
CPCB ਵਲੋਂ 30 ਜੂਨ ਤੱਕ ਸਾਰੇ ਸਟਾਕ ਖ਼ਤਮ ਕਰਨ ਦੇ ਨਿਰਦੇਸ਼
ਨਵੀਂ ਦਿੱਲੀ : ਪਲਾਸਟਿਕ ਦੇ ਝੰਡੇ ਤੋਂ ਲੈ ਕੇ ਈਅਰਬਡਸ ਤੱਕ ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ, 'ਤੇ 1 ਜੁਲਾਈ ਤੋਂ ਪਾਬੰਦੀ ਹੋਵੇਗੀ। 1 ਜੁਲਾਈ ਤੋਂ ਦੇਸ਼ ਭਰ 'ਚ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ (Single Use Plastic Ban) ਹੋਵੇਗੀ। ਅਜਿਹੀ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਜੋ ਸਿੰਗਲ ਯੂਜ਼ ਪਲਾਸਟਿਕ ਤੋਂ ਬਣੀ ਹੋਵੇਗੀ, ਜਿਸ ਵਿੱਚ ਪੈਨ, ਪਾਣੀ ਦੀਆਂ ਬੋਤਲਾਂ, ਪਲਾਸਟਿਕ ਦੇ ਬਣੇ ਬੈਨਰ-ਪੋਸਟਰ, ਖਾਣੇ ਵਿੱਚ ਵਰਤੀ ਜਾਂਦੀ ਕਟਲਰੀ ਆਦਿ ਸ਼ਾਮਲ ਹਨ।
Single Use Plastic
ਸਿੰਗਲ ਯੂਜ਼ ਪਲਾਸਟਿਕ ਪ੍ਰਦੂਸ਼ਣ ਵਧਾਉਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਸ 'ਚ ਪਲਾਸਟਿਕ ਦੀ ਪਰਾਲੀ, ਪੋਲੀਥੀਨ, ਪਲਾਸਟਿਕ ਦੇ ਗਲਾਸ ਆਦਿ ਨੂੰ ਅੱਗ ਲਗਾ ਕੇ ਸਾੜ ਦਿਤਾ ਜਾਂਦਾ ਹੈ ਜਾਂ ਪਾਣੀ 'ਚ ਸੁੱਟ ਦਿਤਾ ਜਾਂਦਾ ਹੈ। ਸਿੰਗਲ ਯੂਜ਼ ਪਲਾਸਟਿਕ ਨਾ ਤਾਂ ਆਸਾਨੀ ਨਾਲ ਨਸ਼ਟ ਹੁੰਦਾ ਹੈ ਅਤੇ ਨਾ ਹੀ ਰੀਸਾਈਕਲ ਕੀਤਾ ਜਾ ਸਕਦਾ ਹੈ।
Plastic Banned
ਇਸ ਪਲਾਸਟਿਕ ਦੇ ਨੈਨੋ ਕਣ ਪਾਣੀ ਅਤੇ ਜ਼ਮੀਨ ਨੂੰ ਘੁਲ ਕੇ ਪ੍ਰਦੂਸ਼ਿਤ ਕਰਦੇ ਹਨ। ਪਲਾਸਟਿਕ ਨਾ ਸਿਰਫ਼ ਜਲ-ਜੀਵਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਨਾਲੀਆਂ ਨੂੰ ਵੀ ਬੰਦ ਕਰ ਦਿੰਦਾ ਹੈ।
ਸੀਪੀਸੀਬੀ ਨੇ ਸਾਰੇ ਉਤਪਾਦਕਾਂ, ਦੁਕਾਨਦਾਰਾਂ, ਈ-ਕਾਮਰਸ ਕੰਪਨੀਆਂ, ਸਟ੍ਰੀਟ ਵਿਕਰੇਤਾਵਾਂ, ਮਾਲਾਂ, ਬਾਜ਼ਾਰਾਂ, ਸ਼ਾਪਿੰਗ ਸੈਂਟਰਾਂ, ਸਿਨੇਮਾ ਹਾਲਾਂ, ਸੈਰ-ਸਪਾਟਾ ਸਥਾਨਾਂ, ਸਕੂਲਾਂ, ਕਾਲਜਾਂ, ਦਫ਼ਤਰੀ ਕੰਪਲੈਕਸਾਂ, ਹਸਪਤਾਲਾਂ ਅਤੇ ਹੋਰ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਪਲਾਸਟਿਕ ਵਸਤੂਆਂ ਦੀ ਵਰਤੋਂ ਨਾ ਕਰਨ ਲਈ ਅਪੀਲ ਕੀਤੀ ਗਈ ਹੈ। ਸੀਪੀਸੀਬੀ ਉਤਪਾਦਨ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। ਸੀਪੀਸੀਬੀ ਨੇ ਕਿਹਾ ਹੈ ਕਿ ਉਹ 30 ਜੂਨ ਤੱਕ ਆਪਣੇ ਸਟਾਕ ਨੂੰ ਖ਼ਤਮ ਕਰ ਦੇਣ, ਤਾਂ ਜੋ 1 ਜੁਲਾਈ ਤੋਂ ਇਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਸਕੇ।