ਅਗਲੇ ਪੰਜ ਸਾਲਾਂ 'ਚ ਦੂਰਸੰਚਾਰ ਖ਼ੇਤਰ 'ਚ ਮਿਲ ਸਕਦੀਆਂ ਹਨ 1 ਕਰੋੜ ਨੌਕਰੀਆਂ
Published : Mar 26, 2018, 11:10 am IST
Updated : Mar 26, 2018, 11:45 am IST
SHARE ARTICLE
Telecom
Telecom

ਪਿਛਲੇ ਇਕ‍ ਸਾਲ 'ਚ ਟੈਲੀਕਾਮ ਸੈਕਟਰ 'ਚ ਮਚੀ ਉਥੱਲ-ਪੁਥਲ 'ਚ ਰਾਹਤ ਦੀ ਖ਼ਬਰ ਹੈ। ਜਿਥੇ ਪਿਛਲੇ ਦਿਨਾਂ ਸੈਕਟਰ 'ਚ ਹਜ਼ਾਰਾਂ ਲੋਕਾਂ ਨੇ ਨੌਕਰੀਆਂ ਤੋਂ ਹੱਥ..

ਨਵੀਂ ਦਿੱਲੀ: ਪਿਛਲੇ ਇਕ‍ ਸਾਲ 'ਚ ਟੈਲੀਕਾਮ ਸੈਕਟਰ 'ਚ ਮਚੀ ਉਥੱਲ-ਪੁਥਲ 'ਚ ਰਾਹਤ ਦੀ ਖ਼ਬਰ ਹੈ। ਜਿਥੇ ਪਿਛਲੇ ਦਿਨਾਂ ਸੈਕਟਰ 'ਚ ਹਜ਼ਾਰਾਂ ਲੋਕਾਂ ਨੇ ਨੌਕਰੀਆਂ ਤੋਂ ਹੱਥ ਧੋਣਾ ਪਿਆ ਉਥੇ ਹੀ ਅਗਲੇ 5 ਸਾਲ 'ਚ ਟੈਲੀਕਾਮ ਸੈਕਟਰ 'ਚ 1 ਕਰੋਡ਼ ਨੌਕਰੀਆਂ ਮਿਲ ਸਕਦੀਆਂ ਹਨ। ਇਹ ਗਲ ਟੈਲੀਕਾਮ ਸੈਕਟਰ ਸਕਿੱਲ ਕਾਊਂਸਲ (TSSC)  ਦੀ ਰਿਪੋਰਟ 'ਚ ਕਹੀ ਗਈ ਹੈ। 

SP KocharSP Kochar

ਟੈਲੀਕਾਮ ਸੈਕਟਰ ਸਕਿੱਲ ਕਾਊਂਸਲ ਦੇ ਸੀਈਓ ਐਸਪੀ ਕੋਚਰ ਨੇ ਦਸਿਆ ਕਿ ਹੁਣ ਟੈਲੀਕਾਮ ਸੈਕਟਰ 'ਚ ਕਰੀਬ 40 ਲੱਖ ਲੋਕ ਨੌਕਰੀ ਕਰ ਰਹੇ ਹਨ। ਉਥੇ ਹੀ, ਅਗਲੇ 5 ਸਾਲ 'ਚ ਇਹ ਗਿਣਤੀ ਵਧ ਕੇ 1.43 ਕਰੋਡ਼ ਹੋ ਜਾਵੇਗੀ।  ਯਾਨੀ 5 ਸਾਲ 'ਚ ਕਰੀਬ 1 ਕਰੋਡ਼ ਨੌਕਰੀਆਂ ਹੋਰ ਵਧ ਜਾਣਗੀਆਂ। ਦਸ ਦਈਏ ਕਿ ਪਿਛਲੇ ਸਾਲ ਸੈਕਟਰ ਤੋਂ ਕਰੀਬ 40 ਹਜ਼ਾਰ ਲੋਕਾਂ ਦੀ ਨੌਕਰੀਆਂ ਗਈਆਂ ਸਨ। ਉਥੇ ਹੀ, ਹੁਣ ਛਾਂਟੀ ਦਾ ਦੌਰ ਅਗਲੇ 6 ਮਹੀਨੀਆਂ ਤਕ ਜਾਰੀ ਰਹਿਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਜਿਸ 'ਚ ਇਹ ਗਿਣਤੀ ਵਧ ਕੇ 80 ਤੋਂ 90 ਹਜ਼ਾਰ ਤਕ ਹੋ ਸਕਦੀ ਹੈ।  

NSDCNSDC

NSDC ਦੇ ਤਹਿਤ ਵਧੇਗੀ ਮੰਗ
ਕੋਚਰ ਮੁਤਾਬਕ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਤਹਿਤ ਆਉਣ ਵਾਲੇ ਦਿਨਾਂ 'ਚ ਨੌਕਰੀ ਦੀ ਮੰਗ ਵਧੇਗੀ। ਖ਼ਾਸਤੌਰ 'ਤੇ ਇਮਰਜਿੰਗ ਟੈਕਨੋਲੋਜੀ ਮਾਸਲਨ ਮਸ਼ੀਨ ਟੂ ਮਸ਼ੀਨ ਕਮਿਊਨੀਕੇਸ਼ਨਜ਼, ਟੈਲੀਕਾਮ ਮੈਨੂਫ਼ੈਕਚਰਿੰਗ, ਇਨਫ਼ਰਾ ਅਤੇ ਸਰਵਿਸਿਜ਼ ਤੋਂ ਮੰਗ ਵਧੇਗੀ। ਆਉਣ ਵਾਲੇ ਦਿਨਾਂ 'ਚ ਦੇਸ਼ 'ਚ ਮੈਨੂਫ਼ੈਕਚਰਿੰਗ ਐਕਟਿਵਿਟੀ ਵਧਣ ਦਾ ਅਨੁਮਾਨ ਹੈ, ਜਿਸ ਦਾ ਸੱਭ ਤੋਂ ਜ਼ਿਆਦਾ ਫ਼ਾਇਦਾ ਜਿਨ੍ਹਾਂ ਸੈਕਟਰ ਨੂੰ ਮਿਲੇਗਾ, ਉਨ੍ਹਾਂ 'ਚ ਟੈਲੀਕਾਮ ਸੈਕਟਰ ਵੀ ਸ਼ਾਮਲ ਹਨ। ਕੋਚਰ ਦਾ ਕਹਿਣਾ ਹੈ ਕਿ ਮੈਨੂਫ਼ੈਕਚਰਿੰਗ ਦੀ ਗਲ ਕਰੀਏ ਤਾਂ ਟੈਲੀਕਾਮ ਸੈਕਟਰ 'ਚ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈ।  

TelecomTelecom

ਪਿਛਲੇ 1.5 ਸਾਲ 'ਚ ਇੰਡਸਟਰੀ 'ਚ ਕਈ ਬਦਲਾਅ
ਹਾਲ ਹੀ 'ਚ ਸਰਕਾਰ ਨੇ ਸੈਕਟਰ ਲਈ ਰਾਹਤ ਪੈਕੇਜ ਨੂੰ ਮਨਜ਼ੂਰੀ ਦਿਤੀ ਹੈ, ਜਿਸ ਦੇ ਨਾਲ ਸੈਕਟਰ 'ਤੇ ਕੁੱਝ ਦਬਾਅ ਘੱਟ ਹੋਵੇਗਾ ਪਰ ਇਸ 'ਚ ਹੁਣ ਸਮਾਂ ਲੱਗਣ ਦਾ ਅਨੁਮਾਨ ਹੈ। ਜੀਓ ਆਉਣ  ਤੋਂ ਬਾਅਦ ਤੋਂ ਪਿਛਲੇ ਡੇਢ  ਸਾਲ 'ਚ ਮੁਫ਼ਤ ਡਾਟਾ ਅਤੇ ਵਾਇਸ ਕਾਲ ਨੂੰ ਲੈ ਕੇ ਇੰਡਸਟਰੀ 'ਚ ਪ੍ਰਾਇਸਿੰਗ ਵਾਰ ਸ਼ੁਰੂ ਹੋ ਗਿਆ। ਕੰਪਨੀਆਂ ਨੇ ਡਾਟਾ ਸਪੀਡ ਬਿਹਤਰ ਰੱਖਣ ਅਤੇ ਆਭਾਸੀ ਨੈੱਟਵਰਕ ਪਲੇਟਫ਼ਾਰਮ ਨੂੰ ਮਜਬੂਤ ਰੱਖਣ 'ਤੇ ਕੰਮ ਕਰਨਾ ਸ਼ੁਰੂ ਕਰ ਦਿਤਾ, ਜਿਸ ਦੇ ਨਾਲ ਉਨ੍ਹਾਂ ਦਾ ਖ਼ਰਚ ਲਗਾਤਾਰ ਵਧ ਰਿਹਾ ਹੈ ਅਤੇ ਨਾਲ ਹੀ ਕਰਜ ਵਧਣ ਅਤੇ ਮਾਰਜਿਨ ਘਟਣ ਦਾ ਦਬਾਅ ਵੀ।  ਜਿਸ ਦੇ ਨਾਲ ਇੰਡਸਟਰੀ 'ਚ ਨੌਕਰੀ ਸੰਕਟ ਵੀ ਵਧ ਗਿਆ ਅਤੇ ਨਵੇਂ ਨਿਵੇਸ਼ 'ਚ ਕਮੀ ਆਈ ਹੈ।  ਨਤੀਜਾ ਇਕਸਾਰਤਾ ਦੇ ਰੂਪ 'ਚ ਸਾਹਮਣੇ ਆਇਆ। ਕਈ ਕੰਪਨੀਆਂ ਦਾ ਕੰਮ-ਕਾਜ ਘੱਟ ਗਿਆ।

TelecomTelecom

ਇੰਡਸਟਰੀ 'ਚ ਫਿਲਹਾਲ ਨੌਕਰੀ ਦਾ ਸੰਕਟ 
ਪ੍ਰਾਇਸਿੰਗ ਵਾਰ ਦੇ ਚਲਦੇ ਕੰਪਨੀਆਂ ਦਾ ਮੁਨਾਫ਼ਾ ਘੱਟ ਗਿਆ ਹੈ, ਜਿਸ ਦੇ ਨਾਲ ਇੰਡਸਟਰੀ 'ਚ ਹਜ਼ਾਰਾਂ ਨੌਕਰੀਆਂ ਜਾ ਚੁਕੀ ਹਨ, ਉਥੇ ਹੀ ਅੱਗੇ ਵੀ 80 ਤੋਂ 90 ਹਜ਼ਾਰ ਨੌਕਰੀਆਂ 'ਤੇ ਸੰਕਟ ਹੈ। CIEL HR ਸੇਵਾਵਾਂ ਦੁਆਰਾ ਜਾਰੀ ਰਿਪੋਰਟ ਮੁਤਾਬਕ ਪਿਛਲੇ ਸਾਲ ਟੈਲੀਕਾਮ ਇੰਡਸਟਰੀ ਨਾਲ ਜੁਡ਼ੇ 40 ਹਜ਼ਾਰ ਲੋਕ ਬੇਰੋਜ਼ਗਾਰ ਹੋ ਚੁਕੇ ਹਨ। ਉਥੇ ਹੀ, ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਗਲੇ 5- 6 ਮਹੀਨੇ 'ਚ ਵੱਡੇ ਪੈਮਾਨੇ 'ਤੇ ਛਾਂਟੀ ਹੋ ਸਕਦੀ ਹੈ। ਕੁਲ 80-90 ਹਜ਼ਾਰ ਲੋਕ ਬੇਰੋਜ਼ਗਾਰ ਹੋ ਸਕਦੇ ਹਨ। ਹਾਲਾਂਕਿ ਇਸ 'ਚ ਇਹ ਨਵੀਂ ਰਿਪੋਰਟ ਸੈਕਟਰ ਲਈ ਰਾਹਤ ਦੀ ਖ਼ਬਰ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement