
ਸਰਕਾਰ ਨੇ ਪੰਜ ਸਾਲ ਲਈ ਡਿਊਟੀ ਲਾਗੂ ਕੀਤੀ
ਨਵੀਂ ਦਿੱਲੀ : ਸਰਕਾਰ ਨੇ ਭਾਰਤੀ ਟਾਇਰ ਇੰਡਸਟਰੀ ਨੂੰ ਵੱਡੀ ਰਾਹਤ ਦਿੰਦੇ ਹੋਏ ਚੀਨ ਤੋਂ ਦਰਾਮਦ ਹੋਣ ਵਾਲੇ ਸਸਤੇ ਰੇਡੀਏਲ ਟਾਇਰਾਂ 'ਤੇ ਕਾਊਂਟਰਵਿਲਿੰਗ ਡਿਊਟੀ ਲਗਾ ਦਿਤੀ ਹੈ। ਸਰਕਾਰ ਨੇ ਪੰਜ ਸਾਲਾਂ ਤਕ ਲਈ ਇਹ ਡਿਊਟੀ ਲਾਗੂ ਕੀਤੀ ਹੈ, ਮਤਲਬ ਚੀਨ ਦੀ ਸਸਤੀ ਦਰਾਮਦ ਹੁਣ ਘਰੇਲੂ ਇੰਡਸਟਰੀ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ ਹੈ। ਇਹ ਟਾਇਰ 16 ਇੰਚ ਤੋਂ ਉੱਪਰ ਹਨ ਅਤੇ ਆਮ ਤੌਰ 'ਤੇ ਬੱਸਾਂ, ਟਰੱਕਾਂ 'ਚ ਵਰਤੇ ਜਾਂਦੇ ਹਨ।
Tyre makers rise as govt slaps duties on some Chinese imports
ਸਰਕਾਰ ਦੇ ਇਸ ਕਦਮ ਨਾਲ ਜੇ.ਕੇ. ਟਾਇਰ, ਸੀਏਟ, ਐਮ.ਆਰ.ਐਫ. ਤੇ ਅਪੋਲੋ ਟਾਇਰਜ਼ ਨੂੰ ਰਾਹਤ ਮਿਲੇਗੀ। ਸਰਕਾਰ ਨੇ ਇਹ ਡਿਊਟੀ ਉਸ ਵਕਤ ਲਗਾਈ ਹੈ, ਜਦੋਂ ਵਾਹਨਾਂ ਦੀ ਵਿਕਰੀ ਤੇਜ਼ੀ ਨਾਲ ਡਿੱਗਣ ਕਾਰਨ ਟਾਇਰ ਇੰਡਸਟਰੀ ਵੀ ਪ੍ਰਭਾਵਿਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਚਾਈਨਾ ਟਾਇਰਾਂ ਦੀ ਦਰਾਮਦ ਘੱਟ ਕੇ ਲਗਭਗ 30,000 ਯੂਨਿਟਸ ਪ੍ਰਤੀ ਮਹੀਨਾ ਰਹਿ ਗਈ ਹੈ, ਜੋ ਦੋ ਸਾਲ ਪਹਿਲਾਂ 1.5 ਲੱਖ ਯੂਨਿਟਸ ਪ੍ਰਤੀ ਮਹੀਨਾ ਸੀ।
Tyre makers rise as govt slaps duties on some Chinese imports
ਸਰਕਾਰ ਵਲੋਂ ਕਾਊਂਟਰਵਿਲਿੰਗ ਡਿਊਟੀ ਲਾਉਣ ਦਾ ਇੰਡਸਟਰੀ ਨੇ ਸਵਾਗਤ ਕੀਤਾ ਹੈ। ਹਾਲਾਂਕਿ ਉਸ ਨੇ ਇਹ ਵੀ ਚਿੰਤਾ ਜਤਾਈ ਕਿ ਚਾਈਨਿਜ਼ ਫ਼ਰਮਾਂ ਥਾਈਲੈਂਡ ਤੇ ਵੀਅਤਨਾਮ ਜ਼ਰੀਏ ਭਾਰਤ 'ਚ ਸਸਤੀ ਦਰਾਮਦ 'ਤੇ ਮਾਲ ਦੀ ਸਪਲਾਈ ਜਾਰੀ ਰੱਖ ਸਕਦੀਆਂ ਹਨ। ਸਰਕਾਰ ਨੇ ਤਕਰੀਬਨ 8 ਟੈਰਿਫ਼ ਆਈਟਮਾਂ 'ਤੇ ਡਿਊਟੀ 9.12 ਫ਼ੀ ਸਦੀ ਤੋਂ 17.57 ਫ਼ੀ ਸਦੀ ਤਕ ਵਧਾਈ ਹੈ। ਨੋਟੀਫ਼ਿਕੇਸ਼ਨ 'ਚ ਬਕਾਇਦਾ ਚਾਈਨਿਜ਼ ਪ੍ਰੋਡਿਊਸਰਾਂ ਦਾ ਨਾਂ ਵੀ ਹੈ।