
ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦਾ ਬਾਜ਼ਾਰ ਪੂੰਜੀਕਰਨ 35,135.36 ਕਰੋੜ ਰੁਪਏ ਵਧ ਕੇ 6,51,348.26 ਕਰੋੜ ਰੁਪਏ ਹੋ ਗਿਆ।
Market capitalisation: ਮੁੰਬਈ - ਬੀਐਸਈ ਸੈਂਸੈਕਸ ਦੀਆਂ ਚੋਟੀ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ ਵਿਚੋਂ 9 ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਵਿਚ ਪਿਛਲੇ ਹਫ਼ਤੇ 1,85,320.49 ਕਰੋੜ ਰੁਪਏ ਦਾ ਵਾਧਾ ਹੋਇਆ। ਰਿਲਾਇੰਸ ਇੰਡਸਟਰੀਜ਼ ਅਤੇ ਐਚਡੀਐਫਸੀ ਬੈਂਕ ਨੂੰ ਸਭ ਤੋਂ ਵੱਧ ਲਾਭ ਹੋਇਆ। ਪਿਛਲੇ ਹਫ਼ਤੇ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,404.45 ਅੰਕ ਯਾਨੀ 1.89 ਫ਼ੀਸਦੀ ਵਧਿਆ ਸੀ। ਸੈਂਸੈਕਸ ਸ਼ੁੱਕਰਵਾਰ ਨੂੰ 75,636.50 ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ।
ਸਮੀਖਿਆ ਅਧੀਨ ਹਫ਼ਤੇ ਦੌਰਾਨ ਸਿਰਫ਼ ਆਈਟੀਸੀ ਦੇ ਬਾਜ਼ਾਰ ਮੁੱਲ ਵਿਚ ਗਿਰਾਵਟ ਆਈ। ਹਫ਼ਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 61,398.65 ਕਰੋੜ ਰੁਪਏ ਵਧ ਕੇ 20,02,509.35 ਕਰੋੜ ਰੁਪਏ ਹੋ ਗਿਆ। ਹਫਤੇ ਦੌਰਾਨ ਐਚਡੀਐਫਸੀ ਬੈਂਕ ਦਾ ਬਾਜ਼ਾਰ ਪੂੰਜੀਕਰਨ 38,966.07 ਕਰੋੜ ਰੁਪਏ ਵਧਿਆ ਅਤੇ ਇਸ ਦਾ ਬਾਜ਼ਾਰ ਪੂੰਜੀਕਰਨ 11,53,129.36 ਕਰੋੜ ਰੁਪਏ ਰਿਹਾ।
ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦਾ ਬਾਜ਼ਾਰ ਪੂੰਜੀਕਰਨ 35,135.36 ਕਰੋੜ ਰੁਪਏ ਵਧ ਕੇ 6,51,348.26 ਕਰੋੜ ਰੁਪਏ ਹੋ ਗਿਆ। ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਨ 22,921.42 ਕਰੋੜ ਰੁਪਏ ਵਧ ਕੇ 7,87,838.71 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦਾ ਬਾਜ਼ਾਰ ਪੂੰਜੀਕਰਨ 9,985.76 ਕਰੋੜ ਰੁਪਏ ਵਧ ਕੇ 5,56,829.63 ਕਰੋੜ ਰੁਪਏ ਹੋ ਗਿਆ।
ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 8,821.99 ਕਰੋੜ ਰੁਪਏ ਵਧ ਕੇ 6,08,198.38 ਕਰੋੜ ਰੁਪਏ ਹੋ ਗਿਆ। ਭਾਰਤੀ ਸਟੇਟ ਬੈਂਕ (ਐਸਬੀਆਈ) ਦਾ ਮੁਲਾਂਕਣ 6,916.57 ਕਰੋੜ ਰੁਪਏ ਵਧ ਕੇ 7,39,493.34 ਕਰੋੜ ਰੁਪਏ ਹੋ ਗਿਆ। ਆਈਸੀਆਈਸੀਆਈ ਬੈਂਕ ਨੇ ਹਫ਼ਤੇ ਦੌਰਾਨ 903.31 ਕਰੋੜ ਰੁਪਏ ਦਾ ਵਾਧਾ ਕੀਤਾ, ਜਿਸ ਦਾ ਮੁੱਲ 7,95,307.82 ਕਰੋੜ ਰੁਪਏ ਰਿਹਾ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦਾ ਬਾਜ਼ਾਰ ਪੂੰਜੀਕਰਨ 271.36 ਕਰੋੜ ਰੁਪਏ ਵਧ ਕੇ 13,93,235.05 ਕਰੋੜ ਰੁਪਏ ਹੋ ਗਿਆ।
ਇਸ ਦੇ ਉਲਟ ਆਈਟੀਸੀ ਦਾ ਬਾਜ਼ਾਰ ਪੂੰਜੀਕਰਨ 436.97 ਕਰੋੜ ਰੁਪਏ ਘਟ ਕੇ 5,44,458.70 ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ ੧੦ ਕੰਪਨੀਆਂ ਦੀ ਸੂਚੀ ਵਿਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਟੀਸੀਐਸ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਭਾਰਤੀ ਏਅਰਟੈੱਲ, ਐਸਬੀਆਈ, ਐਲਆਈਸੀ, ਇਨਫੋਸਿਸ, ਐਚਯੂਐਲ ਅਤੇ ਆਈਟੀਸੀ ਦਾ ਸਥਾਨ ਰਿਹਾ।