
ਪਿਛਲੇ ਹਫ਼ਤੇ ਦੇ ਉਤਾਰ-ਚੜਾਵ ਭਰੇ ਕੰਮ-ਕਾਜ 'ਚ ਦੇਸ਼ ਦੀ ਟਾਪ 10 'ਚੋਂ 9 ਕੰਪਨੀਆਂ 'ਚ ਨਿਵੇਸ਼ਕਾਂ ਨੂੰ ਹਜ਼ਾਰਾਂ ਕਰੋਡ਼ਾਂ ਦਾ ਨੁਕਸਾਨ ਹੋਇਆ। ਦਰਅਸਲ, ਗੁਜ਼ਰੇ ਹਫ਼ਤੇ ਦੇ..
ਨਵੀਂ ਦਿੱਲੀ: ਪਿਛਲੇ ਹਫ਼ਤੇ ਦੇ ਉਤਾਰ-ਚੜਾਵ ਭਰੇ ਕੰਮ-ਕਾਜ 'ਚ ਦੇਸ਼ ਦੀ ਟਾਪ 10 'ਚੋਂ 9 ਕੰਪਨੀਆਂ 'ਚ ਨਿਵੇਸ਼ਕਾਂ ਨੂੰ ਹਜ਼ਾਰਾਂ ਕਰੋਡ਼ਾਂ ਦਾ ਨੁਕਸਾਨ ਹੋਇਆ। ਦਰਅਸਲ, ਗੁਜ਼ਰੇ ਹਫ਼ਤੇ ਦੇ ਕੰਮ-ਕਾਜ 'ਚ ਟਾਪ 9 ਕੰਪਨੀਆਂ ਦਾ ਮਾਰਕੀਟ ਕੈਪ 36,467.94 ਕਰੋਡ਼ ਰੁਪਏ ਘੱਟ ਗਿਆ। ਦੇਸ਼ ਦੀ ਸੱਭ ਤੋਂ ਵੱਡੀ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦਾ ਮਾਰਕੀਟ ਕੈਪ ਸੱਭ ਤੋਂ ਜ਼ਿਆਦਾ ਘਟਿਆ।
SBI
SBI ਟਾਪ ਲੂਜ਼ਰ
ਸ਼ੁੱਕਰਵਾਰ ਨੂੰ ਖ਼ਤਮ ਹੋਏ ਕਾਰੋਬਾਰੀ ਹਫ਼ਤੇ 'ਚ ਸਟੇਟ ਬੈਂਕ ਆਫ਼ ਇੰਡੀਆ ( ਐਸਬੀਆਈ) ਦਾ ਮਾਰਕੀਟ ਕੈਪ 15,537.7 ਕਰੋਡ਼ ਰੁਪਏ ਘੱਟ ਕੇ 2,02,507.98 ਕਰੋਡ਼ ਰੁਪਏ ਰਿਹਾ।
ਆਈਟੀਸੀ ਦਾ ਮਾਰਕੀਟ ਕੈਪ 5,306.73 ਕਰੋਡ਼ ਰੁਪਏ ਡਿੱਗ ਕੇ 3,12,669.80 ਕਰੋਡ਼ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ 4,846 ਕਰੋਡ਼ ਰੁਪਏ ਡਿੱਗ ਕੇ 5,65,589.32 ਕਰੋਡ਼ ਰੁਪਏ ਰਿਹਾ।
ਐਚਡੀਐਫ਼ਸੀ ਬੈਂਕ ਦੇ ਐਮ ਕੈਪ 'ਚ 4,642.83 ਕਰੋਡ਼ ਰੁਪਏ ਦੀ ਗਿਰਾਵਟ ਹੋਈ ਅਤੇ ਮਾਰਕੀਟ ਕੈਪ 4,77,148.24 ਕਰੋਡ਼ ਰੁਪਏ ਹੋਇਆ ਜਦਕਿ ਮਾਰੂਤੀ ਸੁਜ਼ੂਕੀ ਦਾ ਮਾਰਕੀਟ ਕੈਪ 2,381.9 ਕਰੋਡ਼ ਰੁਪਏ ਡਿੱਗ ਕੇ 2,60,136.24 ਕਰੋਡ਼ ਰੁਪਏ ਹੋ ਗਿਆ।
ਦੇਸ਼ ਦੀ ਸੱਭ ਤੋਂ ਵੱਡੀ ਆਈਟੀ ਕੰਪਨੀ ਟੀਸੀਐਸ ਦਾ ਮਾਰਕੀਟ ਕੈਪ 1,732.43 ਕਰੋਡ਼ ਰੁਪਏ ਡਿੱਗ ਕੇ 5,39,149.53 ਕਰੋਡ਼ ਰੁਪਏ ਅਤੇ ਇਨਫ਼ੋਸਿਸ ਦਾ ਮਾਰਕੀਟ ਕੈਪ 1,102.98 ਕਰੋਡ਼ ਰੁਪਏ ਘੱਟ ਕੇ 2,54,984.42 ਕਰੋਡ਼ ਰੁਪਏ ਰਿਹਾ।
ਐਚਡੀਐਫ਼ਸੀ ਦਾ ਐਮ ਕੈਪ 724.87 ਡਿੱਗ ਕੇ 2,99,168.77 ਕਰੋਡ਼ ਰੁਪਏ ਅਤੇ ਓਐਨਜੀਸੀ ਦਾ ਮਾਰਕੀਟ ਕੈਪ 192.5 ਕਰੋਡ਼ ਰੁਪਏ ਡਿੱਗ ਕੇ 2,27,469.09 ਕਰੋਡ਼ ਰੁਪਏ ਹੋਇਆ।
Investor lose
ਐਚਯੂਐਲ ਦਾ ਮਾਰਕੀਟ ਕੈਪ ਵਧਿਆ
ਗੁਜ਼ਰੇ ਹਫ਼ਤੇ ਦੇ ਕੰਮ-ਕਾਜ 'ਚ ਸਿਰਫ਼ ਐਚਯੂਐਲ ਦੇ ਮਾਰਕੀਟ ਕੈਪ 'ਚ ਵਾਧਾ ਰਿਹਾ। ਕੰਪਨੀ ਦਾ ਮਾਰਕੀਟ ਕੈਪ 140.69 ਕਰੋਡ਼ ਰੁਪਏ ਵਧ ਕੇ 2,81,330.79 ਕਰੋਡ਼ ਰੁਪਏ ਹੋ ਗਿਆ।
ਟਾਪ ਕੰਪਨੀਆਂ ਦੀ ਰੈਂਕਿੰਗ
ਟਾਪ ਲਿਸਟ 'ਚ ਆਰਆਈਐਲ ਪਹਿਲੇ ਨੰਬਰ 'ਤੇ ਕਾਇਮ ਰਹੀ। ਉਸ ਤੋਂ ਬਾਅਦ ਕਰਮਸ਼: ਟੀਸੀਐਸ , ਐਚਡੀਐਫ਼ਸੀ ਬੈਂਕ, ਆਈਟੀਸੀ, ਐਚਡੀਐਫ਼ਸੀ, ਐਚਯੂਐਲ, ਮਾਰੂਤੀ, ਇਨਫ਼ੋਸਿਸ, ਉਐਨਜੀਸੀ ਅਤੇ ਐਸਬੀਆਈ ਦਾ ਸਥਾਨ ਰਿਹਾ।
Market Cap
579.46 ਪਆਂਇੰਟਾਂ ਨਾਲ ਟੁੱਟਿਆ ਸੈਂਸੈਕਸ
ਪਿਛਲੇ ਹਫ਼ਤੇ ਦੇ ਕੰਮ-ਕਾਜ 'ਚ ਸੈਂਸੈਕਸ 'ਚ 579.46 ਪਆਂਇੰਟਾਂ ਯਾਨੀ 1.75 ਫ਼ੀ ਸਦੀ ਦੀ ਗਿਰਾਵਟ ਹੋਈ।