
RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ
ਨਵੀਂ ਦਿੱਲੀ - ਜੇਕਰ ਤੁਹਾਨੂੰ ਬੈਂਕ ਸਬੰਧੀ ਕੰਮ ਹਨ ਤਾਂ ਤੁਸੀਂ ਜਲਦ ਅਪਣੇ ਕੰਮ ਨਿਬੇੜ ਲਵੋ, ਕਿਉਂਕਿ ਜੁਲਾਈ ਮਹੀਨੇ 'ਚ ਕੁੱਲ 15 ਦਿਨ ਬੈਂਕ ਬੰਦ ਰਹਿਣਗੇ। ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿਤੀ ਹੈ। ਜੇਕਰ ਤੁਸੀਂ ਵੀ ਜੁਲਾਈ ਮਹੀਨੇ 'ਚ ਕੋਈ ਖਾਸ ਕੰਮ ਕਰਵਾਉਣਾ ਦੀ ਯੋਜਨਾ ਬਣਾ ਰਹੇ ਹੋ ਤਾਂ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਬਾਰੇ ਜ਼ਰੂਰ ਜਾਣ ਲਓ ਤਾਂ ਜੋ ਗਰਮੀ ਦੇ ਮੌਸਮ ਵਿਚ ਤੁਹਾਨੂੰ ਪਰੇਸ਼ਾਨੀ ਨਾ ਝੱਲਣੀ ਪਵੇ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਵਲੋਂ ਲਾਰੇਂਸ ਬਿਸ਼ਨੋਈ ਗੈਂਗ ਦੇ ਨਾਮ ਹੇਠ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਜੁਲਾਈ 2023 ਵਿਚ ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਹੋਣਗੀਆਂ। ਜੁਲਾਈ ਮਹੀਨੇ 'ਚ ਬੈਂਕ 15 ਦਿਨ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਸਾਰੇ ਸੂਬਿਆਂ ਵਿਚ ਸਾਰੇ ਬੈਂਕ 15 ਦਿਨਾਂ ਲਈ ਬੰਦ ਨਹੀਂ ਰਹਿਣ ਵਾਲੇ ਹਨ। ਵੱਖ-ਵੱਖ ਸੂਬਿਆਂ ਦੀਆਂ ਛੁੱਟੀਆਂ ਉਨ੍ਹਾਂ ਦੇ ਸਥਾਨਕ ਤਿਉਹਾਰਾਂ ਦੇ ਮੱਦੇਨਜ਼ਰ ਨਿਰਧਾਰਤ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ:'ਆਪ' ਤੇ ਵਰ੍ਹੇ ਰਵਨੀਤ ਬਿੱਟੂ, ਸਰਕਾਰ ਨੇ ਗਰੀਬਾਂ ਦੇ ਕੱਟੇ ਨੀਲੇ ਕਾਰਡ
ਛੁੱਟੀਆਂ ਦੀ ਸੂਚੀ
2 ਜੁਲਾਈ 2023: ਐਤਵਾਰ ਦੀ ਛੁੱਟੀ
5 ਜੁਲਾਈ 2023: ਗੁਰੂ ਹਰਗੋਬਿੰਦ ਸਾਹਿਬ ਜੀ ਜੈਅੰਤੀ ਕਾਰਨ ਜੰਮੂ-ਕਸ਼ਮੀਰ ਵਿਚ ਬੈਂਕ ਬੰਦ
6 ਜੁਲਾਈ 2023: MHIP ਦਿਵਸ ਦੇ ਕਾਰਨ (ਮਿਜ਼ੋਰਮ) ਵਿਚ ਬੈਂਕ ਬੰਦ ਰਹਿਣਗੇ
8 ਜੁਲਾਈ 2023: ਦੂਜੇ ਸ਼ਨੀਵਾਰ ਦੀ ਛੁੱਟੀ
9 ਜੁਲਾਈ 2023: ਐਤਵਾਰ ਦੀ ਛੁੱਟੀ
11 ਜੁਲਾਈ 2023: ਕੇਰ ਪੂਜਾ ਦੇ ਕਾਰਨ (ਤ੍ਰਿਪੁਰਾ) ਵਿਚ ਬੈਂਕ ਛੁੱਟੀ
13 ਜੁਲਾਈ 2023: ਭਾਨੂ ਜਯੰਤੀ ਛੁੱਟੀ (ਸਿੱਕਮ)
16 ਜੁਲਾਈ 2023: ਐਤਵਾਰ
17 ਜੁਲਾਈ 2023: ਮੇਘਾਲਿਆ ਵਿੱਚ ਸਿੰਗ ਡੇ ਕਾਰਨ ਬੈਂਕ ਛੁੱਟੀ
21 ਜੁਲਾਈ 2023 : ਤਸ਼ੇ ਜੀ ਕਾਰਨ ਗੰਗਟੋਕ ਵਿਚ ਬੈਂਕਾਂ ਦੀ ਹੋਵੇਗੀ ਛੁੱਟੀ
22 ਜੁਲਾਈ 2023: ਮਹੀਨੇ ਦਾ ਚੌਥਾ ਸ਼ਨੀਵਾਰ
23 ਜੁਲਾਈ 2023: ਐਤਵਾਰ
29 ਜੁਲਾਈ 2023: ਮੁਹੱਰਮ ਦੀ ਛੁੱਟੀ
30 ਜੁਲਾਈ 2023: ਐਤਵਾਰ ਦੀ ਛੁੱਟੀ
31 ਜੁਲਾਈ 2023: ਸ਼ਹੀਦੀ ਦਿਵਸ (ਹਰਿਆਣਾ ਅਤੇ ਪੰਜਾਬ ਵਿੱਚ ਛੁੱਟੀ)