ਚੋਣ ਨਤੀਜਿਆਂ ਨੂੰ ਲੈ ਕੇ ਬੇਯਕੀਨੀ, ਵਿਦੇਸ਼ੀ ਨਿਵੇਸ਼ਕਾਂ ਨੇ ਮਈ ’ਚ ਹੁਣ ਤਕ ਸ਼ੇਅਰ ਬਾਜ਼ਾਰਾਂ ਤੋਂ 22,000 ਕਰੋੜ ਰੁਪਏ ਕੱਢੇ
Published : May 26, 2024, 9:05 pm IST
Updated : May 26, 2024, 9:05 pm IST
SHARE ARTICLE
BSE
BSE

ਜਿਵੇਂ-ਜਿਵੇਂ ਚੋਣਾਂ ਦੇ ਮੋਰਚੇ ’ਤੇ ਚੀਜ਼ਾਂ ਸਪੱਸ਼ਟ ਹੋਣਗੀਆਂ, ਭਾਰਤੀ ਬਾਜ਼ਾਰ ’ਚ ਐੱਫ.ਪੀ.ਆਈ. ਦੀ ਖਰੀਦਦਾਰੀ ਵਧੇਗੀ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਬੇਯਕੀਨੀ ਅਤੇ ਚੀਨੀ ਬਾਜ਼ਾਰਾਂ ਦੇ ਚੰਗੇ ਪ੍ਰਦਰਸ਼ਨ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ ਹੁਣ ਤਕ ਭਾਰਤੀ ਸ਼ੇਅਰਾਂ ਤੋਂ 22,000 ਕਰੋੜ ਰੁਪਏ ਕੱਢੇ ਹਨ। 

ਇਸ ਤੋਂ ਪਹਿਲਾਂ ਐੱਫ.ਪੀ.ਆਈ. ਨੇ ਮਾਰੀਸ਼ਸ ਨਾਲ ਭਾਰਤ ਦੀ ਟੈਕਸ ਸੰਧੀ ’ਚ ਬਦਲਾਅ ਅਤੇ ਅਮਰੀਕਾ ’ਚ ਬਾਂਡ ਯੀਲਡ ’ਚ ਲਗਾਤਾਰ ਵਾਧੇ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਅਪ੍ਰੈਲ ’ਚ ਸ਼ੇਅਰ ਬਾਜ਼ਾਰਾਂ ਤੋਂ 8,700 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਸੀ। 

ਐੱਫ.ਪੀ.ਆਈ. ਨੇ ਮਾਰਚ ’ਚ ਸ਼ੇਅਰਾਂ ’ਚ 35,098 ਕਰੋੜ ਰੁਪਏ ਅਤੇ ਫ਼ਰਵਰੀ ’ਚ 1,539 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਜਿਵੇਂ-ਜਿਵੇਂ ਚੋਣਾਂ ਦੇ ਮੋਰਚੇ ’ਤੇ ਚੀਜ਼ਾਂ ਸਪੱਸ਼ਟ ਹੋਣਗੀਆਂ, ਭਾਰਤੀ ਬਾਜ਼ਾਰ ’ਚ ਐੱਫ.ਪੀ.ਆਈ. ਦੀ ਖਰੀਦਦਾਰੀ ਵਧੇਗੀ। 

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਦਾ ਕਹਿਣਾ ਹੈ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਐਫ.ਪੀ.ਆਈ. ਦੀ ਖਰੀਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ (24 ਮਈ ਤਕ) ਸ਼ੇਅਰ ਬਾਜ਼ਾਰਾਂ ਤੋਂ 22,047 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ। 

ਉਨ੍ਹਾਂ ਕਿਹਾ ਕਿ ਭਾਰੀ ਐੱਫ.ਪੀ.ਆਈ. ਵਿਕਰੀ ਦਾ ਕਾਰਨ ਚੀਨ ਦੇ ਸ਼ੇਅਰ ਬਾਜ਼ਾਰ ਦਾ ਬਿਹਤਰ ਪ੍ਰਦਰਸ਼ਨ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ’ਚ ਆਮ ਚੋਣਾਂ ਕਾਰਨ ਐੱਫ.ਪੀ.ਆਈ. ਵੀ ਵਿਕ ਰਹੇ ਹਨ। 

ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰੀਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਆਮ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਬੇਯਕੀਨੀ ਦੇ ਮੱਦੇਨਜ਼ਰ ਵਿਦੇਸ਼ੀ ਨਿਵੇਸ਼ਕ ਇਸ ਸਮੇਂ ਭਾਰਤੀ ਸ਼ੇਅਰ ਬਾਜ਼ਾਰ ’ਚ ਦਾਖਲ ਹੋਣ ਤੋਂ ਝਿਜਕ ਰਹੇ ਹਨ। ਉਹ ਇਸ ਲਈ ਚੋਣ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ।

ਸਮੀਖਿਆ ਅਧੀਨ ਮਿਆਦ ਦੌਰਾਨ ਐੱਫਪੀਆਈ ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ 2,009 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਐੱਫ.ਪੀ.ਆਈ. ਨੇ ਮਾਰਚ ’ਚ 13,602 ਕਰੋੜ ਰੁਪਏ, ਫ਼ਰਵਰੀ ’ਚ 22,419 ਕਰੋੜ ਰੁਪਏ ਅਤੇ ਜਨਵਰੀ ’ਚ 19,836 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। 

ਕੁਲ ਮਿਲਾ ਕੇ ਐੱਫ.ਪੀ.ਆਈ. ਨੇ ਇਸ ਸਾਲ ਸ਼ੇਅਰਾਂ ਤੋਂ 19,824 ਕਰੋੜ ਰੁਪਏ ਕੱਢੇ ਹਨ। ਇਸ ਦੌਰਾਨ ਉਨ੍ਹਾਂ ਨੇ ਬਾਂਡ ਬਾਜ਼ਾਰ ’ਚ 46,917 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

Tags: stock market

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement