ਖ਼ਬਰਾਂ |

ਤਾਜ਼ਾ |

ਹੋਲੀ ‘ਤੇ ਘਰ ਜਾਣ ਵਾਲਿਆਂ ਲਈ Railway ਦਾ ਵੱਡਾ ਐਲਾਨ , ਆਸਾਨ ਹੋਵੇਗੀ ਯਾਤਰਾ  
Published : Feb 26, 2019, 5:33 pm IST
Updated : Feb 26, 2019, 5:41 pm IST
SHARE ARTICLE
Indian Railway
Indian Railway

ਜੇਕਰ ਤੁਸੀ ਵੀ ਹੋਲੀ ਤੇ ਘਰ ਜਾਣ ਲਈ ਹੁਣ ਤੱਕ ਟਿਕਟ ਲਈ ਟਰਾਈ ਕਰ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਜਰੂਰ ਰਾਹਤ ਦੇਵੇਗੀ।

ਨਵੀਂ ਦਿੱਲੀ : ਜੇਕਰ ਤੁਸੀ ਵੀ ਹੋਲੀ ਤੇ ਘਰ ਜਾਣ ਲਈ ਹੁਣ ਤੱਕ ਟਿਕਟ ਲਈ ਟਰਾਈ ਕਰ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਜਰੂਰ ਰਾਹਤ ਦੇਵੇਗੀ। ਹੋਲੀ ਤੇ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿਚ ਰੱਖ ਕੇ ਤੇ ਜ਼ਿਆਦਾ ਭੀੜ ਦੇ ਦਬਾਅ ਨੂੰ ਘੱਟ ਕਰਨ ਲਈ ਰੇਲਵੇ ਨੇ ਹੋਲੀ ਵਿਸ਼ੇਸ਼ ਏਸੀ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਯਾਤਰੀਆਂ ਦੀਆਂ ਸਹੂਲਤਾਂ ਲਈ ਇਸ ਟ੍ਰੇਨ ਨੂੰ ਬਾਂਦਰਾ ਟਰਮਿਨਸ ਤੇ ਪਾਲਿਤਾਨਾ ਦੇ ਵਿਚ ਹੋਲੀ ਵਿਸ਼ੇਸ਼ ਏਸੀ ਟ੍ਰੇਨ ਦੇ ਦੋ ਗੇੜੇ ਵਿਸ਼ੇਸ਼ ਕਿਰਾਏ ਦੇ ਨਾਲ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ।     

ਰੇਲ ਮੰਤਰਾਲਾ ਦੁਆਰਾ ਟ੍ਰੇਨ ਨੰਬਰ 14803 / 14804 ਭਗਤ ਦੀ ਕੌਠੀ - ਅਹਿਮਦਾਬਾਦ (ਹਫ਼ਤਾਵਾਰ) ਐਕਸਪ੍ਰੈਸ ਨੂੰ 01 ਮਾਰਚ 2019 ਤੋਂ ਉੱਤਰ ਪੱਛਮ ਰੇਲਵੇ ਦੇ ਜੋਧਪੁਰ ਮੰਡਲ ਦੇ ਦੂੰਦਾਰਾ ਸਟੇਸ਼ਨ ਤੇ ਪ੍ਰਾਯੋਗਿਕ ਤੌਰ ਤੇ ਅਗਲੇ ਛੇ ਮਹੀਨੇ ਲਈ ਸਟੋਪੇਜ ਮੁਹੱਈਆ ਕੀਤਾ ਜਾ ਰਿਹਾ ਹੈ। ਯਾਤਰੀਆਂ ਦੀ ਸਹੂਲਤ ਲਈ ਪੱਛਮ ਰੇਲਵੇ ਵੱਲੋ ਟ੍ਰੇਨ ਨੰਬਰ 22927 / 22928 ਬਾਂਦਰਾ ਟਰਮਿਨਸ - ਅਹਿਮਦਾਬਾਦ ਲੋਕਸ਼ਕਤੀ ਐਕਸਪ੍ਰੈਸਟ੍ਰੇਨ ਨੂੰ 24 ਫਰਵਰੀ, 2019 ਤੋਂ ਪ੍ਰਯੋਗਾਤਮਕ ਤੌਰ ਤੇ 6 ਮਹੀਨਿਆਂ ਲਈ ਉਮਬਰਗਾਂਵ ਸਟੇਸ਼ਨ ਤੇ ਠਹਿਰਾਅ ਮੁਹੱਈਆ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

TrainTrain

ਬਾਂਦਰਾ ਤੋਂ ਅਹਿਮਦਾਬਾਦ ਲਈ ਚੱਲਣ ਤੇ ਇਹ ਗੱਡੀ ਲਗਪਗ 10.16 ਵਜੇ ਰਾਤ ਉਮਬਰਗਾਂਵ ਪਹੁੰਚੇਗੀ। ਇੱਥੋਂ ਇਹ ਗੱਡੀ ਦੋ ਮਿੰਟ ਰੁਕਣ ਤੋਂ ਬਾਅਦ 10.18 ਵਜੇ ਚੱਲੇਗੀ, ਉਥੇ ਹੀ ਅਹਿਮਦਾਬਾਦ ਤੋਂ ਚੱਲਣ ਤੇ ਇਹ ਗੱਡੀ ਦੁਪਹਿਰ 3.21 ਵਜੇ ਇਸ ਸਟੇਸ਼ਨ ਤੇ ਪਹੁੰਚੇਗੀ ਤੇ ਦੋ ਮਿੰਟ ਦੇ ਸਟਾਪੇਜ ਤੋਂ ਬਾਅਦ 3.23 ਵਜੇ ਚੱਲੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement