ਹੁਣ ਰੇਲ ਯਾਤਰੀਆਂ ਨੂੰ ਰਵਾਨਗੀ ਸਮੇਂ ਤੋਂ 20 ਮਿੰਟ ਪਹਿਲਾਂ ਪਹੁੰਚਣਾ ਹੋਵੇਗਾ ਰੇਲਵੇ ਸਟੇਸ਼ਨ
Published : Jan 6, 2019, 5:55 pm IST
Updated : Jan 6, 2019, 6:00 pm IST
SHARE ARTICLE
Indian Railway
Indian Railway

ਯੋਜਨਾ ਮੁੱਖ ਤੌਰ 'ਤੇ ਐਂਟਰੀ ਪੁਆਇੰਟਸ ਦੀ ਪਛਾਣ ਲਈ ਅਤੇ ਕਿੰਨਿਆ ਨੂੰ ਬੰਦ ਰੱਖਿਆ ਜਾ ਸਕਦਾ ਹੈ, ਇਹ ਨਿਰਧਾਰਤ ਕਰਨ ਦੇ ਸਬੰਧ ਵਿਚ ਹੈ।

ਨਵੀਂ ਦਿੱਲੀ : ਭਾਰਤੀ ਰੇਲਵੇ ਹਵਾਈ ਅੱਡਿਆਂ ਦੀ ਤਰ੍ਹਾਂ ਹੀ ਰੇਲਵੇ ਸਟੇਸ਼ਨਾਂ 'ਤੇ ਵੀ ਟ੍ਰੇਨਾਂ ਦੇ ਨਿਰਧਾਰਤ ਰਵਾਨਗੀ ਸਮੇਂ ਤੋਂ ਕੁਝ ਚਿਰ ਪਹਿਲਾਂ ਦਾਖਲ ਹੋਣ ਦੀ ਇਜਾਜ਼ਤ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਯਾਤਰੀਆਂ ਨੂੰ ਸੁਰੱਖਿਆ ਜਾਂਚ ਦੀ ਪ੍ਰਕਿਰਿਆ ਪੂਰੀ ਕਰਨ ਲਈ 15 ਤੋਂ 20 ਮਿੰਟ ਪਹਿਲਾਂ ਸਟੇਸ਼ਨ 'ਤੇ ਪਹੁੰਚਣਾ ਹੋਵੇਗਾ। ਰੇਲਵੇ ਸੁਰੱਖਿਆ ਫੋਰਸ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਦੱਸਿਆ ਕਿ

Arun Kumar Director General of RPFArun Kumar Director General of RPF

ਉੱਚ ਤਕਨੀਕ ਵਾਲੀ ਇਸ ਸੁਰੱਖਿਆ ਯੋਜਨਾ ਨੂੰ ਇਸ ਮਹੀਨੇ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਨੂੰ ਮੁੱਖ ਰੱਖਦੇ ਹੋਏ ਇਲਾਹਾਬਾਦ ਅਤੇ ਕਰਨਾਟਕਾ ਦੇ ਹੁਬਲੀ ਰੇਲਵੇ ਸਟੇਸ਼ਨ 'ਤੇ ਪਹਿਲਾਂ ਤੋਂ ਹੀ ਸ਼ੁਰੂ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ 202 ਰੇਲਵੇ ਸਟੇਸ਼ਨਾਂ 'ਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਨਵਾਂ ਖਾਕਾ ਤਿਆਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਯੋਜਨਾ ਰੇਲਵੇ ਸਟੇਸ਼ਨਾਂ ਨੂੰ ਸੀਲ ਕਰਨ ਦੀ ਹੈ। ਯੋਜਨਾ ਮੁੱਖ ਤੌਰ 'ਤੇ ਐਂਟਰੀ ਪੁਆਇੰਟਸ ( ਦਾਖਲੇ) ਦੀ ਪਛਾਣ ਲਈ ਅਤੇ ਕਿੰਨਿਆ ਨੂੰ ਬੰਦ ਰੱਖਿਆ ਜਾ ਸਕਦਾ ਹੈ,

Allahabad railway stationAllahabad railway station

ਇਹ ਨਿਰਧਾਰਤ ਕਰਨ ਦੇ ਸਬੰਧ ਵਿਚ ਹੈ। ਕੁਝ ਇਲਾਕੇ ਹਨ ਜਿਹਨਾਂ ਨੂੰ ਪੱਕੀ ਹੱਦ ਦੀਆਂ ਕੰਧਾਂ ਬਣਾ ਕੇ ਬੰਦ ਕਰ ਦਿਤਾ ਜਾਵੇਗਾ। ਹੋਰਨਾਂ 'ਤੇ ਆਰਪੀਐਫ ਕਰਮਚਾਰੀਆਂ ਦੀ ਤੈਨਾਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਰਹਿ ਜਾਣੇ ਵਾਲੇ ਪੁਆਇੰਟ 'ਤੇ ਬੰਦ ਹੋ ਸਕਣ ਵਾਲੇ ਗੇਟ ਲਗਾਏ ਜਾਣਗੇ। ਕੁਮਾਰ ਨੇ ਹੋਰ ਦੱਸਿਆ ਕਿ ਹਰ ਐਂਟਰੀ ਪੁਆਇੰਟ 'ਤੇ ਔਚਕ ਸੁਰੱਖਿਆ ਜਾਂਚ ਕੀਤੀ ਜਾਵੇਗੀ।

Travelers at railway stationTravelers at railway station

ਹਵਾਈ ਅੱੱਡਿਆਂ ਦੀ ਤਰ੍ਹਾਂ  ਯਾਤਰੀਆਂ ਨੂੰ ਘੰਟੇ ਪਹਿਲਾਂ ਆਉਣ ਦੀ ਲੋੜ ਨਹੀਂ ਹੋਵੇਗੀ ਸਗੋਂ ਨਿਰਧਾਰਤ ਰਵਾਨਗੀ ਸਮੇਂ ਤੋਂ ਸਿਰਫ 15-20 ਪਹਿਲਾਂ ਆਉਣਾ ਪਵੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੁਰੱਖਿਆ ਪ੍ਰਕਿਰਿਆ ਕਾਰਨ ਯਾਤਰੀਆਂ ਨੂੰ ਦੇਰੀ ਨਾ ਹੋ ਸਕੇ। ਉਹਨਾਂ ਨੇ ਸਪਸ਼ਟ ਕੀਤਾ ਕਿ ਇਸ ਨਾਲ ਸਿਰਫ ਯਾਤਰੀਆਂ ਦੀ ਸੁਰੱਖਿਆ ਹੀ ਵਧੇਗੀ, ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਨਹੀਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement