ਹਾਈ ਕੋਰਟ ਨੇ ਫ਼ੋਰਟਿਸ, ਰੈਲੀਗੇਅਰ ਟ੍ਰੇਡਮਾਰਕ ਵੇਚਣ ਦੀ ਦਾਯਚੀ ਦੀ ਪਟੀਸ਼ਨ 'ਤੇ ਸਿੰਘ ਭਰਾਵਾਂ ਤੋਂ..
Published : Jun 26, 2020, 9:12 am IST
Updated : Jun 26, 2020, 9:12 am IST
SHARE ARTICLE
Malwinder Singh and Shawinder Singh
Malwinder Singh and Shawinder Singh

ਜਾਪਾਨ ਦੀ ਦਾਯਚੀ ਇਸ ਰਾਹੀਂ ਉਸ ਦੀ ਬਕਾਇਆ ਰਕਮ ਨੂੰ ਵਸੂਲਣਾ ਚਾਹੁੰਦੀ ਹੈ।

ਨਵੀਂ ਦਿੱਲੀ, 25 ਜੂਨ : ਦਿੱਲੀ ਹਾਈ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਤੋਂ ਫੋਰਟਿਸ ਹੈਲਥਕੇਅਰ ਅਤੇ ਰੇਲੀਗੇਅਰ ਟ੍ਰੇਡਮਾਰਕ ਵੇਚਣ ਦੀ ਦਾਯਚੀ ਸਾਂਕਿਯੋ ਦੀ ਪਟੀਸ਼ਨ 'ਤੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਜਾਪਾਨ ਦੀ ਦਾਯਚੀ ਇਸ ਰਾਹੀਂ ਉਸ ਦੀ ਬਕਾਇਆ ਰਕਮ ਨੂੰ ਵਸੂਲਣਾ ਚਾਹੁੰਦੀ ਹੈ। ਹਾਈ ਕੋਰਟ ਨੇ 28 ਜੁਲਾਈ ਤਕ ਰੇਲੀਗੇਅਰ ਟ੍ਰੇਡਮਾਰਕ ਮਾਮਲੇ 'ਤੇ ਸਥਿਤੀ ਬਣਾਏ ਰਖਣ ਦੇ ਨਿਰਦੇਸ਼ ਦਿਤੇ ਹਨ।

PhotoPhoto

ਜਾਪਾਨ ਦੀ ਦਵਾਈ ਕੰਪਨੀ ਦਾਯਚੀ ਨੇ ਹਾਈ ਕੋਰਟ 'ਚ ਸਿੰਗਾਪੁਰ ਦੀ ਇਕ ਵਿਚੋਲਗੀ ਅਦਾਲਤ ਦੇ ਉਸ ਦੇ ਪੱਖ 'ਚ ਆਏ 3500 ਕਰੋੜ ਰੁਪਏ ਦੇ ਭੁਗਤਾਨ ਦੇ ਫ਼ੈਸਲੇ ਨੂੰ ਅਮਲ ਵਿਚ ਲਿਆਉਣ ਲਈ ਇਕ ਪਟੀਸ਼ਨ ਦਾਖ਼ਲ ਕੀਤੀ ਸੀ। ਜਸਟਿਸ ਰੇਖਾ ਪੱਲੀ ਨੇ ਵੀਡੀਉ ਕਾਨਫਰੰਸ ਰਾਹੀਂ ਇਸ ਮਾਮਲੇ ਦੀ ਸੁਣਾਵਾਈ ਕੀਤੀ। ਉਨ੍ਹਾਂ ਨੇ ਸਿੰਘ ਭਰਾਵਾਂ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਕੇ ਦਾਯਚੀ ਦੀ ਪਟੀਸ਼ਨ ਦਾ ਜਵਾਬ ਮੰਗਿਆ ਹੈ। ਨਾਲ ਹੀ ਮੇਸਰਜ਼ ਏਲਾਈਵ ਇਨਫੋਟੈਕ ਪ੍ਰਾਈਵੇਟ ਲਿਮਿਟਡ 'ਤੇ ਰੈਲੀਗੇਅਰ ਦੇ ਟ੍ਰੇਡਮਾਰਕ 'ਚ ਕਿਸੇ ਤੀਜੇ ਨੂੰ ਪੱਖਕਾਰ ਬਣਾਉਣ, ਏਲਿਵ ਇਨਫੋਟੈਕ 'ਚ ਆਰਐਚਸੀ ਹੋਲਡਿੰਗਜ਼ ਪ੍ਰਾਈਵੇਟ ਲਿਮਿਟਡ ਦੀ ਸ਼ੇਅਰਹੋਲਡਰ 'ਤੇ ਕਬਜ਼ਾ ਕਰਨ 'ਤੇ ਰੋਕ ਲਗਾ ਦਿਤੀ ਹੈ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement