ਦਹਾਕਿਆਂ ਤੋਂ ‘ਸੁਆਰਥ’ ਦੀ ਸਿਆਸਤ ਦਾ ਸ਼ਿਕਾਰ ਰਹੀ ਰੇਲਵੇ, ਅੱਜ ਤਬਦੀਲੀ ਦੇ ਸੱਭ ਤੋਂ ਵੱਡੇ ਪੜਾਅ ’ਚੋਂ ਲੰਘ ਰਹੀ ਹੈ: ਪ੍ਰਧਾਨ ਮੰਤਰੀ ਮੋਦੀ
Published : Feb 26, 2024, 7:41 pm IST
Updated : Feb 26, 2024, 7:41 pm IST
SHARE ARTICLE
Lucknow: Defence Minister Rajnath Singh during the inauguration of revamped Gomti Nagar railway station, in Lucknow, Monday, Feb. 26, 2024. Prime Minister Narendra Modi virtually inaugurated the station. (PTI Photo/Nand kumar)
Lucknow: Defence Minister Rajnath Singh during the inauguration of revamped Gomti Nagar railway station, in Lucknow, Monday, Feb. 26, 2024. Prime Minister Narendra Modi virtually inaugurated the station. (PTI Photo/Nand kumar)

‘ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ 553 ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਰਖਿਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਿਛਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਭਾਰਤੀ ਰੇਲਵੇ ਦਹਾਕਿਆਂ ਤੋਂ ‘ਸੁਆਰਥ ਭਰੀ ਸਿਆਸਤ’ ਦਾ ਸ਼ਿਕਾਰ ਰਿਹਾ ਹੈ ਪਰ ਅੱਜ ਇਹ ਤਬਦੀਲੀ ਦੇ ਸੱਭ ਤੋਂ ਵੱਡੇ ਪੜਾਅ ’ਚੋਂ ਲੰਘ ਰਿਹਾ ਹੈ ਅਤੇ ਲੋਕਾਂ ਨੇ ਪਿਛਲੇ 10 ਸਾਲਾਂ ’ਚ ‘ਨਵਾਂ ਭਾਰਤ’ ਬਣਦੇ ਵੇਖਿਆ ਹੈ। 

ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫਰੰਸਿੰਗ ਰਾਹੀਂ 41,000 ਕਰੋੜ ਰੁਪਏ ਤੋਂ ਵੱਧ ਦੇ ਲਗਭਗ 2,000 ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਅਪਣੇ ਸੰਬੋਧਨ ’ਚ ਇਹ ਗੱਲ ਕਹੀ। ਇਸ ਦੌਰਾਨ ਉਨ੍ਹਾਂ ਨੇ ਕੁੱਝ ਪ੍ਰਾਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ‘ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ 553 ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ। ਲਗਭਗ 27 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਸਥਿਤ ਇਨ੍ਹਾਂ ਸਟੇਸ਼ਨਾਂ ਨੂੰ 19,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁੜ ਵਿਕਸਤ ਕੀਤਾ ਜਾਵੇਗਾ।

ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਕਿਹਾ, ‘‘ਅੱਜ ਰੇਲਵੇ ਨਾਲ ਜੁੜੇ 2,000 ਤੋਂ ਵੱਧ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ ਸਰਕਾਰ ਦਾ ਤੀਜਾ ਕਾਰਜਕਾਲ ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਰ ਜਿਸ ਗਤੀ ਅਤੇ ਪੈਮਾਨੇ ਨਾਲ ਇਸ ਸਮੇਂ ਕੰਮ ਸ਼ੁਰੂ ਹੋਇਆ ਹੈ, ਉਹ ਸਾਰਿਆਂ ਲਈ ਹੈਰਾਨੀਜਨਕ ਹੈ।’’

ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਵੱਡੇ ਸੁਪਨੇ ਦੇਖਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਕੰਮ ਕਰਦਾ ਹੈ। ਉਨ੍ਹਾਂ ਕਿਹਾ, ‘‘ਇਹੀ ਸੰਕਲਪ ਇਸ ਵਿਕਸਤ ਭਾਰਤ, ਵਿਕਸਤ ਰੇਲਵੇ ਪ੍ਰੋਗਰਾਮ ’ਚ ਵਿਖਾਈ ਦਿੰਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਹਰ ਕਿਸੇ ਨੇ ‘ਨਵੇਂ ਭਾਰਤ’ ਦੀ ਸਿਰਜਣਾ ਵੇਖੀ ਹੈ ਅਤੇ ਰੇਲਵੇ ’ਚ ਤਬਦੀਲੀ ਲੋਕਾਂ ਨੂੰ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਦੇ ਕਲਪਨਾ ’ਚ ਸੋਚਦੇ ਸਨ, ਉਹ ਹੁਣ ਅਪਣੀਆਂ ਅੱਖਾਂ ਨਾਲ ਵੇਖ ਰਹੇ ਹਨ। 

ਉਨ੍ਹਾਂ ਕਿਹਾ ਕਿ ਇਕ ਦਹਾਕਾ ਪਹਿਲਾਂ ‘ਅੰਮ੍ਰਿਤ ਭਾਰਤ’ ਵਰਗੀ ਆਧੁਨਿਕ ਰੇਲ ਗੱਡੀ ਦੀ ਕਲਪਨਾ ਕਰਨਾ ਮੁਸ਼ਕਲ ਸੀ ਅਤੇ ਕਿਸੇ ਨੇ ਵੀ ‘ਨਮੋ ਭਾਰਤ’ ਵਰਗੀ ਮਹਾਨ ਰੇਲਵੇ ਸੇਵਾ ਬਾਰੇ ਕਦੇ ਨਹੀਂ ਸੋਚਿਆ ਸੀ। ਉਨ੍ਹਾਂ ਕਿਹਾ, ‘‘ਦਹਾਕਿਆਂ ਤੋਂ ਰੇਲਵੇ ਨੂੰ ਇੱਥੇ ਸੁਆਰਥੀ ਸਿਆਸਤ ਦਾ ਸਾਹਮਣਾ ਕਰਨਾ ਪਿਆ। ਪਰ ਹੁਣ ਭਾਰਤੀ ਰੇਲਵੇ ਦੇਸ਼ ਵਾਸੀਆਂ ਲਈ ਯਾਤਰਾ ਦੀ ਆਸਾਨੀ ਦਾ ਮੁੱਖ ਆਧਾਰ ਬਣ ਰਿਹਾ ਹੈ। ਰੇਲਵੇ, ਜੋ ਹਮੇਸ਼ਾ ਘਾਟੇ ’ਚ ਹੋਣ ਦਾ ਅਫਸੋਸ ਕਰਦਾ ਸੀ, ਅੱਜ ਤਬਦੀਲੀ ਦੇ ਸੱਭ ਤੋਂ ਵੱਡੇ ਪੜਾਅ ’ਚੋਂ ਲੰਘ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਇਹ ਸੱਭ ਇਸ ਲਈ ਸੰਭਵ ਹੈ ਕਿਉਂਕਿ ਭਾਰਤ 11ਵੇਂ ਨੰਬਰ ਤੋਂ ਪੰਜਵੀਂ ਅਰਥਵਿਵਸਥਾ ’ਚ ਪਹੁੰਚ ਗਿਆ ਹੈ। 

ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਜਦੋਂ ਭਾਰਤੀ ਅਰਥਵਿਵਸਥਾ 11ਵੇਂ ਨੰਬਰ ’ਤੇ ਸੀ ਤਾਂ ਰੇਲਵੇ ਦਾ ਔਸਤ ਬਜਟ ਲਗਭਗ 45,000 ਕਰੋੜ ਰੁਪਏ ਸੀ, ਅੱਜ ਜਦੋਂ ਦੇਸ਼ ਪੰਜਵੀਂ ਸੱਭ ਤੋਂ ਵੱਡੀ ਆਰਥਕ ਸ਼ਕਤੀ ਹੈ ਤਾਂ ਇਸ ਸਾਲ ਦਾ ਰੇਲ ਬਜਟ 2.5 ਲੱਖ ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਕਿਹਾ, ‘‘ਕਲਪਨਾ ਕਰੋ ਕਿ ਜਦੋਂ ਅਸੀਂ ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਮਹਾਸ਼ਕਤੀ ਬਣਾਂਗੇ ਤਾਂ ਸਾਡੀ ਤਾਕਤ ਕਿੰਨੀ ਵਧੇਗੀ। ਇਸ ਲਈ ਮੋਦੀ ਭਾਰਤ ਨੂੰ ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਜੇਕਰ ਘਪਲੇ ਹੁੰਦੇ ਰਹਿਣਗੇ ਤਾਂ ਜ਼ਮੀਨੀ ਪੱਧਰ ’ਤੇ ਇਸ ਦਾ ਅਸਰ ਕਦੇ ਨਹੀਂ ਵੇਖਿਆ ਜਾਵੇਗਾ। 

ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ’ਚ ਜਨਤਾ ਦੇ ਪੈਸੇ ਨੂੰ ਲੁੱਟ ਤੋਂ ਬਚਾਇਆ ਹੈ, ਇਸ ਲਈ ਅੱਜ ਨਵੀਆਂ ਰੇਲਵੇ ਲਾਈਨਾਂ ਪਾਉਣ ਦੀ ਗਤੀ ਦੁੱਗਣੀ ਹੋ ਗਈ ਹੈ ਅਤੇ ਅੱਜ ਭਾਰਤੀ ਰੇਲਵੇ ਜੰਮੂ-ਕਸ਼ਮੀਰ ਤੋਂ ਉੱਤਰ-ਪੂਰਬ ਤਕ ਪਹੁੰਚ ਰਹੀ ਹੈ। ਉਨ੍ਹਾਂ ਕਿਹਾ, ‘‘ਤੁਸੀਂ ਟੈਕਸ ਦੇ ਰੂਪ ’ਚ, ਟਿਕਟਾਂ ਦੇ ਰੂਪ ’ਚ ਜੋ ਪੈਸਾ ਦਿਤਾ ਸੀ, ਉਹ ਅੱਜ ਰੇਲਵੇ ਮੁਸਾਫ਼ਰਾਂ ਦੇ ਹਿੱਤ ’ਚ ਜਾਪਦਾ ਹੈ। ਭਾਰਤ ਸਰਕਾਰ ਹਰ ਰੇਲ ਟਿਕਟ ’ਤੇ ਲਗਭਗ 50 ਫ਼ੀ ਸਦੀ ਦੀ ਛੋਟ ਦਿੰਦੀ ਹੈ।’’ 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 5 ਸਾਲਾਂ ’ਚ ਜਦੋਂ ਇਨ੍ਹਾਂ ਹਜ਼ਾਰਾਂ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ, ਜਦੋਂ ਭਾਰਤੀ ਰੇਲਵੇ ਦੀ ਸਮਰੱਥਾ ਵਧੇਗੀ ਤਾਂ ਨਿਵੇਸ਼ ਦੀ ਇਕ ਹੋਰ ਵੱਡੀ ਕ੍ਰਾਂਤੀ ਆਵੇਗੀ। ਪਿਛਲੇ ਕੁੱਝ ਦਿਨਾਂ ’ਚ ਆਈ.ਆਈ.ਟੀ., ਆਈ.ਐਮ.ਐਮ. ਅਤੇ ਏਮਜ਼ ਵਰਗੇ ਹਸਪਤਾਲਾਂ ਦਾ ਉਦਘਾਟਨ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ, ‘‘ਇਹ ਦਰਸਾਉਂਦਾ ਹੈ ਕਿ ਭਾਰਤ ਦੀ ਤਰੱਕੀ ਦੀ ਰੇਲ ਕਿਸ ਰਫਤਾਰ ਨਾਲ ਅੱਗੇ ਵਧ ਰਹੀ ਹੈ।’’

ਨੌਜੁਆਨਾਂ ਨੂੰ ਵਿਕਸਤ ਭਾਰਤ ਦਾ ਸੱਭ ਤੋਂ ਵੱਡਾ ਲਾਭਪਾਤਰੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ਨਾਲ ਦੇਸ਼ ਦੇ ਲੱਖਾਂ ਨੌਜੁਆਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ। ਉਨ੍ਹਾਂ ਕਿਹਾ, ‘‘ਮੈਂ ਦੇਸ਼ ਦੇ ਹਰ ਨੌਜੁਆਨ ਨੂੰ ਦਸਣਾ ਚਾਹੁੰਦਾ ਹਾਂ ਕਿ ਤੁਹਾਡਾ ਸੁਪਨਾ ਮੋਦੀ ਦਾ ਸੰਕਲਪ ਹੈ। ਤੁਹਾਡਾ ਸੁਪਨਾ, ਤੁਹਾਡੀ ਮਿਹਨਤ ਅਤੇ ਮੋਦੀ ਦਾ ਸੰਕਲਪ ਵਿਕਸਤ ਭਾਰਤ ਦੀ ਗਰੰਟੀ ਹੈ।’’

ਵਿਕਸਤ ਭਾਰਤ ’ਚ ਕਪੜਾ ਖੇਤਰ ਦਾ ਯੋਗਦਾਨ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ: ਮੋਦੀ 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਪੜਾ ਖੇਤਰ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਇਹ ਖੇਤਰ 2047 ਤਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਏਗਾ। ਭਾਰਤ 2047 ’ਚ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ। ‘ਭਾਰਤ ਟੈਕਸ-2024’ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸਰਕਾਰ ਵਿਕਸਤ ਭਾਰਤ ਦੇ ਨਿਰਮਾਣ ’ਚ ਟੈਕਸਟਾਈਲ ਸੈਕਟਰ ਦੇ ਯੋਗਦਾਨ ਨੂੰ ਹੋਰ ਵਧਾਉਣ ਲਈ ਬਹੁਤ ਵਿਆਪਕ ਪੱਧਰ ’ਤੇ ਕੰਮ ਕਰ ਰਹੀ ਹੈ। 

‘ਭਾਰਤ ਟੈਕਸ’ ਦੇਸ਼ ’ਚ ਸੱਭ ਤੋਂ ਵੱਡੇ ਗਲੋਬਲ ਟੈਕਸਟਾਈਲ ਸਮਾਗਮਾਂ ’ਚੋਂ ਇਕ ਹੈ। ਮੋਦੀ ਨੇ ਕਿਹਾ, ‘‘ਅਸੀਂ ਅਗਲੇ 25 ਸਾਲਾਂ ’ਚ ਭਾਰਤ ਨੂੰ ਵਿਕਸਤ ਰਾਸ਼ਟਰ ’ਚ ਬਦਲਣ ਦਾ ਸੰਕਲਪ ਲਿਆ ਹੈ। ਵਿਕਸਤ ਭਾਰਤ ਦੇ ਚਾਰ ਮਹੱਤਵਪੂਰਨ ਥੰਮ੍ਹ ਹਨ- ਗਰੀਬ, ਨੌਜੁਆਨ, ਕਿਸਾਨ ਅਤੇ ਔਰਤਾਂ। ਖਾਸ ਤੌਰ ’ਤੇ ਭਾਰਤ ਦਾ ਟੈਕਸਟਾਈਲ ਸੈਕਟਰ ਇਨ੍ਹਾਂ ਸਾਰੇ ਥੰਮ੍ਹਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ‘ਭਾਰਤ ਟੈਕਸ’ ਵਰਗਾ ਸਮਾਗਮ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।’’

ਉਨ੍ਹਾਂ ਕਿਹਾ ਕਿ 2014 ’ਚ ਭਾਰਤ ਦੇ ਟੈਕਸਟਾਈਲ ਬਾਜ਼ਾਰ ਦਾ ਮੁੱਲ 7 ਲੱਖ ਕਰੋੜ ਰੁਪਏ ਤੋਂ ਵੀ ਘੱਟ ਸੀ, ਜੋ ਹੁਣ 12 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਧਾਗੇ, ਕਪੜੇ ਅਤੇ ਕੱਪੜਿਆਂ ਦੇ ਉਤਪਾਦਨ ’ਚ 25 ਫ਼ੀ ਸਦੀ ਦਾ ਵਾਧਾ ਹੋਇਆ ਹੈ। ਸਰਕਾਰ ਟੈਕਸਟਾਈਲ ਖੇਤਰ ’ਚ ‘ਕੁਆਲਿਟੀ ਕੰਟਰੋਲ’ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਟੈਕਸਟਾਈਲ ਸੈਕਟਰ ’ਚ ਰੁਜ਼ਗਾਰ ਦੀ ਸੰਭਾਵਨਾ, ਪੇਂਡੂ ਆਬਾਦੀ ਅਤੇ ਔਰਤਾਂ ਦੀ ਭਾਗੀਦਾਰੀ ਬਾਰੇ ਉਨ੍ਹਾਂ ਕਿਹਾ ਕਿ 10 ਕੱਪੜਾ ਨਿਰਮਾਤਾਵਾਂ ’ਚੋਂ ਸੱਤ ਔਰਤਾਂ ਹਨ ਅਤੇ ਹੈਂਡਲੂਮ ’ਚ ਇਹ ਗਿਣਤੀ ਹੋਰ ਵੀ ਵੱਧ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 10 ਸਾਲਾਂ ’ਚ ਚੁਕੇ ਗਏ ਕਦਮਾਂ ਨੇ ਖਾਦੀ ਨੂੰ ਵਿਕਾਸ ਅਤੇ ਨੌਕਰੀਆਂ ਦਾ ਇਕ ਮਜ਼ਬੂਤ ਇੰਜਣ ਬਣਾਇਆ ਹੈ। 

‘ਭਾਰਤ ਟੈਕਸ-2024’ ਭਾਰਤ ਦੇ ਦੋ ਸੱਭ ਤੋਂ ਵੱਡੇ ਪ੍ਰਦਰਸ਼ਨੀ ਕੇਂਦਰਾਂ - ਭਾਰਤ ਮੰਡਪਮ ਅਤੇ ਯਸ਼ੋਭੂਮੀ ਵਿਖੇ ਹੋ ਰਿਹਾ ਹੈ। ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਤੁਹਾਡੇ ਸਾਰੇ ਯਤਨਾਂ ’ਚ ਤੁਹਾਡਾ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇੰਡੀਆ ਟੈਕਸ-2024 ’ਚ ਇਸ ਖੇਤਰ ਨਾਲ ਜੁੜੇ ਵਿਦਿਆਰਥੀਆਂ, ਬੁਣਕਰਾਂ, ਕਾਰੀਗਰਾਂ ਅਤੇ ਟੈਕਸਟਾਈਲ ਵਰਕਰਾਂ, ਨੀਤੀ ਨਿਰਮਾਤਾਵਾਂ ਅਤੇ ਗਲੋਬਲ ਸੀਈਓਜ਼, 3,500 ਤੋਂ ਵੱਧ ਪ੍ਰਦਰਸ਼ਕਾਂ, 100 ਤੋਂ ਵੱਧ ਦੇਸ਼ਾਂ ਦੇ 3,000 ਤੋਂ ਵੱਧ ਖਰੀਦਦਾਰਾਂ ਅਤੇ 40,000 ਤੋਂ ਵੱਧ ਕਾਰੋਬਾਰੀ ਸੈਲਾਨੀਆਂ ਦੀ ਭਾਗੀਦਾਰੀ ਦੀ ਉਮੀਦ ਹੈ। 

ਸਾਨੂੰ ਇਕ ਅਜਿਹਾ ਸਮਾਜ ਬਣਾਉਣਾ ਹੈ ਜਿੱਥੇ ਸਰਕਾਰੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਵੇ: ਪੀਐਮ ਮੋਦੀ 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਕ ਅਜਿਹਾ ਸਮਾਜ ਬਣਾਉਣਾ ਹੈ ਜਿੱਥੇ ਸਰਕਾਰ ਦੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਵੇ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਉਤਪ੍ਰੇਰਕ ਵਜੋਂ ਕੰਮ ਕਰੇ। ਰਾਜਧਾਨੀ ਦੇ ਭਾਰਤ ਮੰਡਪਮ ਵਿਖੇ ‘ਇੰਡੀਆ ਟੈਕਸ 2024’ ਦਾ ਉਦਘਾਟਨ ਕਰਨ ਤੋਂ ਬਾਅਦ ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗਰੀਬਾਂ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਸਾਨੂੰ ਇਕ ਅਜਿਹਾ ਸਮਾਜ ਬਣਾਉਣਾ ਹੋਵੇਗਾ, ਜਿਸ ’ਚ ਸਰਕਾਰੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਵੇ। ਮੈਨੂੰ ਖਾਸ ਤੌਰ ’ਤੇ ਮੱਧ ਵਰਗੀ ਜ਼ਿੰਦਗੀ ਵਿਚ ਦਖਲਅੰਦਾਜ਼ੀ ਪਸੰਦ ਨਹੀਂ ਹੈ।’’ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਹ ਘੱਟੋ-ਘੱਟ ਸਰਕਾਰੀ ਦਖਲ ਅੰਦਾਜ਼ੀ ਨਾਲ ਸਮਾਜ ਬਣਾਉਣ ਲਈ ਲੜ ਰਹੇ ਹਨ ਅਤੇ ਅਗਲੇ ਪੰਜ ਸਾਲਾਂ ’ਚ ਵੀ ਅਜਿਹਾ ਕਰਦੇ ਰਹਿਣਗੇ।

SHARE ARTICLE

ਏਜੰਸੀ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement