
ਆਈ.ਡੀ.ਬੀ.ਆਈ. ਬੈਂਕ 'ਚ 600 ਕਰੋੜ ਦੇ ਲੋਨ ਧੋਖਾਧੜੀ ਮਾਮਲੇ 'ਚ ਜਾਂਚ ਏਜੰਸੀ ਸੀ.ਬੀ.ਆਈ. ਨੇ ਕੇਸ ਦਰਜ ਕਰ ਲਿਆ ਹੈ। ਏਅਰਸੈੱਲ ਦੇ ਸਾਬਕਾ ਪ੍ਰਮੋਟਰ ਸੀ. ਸ਼ਿਵਸ਼ੰਕਰਨ...
ਨਵੀਂ ਦਿੱਲੀ, 26 ਅਪ੍ਰੈਲ: ਆਈ.ਡੀ.ਬੀ.ਆਈ. ਬੈਂਕ 'ਚ 600 ਕਰੋੜ ਦੇ ਲੋਨ ਧੋਖਾਧੜੀ ਮਾਮਲੇ 'ਚ ਜਾਂਚ ਏਜੰਸੀ ਸੀ.ਬੀ.ਆਈ. ਨੇ ਕੇਸ ਦਰਜ ਕਰ ਲਿਆ ਹੈ। ਏਅਰਸੈੱਲ ਦੇ ਸਾਬਕਾ ਪ੍ਰਮੋਟਰ ਸੀ. ਸ਼ਿਵਸ਼ੰਕਰਨ ਦੀ ਕੰਪਨੀ ਐਕਸੈੱਲ ਸਨਸਾਈਨ ਅਤੇ ਫਿਨਲੈਂਡ ਬੇਸਡ ਕੰਪਨੀ ਵਿਨ ਵਾਇੰਡ ਓ.ਏ. ਵਿਰੁਧ ਕੇਸ ਦਰਜ ਹੋਇਆ ਹੈ। ਸੀ.ਬੀ.ਆਈ. ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ।
IDBI bank fraud
ਸੀ.ਬੀ.ਆਈ. ਨੇ ਦੋਵੇਂ ਕੰਪਨਟੀਆਂ 'ਤੇ ਅਪਰਾਧਕ ਸਾਜਸ਼, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਥੇ ਹੀ ਇਸ ਮਾਮਲੇ 'ਚ ਸੀ.ਬੀ.ਆਈ. ਨੇ 10 ਵੱਖ-ਵੱਖ ਸ਼ਹਿਰਾਂ ਦੇ 50 ਇਲਾਕਿਆਂ 'ਚ ਛਾਪੇਮਾਰੀ ਵੀ ਕੀਤੀ ਹੈ। ਇਹ ਛਾਪੇਮਾਰੀ ਮੁੰਬਈ, ਦਿੱਲੀ, ਫ਼ਰੀਦਾਬਾਦ, ਗਾਂਧੀਨਗਰ, ਚੇਨਈ, ਬੰਗਲੌਰ, ਬੇਲਗਾਉਂ, ਹੈਦਰਾਬਾਦ, ਜੈਪੁਰ ਅਤੇ ਪੁਣੇ 'ਚ ਕੀਤੀ ਗਈ ਹੈ।
CBI
ਸ਼ਿਵਸ਼ੰਕਰਨ 'ਤੇ ਇਹ ਦੋਸ਼ ਹੈ ਕਿ ਉਸ ਨੇ ਬੈਂਕ ਤੋਂ 530 ਕਰੋੜ ਰੁਪਏ ਦਾ ਲੋਨ ਫ਼ਰਵਰੀ 2014 'ਚ ਲਿਆ ਸੀ। ਜਿਸ ਤੋਂ ਬਾਅਦ ਇਸ 'ਤੇ ਵਿਆਜ ਨਹੀਂ ਚੁਕਾਇਆ ਗਿਆ ਅਤੇ ਇਹ ਵਧ ਕੇ 600 ਕਰੋੜ ਰੁਪਏ ਹੋ ਗਿਆ। ਬੈਂਕ ਨੇ ਇਸ ਨੂੰ ਐਨ.ਪੀ.ਏ. ਐਲਾਨ ਦਿਤਾ ਹੈ।