True Caller ਨੇ ਭਾਰਤ ’ਚ ਸ਼ੁਰੂ ਕੀਤੀ AI ਵਾਲੀ ਕਾਲ ਰੀਕਾਰਡਿੰਗ ਸਹੂਲਤ, ਜਾਣੋ ਵਿਸ਼ੇਸ਼ਤਾਵਾਂ
Published : Feb 26, 2024, 6:21 pm IST
Updated : Feb 26, 2024, 6:21 pm IST
SHARE ARTICLE
Truecaller
Truecaller

AI ਦੇਵੇਗੀ ਪੂਰੀ ਗੱਲਬਾਤ ਦਾ ਵਿਸਥਾਰਤ ਵੇਰਵਾ ਅਤੇ ਸਰਾਂਸ਼

ਨਵੀਂ ਦਿੱਲੀ: ਕਾਲ ਕਰਨ ਵਾਲੇ ਦੀ ਪਛਾਣ ਨਾਲ  ਸਬੰਧਤ ਮੋਬਾਈਲ ਐਪ True Caller ਨੇ ਸੋਮਵਾਰ ਨੂੰ ਭਾਰਤ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਲ ਚੱਲਣ ਵਾਲੇ ਕਾਲ ਰੀਕਾਰਡਿੰਗ ਫੀਚਰ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਸਹੂਲਤ ’ਚ ਕਾਲਾਂ ਦਾ ਸਾਰਾਂਸ਼ ਅਤੇ ਵੇਰਵੇ ਵਰਗੀਆਂ ਸਹੂਲਤਾਂ ਮਿਲਣਗੀਆਂ।

ਹਾਲਾਂਕਿ ਕੰਪਨੀ ਨੇ ਕਿਹਾ ਕਿ AI ਅਧਾਰਤ ਕਾਲ ਰੀਕਾਰਡਿੰਗ ਸਹੂਲਤ ਮੁਫ਼ਤ ਨਹੀਂ ਹੋਵੇਗੀ ਅਤੇ ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਨਾਲ ਹੀ ਉਪਲਬਧ ਹੋਵੇਗੀ। ਇਹ ਐਂਡਰਾਇਡ ਅਤੇ ਐਪਲ ਦੇ iOS ਆਪਰੇਟਿੰਗ ਸਿਸਟਮ ਦੋਹਾਂ ਵਾਲੇ ਮੋਬਾਈਲ ਫੋਨਾਂ ’ਤੇ ਕੰਮ ਕਰੇਗਾ। ਇਸ ਫੀਚਰ ਦੇ ਤਹਿਤ ਯੂਜ਼ਰਸ True Caller ਐਪ ਦੇ ਅੰਦਰ ਸਿੱਧੇ ਇਨਕਮਿੰਗ ਅਤੇ ਆਊਟਗੋਇੰਗ ਕਾਲ ਰੀਕਾਰਡ ਕਰ ਸਕਣਗੇ। ਇਹ ਮਹੱਤਵਪੂਰਨ ਗੱਲਬਾਤ ਨੂੰ ਰੀਕਾਰਡ ਕਰਨ ਅਤੇ ਪ੍ਰਬੰਧਨ ਕਰਨ ਦਾ ਇਕ ਆਸਾਨ ਅਤੇ ਕੁਸ਼ਲ ਤਰੀਕਾ ਪ੍ਰਦਾਨ ਕਰਦਾ ਹੈ। 

ਟਰੂਕਾਲਰ ਨੇ ਲਾਂਚ ਦਾ ਐਲਾਨ ਕਰਦੇ ਹੋਏ ਇਕ ਬਿਆਨ ਵਿਚ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੇ ਆਉਣ ਨਾਲ ਲੋਕਾਂ ਨੂੰ ਲੋੜੀਂਦੇ ਵੇਰਵੇ ਦਾਖਲ ਕਰਨ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਕਾਲਾਂ ਦੌਰਾਨ ਉਤਪਾਦਕਤਾ ਵਿਚ ਸੁਧਾਰ ਹੋਵੇਗਾ। 

ਕੰਪਨੀ ਨੇ ਕਿਹਾ ਕਿ ਇਸ ਫੀਚਰ ਦੀ ਵਰਤੋਂ ਨਾਲ ਪੂਰੀ ਗੱਲਬਾਤ ਦਾ ਵਿਸਥਾਰਤ ਵੇਰਵਾ ਅਤੇ ਸਰਾਂਸ਼ ਵੀ ਮਿਲੇਗਾ। ਇਸ ਤੋਂ ਇਲਾਵਾ ਕਿਸੇ ਵੀ ਕਾਲਰ ਦੀ ਗੱਲਬਾਤ ਨੂੰ ਅੰਗਰੇਜ਼ੀ ਅਤੇ ਹਿੰਦੀ ’ਚ ਲਿਖਤੀ ਰੂਪ ’ਚ ਬਦਲਿਆ ਜਾ ਸਕਦਾ ਹੈ। ਇਹ ਵਿਸ਼ੇਸ਼ ਸਹੂਲਤ ਪ੍ਰੀਮੀਅਮ ਪਲਾਨ ਦੇ ਤਹਿਤ ਹੀ ਦਿਤੀ ਜਾ ਰਹੀ ਹੈ ਜੋ 75 ਰੁਪਏ ਮਹੀਨਾਵਾਰ ਜਾਂ 529 ਰੁਪਏ ਸਾਲਾਨਾ ਤੋਂ ਸ਼ੁਰੂ ਹੁੰਦੀ ਹੈ। ਟਰੂਕਾਲਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਪ੍ਰੋਡਕਟ ਅਫਸਰ ਰਿਸ਼ੀਤ ਝੁਨਝੁਨਵਾਲਾ ਨੇ ਕਿਹਾ ਕਿ ਤਾਜ਼ਾ ਪਹਿਲ ਗਾਹਕਾਂ ਨੂੰ ਉਨ੍ਹਾਂ ਦੀ ਗੱਲਬਾਤ ਦੇ ਪ੍ਰਬੰਧਨ ਵਿਚ ਵਧੇਰੇ ਕੰਟਰੋਲ ਅਤੇ ਲਚਕੀਲਾਪਨ ਪ੍ਰਦਾਨ ਕਰਦੀ ਹੈ। 

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement