
Dream11 ਨੂੰ 40 ਹਜ਼ਾਰ ਕਰੋੜ ਰੁਪਏ ਅਤੇ ਡੈਲਟਾ ਕਾਰਪੋਰੇਸ਼ਨ ਨੂੰ 23 ਹਜ਼ਾਰ ਕਰੋੜ ਰੁਪਏ ਦਾ ਨੋਟਿਸ ਜਾਰੀ
Tax notice to Online Gaming Cos: ਵਸਤੂ ਅਤੇ ਸੇਵਾ ਟੈਕਸ (GST) ਅਧਿਕਾਰੀਆਂ ਨੇ ਹੁਣ ਤਕ 1 ਲੱਖ ਕਰੋੜ ਰੁਪਏ ਦੀ ਟੈਕਸ ਚੋਰੀ ਦੇ ਮਾਮਲਿਆਂ ਵਿਚ Online Gaming Cos. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਕ ਸੀਨੀਅਰ ਅਧਿਕਾਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਹਾਲਾਂਕਿ, ਇਸ ਅਧਿਕਾਰੀ ਨੇ ਕਿਹਾ ਕਿ 1 ਅਕਤੂਬਰ ਤੋਂ ਬਾਅਦ ਵਿਦੇਸ਼ੀ ਗੇਮਿੰਗ ਕੰਪਨੀਆਂ ਦੇ ਭਾਰਤ ’ਚ ਰਜਿਸਟ੍ਰੇਸ਼ਨ ਬਾਰੇ ਅਜੇ ਕੋਈ ਅੰਕੜੇ ਉਪਲਬਧ ਨਹੀਂ ਹਨ।
ਜੀ.ਐਸ.ਟੀ. ਕਾਨੂੰਨ ’ਚ ਸੋਧਾਂ ਤੋਂ ਬਾਅਦ, ਵਿਦੇਸ਼ੀ ਆਨਲਾਈਨ ਗੇਮਿੰਗ ਕੰਪਨੀਆਂ ਲਈ 1 ਅਕਤੂਬਰ ਤੋਂ ਭਾਰਤ ’ਚ ਰਜਿਸਟਰ ਹੋਣਾ ਲਾਜ਼ਮੀ ਹੋ ਗਿਆ ਹੈ। ਜੀ.ਐਸ.ਟੀ. ਨਾਲ ਸਬੰਧਤ ਨੀਤੀ ਬਣਾਉਣ ਵਾਲੀ ਸੰਸਥਾ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ ਕਿ ਔਨਲਾਈਨ ਗੇਮਿੰਗ ਪਲੇਟਫਾਰਮਾਂ ’ਤੇ ਸੱਟੇ ਦੀ ਸਾਰੀ ਰਕਮ ’ਤੇ 28 ਫੀ ਸਦੀ ਦੀ ਦਰ ਨਾਲ ਜੀ.ਐਸ.ਟੀ. ਲਗਾਇਆ ਜਾਵੇਗਾ।
ਇਸ ਫੈਸਲੇ ਤੋਂ ਬਾਅਦ, ਜੀ.ਐਸ.ਟੀ. ਦੇ ਘੱਟ ਭੁਗਤਾਨ ਲਈ ਕਈ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਸੂਚਨਾ ਨੋਟਿਸ ਜਾਂ ਕਾਰਨ ਦੱਸੋ ਨੋਟਿਸ (Tax notice to Online Gaming Cos.) ਭੇਜੇ ਗਏ ਹਨ। ਗੇਮਿੰਗ ਕੰਪਨੀ ‘Dream11’ ਨੂੰ 40,000 ਕਰੋੜ ਰੁਪਏ ਦੀ ਟੈਕਸ ਚੋਰੀ ਲਈ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ ਜਦੋਂ ਕਿ ਡੈਲਟਾ ਕਾਰਪੋਰੇਸ਼ਨ ਵਰਗੀ ਕੈਸੀਨੋ ਅਤੇ ਗੇਮਿੰਗ ਕੰਪਨੀ ਨੂੰ ਟੈਕਸਾਂ ਦੇ ਘੱਟ ਭੁਗਤਾਨ ਲਈ ਦੋ ਕਿਸਤਾਂ ’ਚ 23,000 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨੋਟਿਸ ਮਿਲਿਆ ਹੈ।
ਹਾਲਾਂਕਿ, ਔਨਲਾਈਨ ਗੇਮਿੰਗ ਕੰਪਨੀਆਂ ਜੀ.ਐਸ.ਟੀ. ਵਿਭਾਗ ਦੀਆਂ ਇਨ੍ਹਾਂ ਟੈਕਸ ਮੰਗਾਂ ਦਾ ਵਿਰੋਧ ਕਰਦਿਆਂ ਹਾਈ ਕੋਰਟਾਂ ਦਾ ਰੁਖ ਕਰ ਰਹੀਆਂ ਹਨ। ਗੇਮਿੰਗ ਕੰਪਨੀਆਂ ਦਾ ਦਾਅਵਾ ਹੈ ਕਿ ਉਹ ਪਹਿਲਾਂ 18 ਫੀ ਸਦੀ ਦੀ ਦਰ ਨਾਲ ਟੈਕਸ ਅਦਾ ਕਰ ਰਹੀਆਂ ਸਨ ਕਿਉਂਕਿ ਉਨ੍ਹਾਂ ਦੇ ਮੰਚ ’ਤੇ ਖੇਡੀਆਂ ਜਾਣ ਵਾਲੀਆਂ ਗੇਮਾਂ ‘ਹੁਨਰ ਆਧਾਰਿਤ’ ਸਨ। ਡੈਲਟਾ ਕਾਰਪੋਰੇਸ਼ਨ ਨੇ ਜੀ.ਐਸ.ਟੀ. ਵਿਭਾਗ ਦੀਆਂ ਉੱਚ ਟੈਕਸ ਅਦਾਇਗੀ ਦੀਆਂ ਮੰਗਾਂ ਨੂੰ ਚੁਨੌਤੀ ਦਿੰਦੇ ਹੋਏ ਬੰਬੇ ਹਾਈ ਕੋਰਟ ’ਚ ਅਪੀਲ ਕੀਤੀ ਹੈ। ਕੰਪਨੀ ਨੇ ਅਪਣੀ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਹਾਈ ਕੋਰਟ ਦੀ ਗੋਆ ਬੈਂਚ ਨੇ 23 ਅਕਤੂਬਰ ਨੂੰ ਰਿੱਟ ਪਟੀਸ਼ਨਾਂ ’ਤੇ ਵਿਚਾਰ ਕਰਨ ਤੋਂ ਬਾਅਦ ਟੈਕਸ ਅਧਿਕਾਰੀਆਂ ਨੂੰ ਹੁਕਮ ਦਿਤਾ ਹੈ ਕਿ ਉਹ ਅਦਾਲਤ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਇਸ ਨੋਟਿਸ ’ਤੇ ਕੋਈ ਅੰਤਰਿਮ ਹੁਕਮ ਨਾ ਦੇਣ।
ਇਸ ਤੋਂ ਇਲਾਵਾ, ਪਿਛਲੇ ਸਾਲ ਸਤੰਬਰ ’ਚ ਗੇਮਸਕ੍ਰਾਫਟ ਨੂੰ ਵੀ 21,000 ਕਰੋੜ ਰੁਪਏ ਦੀ ਕਥਿਤ ਜੀ.ਐਸ.ਟੀ. ਚੋਰੀ ਲਈ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ। ਕਰਨਾਟਕ ਹਾਈਕੋਰਟ ਨੇ ਗੇਮਸਕ੍ਰਾਫਟ ਦੇ ਪੱਖ ’ਚ ਫੈਸਲਾ ਦਿਤਾ ਸੀ ਪਰ ਕੇਂਦਰ ਸਰਕਾਰ ਨੇ ਜੁਲਾਈ ’ਚ ਸੁਪਰੀਮ ਕੋਰਟ ’ਚ ਇਸ ਵਿਰੁਧ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਸੀ।
(For more latest news apart from Tax notice to Online Gaming Cos., stay tuned to Rozana Spokesman)