
ਇਸ ਵਕਤ ਲਗਭਗ 384 ਦਵਾਈਆਂ ਦੀਆਂ ਕੀਮਤਾਂ ਨੂੰ ਸਰਕਾਰ ਕਾਬੂ ਕਰਦੀ ਹੈ
ਨਵੀਂ ਦਿੱਲੀ : ਸੈਨੇਟਰੀ ਨੈਪਕਿਨ, ਹੈਂਡਵਾਸ਼, ਕੀਟਾਣੂ ਨਾਸ਼ਕ ਉਤਪਾਦਾਂ ਅਤੇ ਡਾਇਪਰ ਜਲਦ ਹੀ ਕੀਮਤ ਕੰਟਰੋਲ ਲਿਸਟ 'ਚ ਸ਼ਾਮਲ ਹੋ ਸਕਦੇ ਹਨ। ਇਸ ਲਈ ਸਰਕਾਰ ਜ਼ਰੂਰੀ ਸਫ਼ਾਈ ਉਤਪਾਦਾਂ ਦੀ ਇਕ ਸੂਚੀ ਨੂੰ ਅੰਤਮ ਰੂਪ ਦੇ ਰਹੀ ਹੈ। ਇਨ੍ਹਾਂ ਦੀ ਸੂਚੀ ਅਗਲੇ ਦੋ ਮਹੀਨਿਆਂ ਤਕ ਜਾਰੀ ਕੀਤੀ ਜਾ ਸਕਦੀ ਹੈ, ਭਾਵ ਹੁਣ ਇਨ੍ਹਾਂ ਦੀ ਕੀਮਤ ਵੀ ਕੰਟਰੋਲ ਦਾਇਰੇ 'ਚ ਹੋਵੇਗੀ। ਸੂਚੀ ਨੂੰ ਪ੍ਰਾਇਮਰੀ ਤੇ ਸੈਕੰਡਰੀ ਦੋ ਸ਼੍ਰੇਣੀਆਂ 'ਚ ਵੰਡਿਆ ਜਾਵੇਗਾ। ਪ੍ਰਾਇਮਰੀ ਸੂਚੀ 'ਚ ਸ਼ਾਮਲ ਉਤਪਾਦਾਂ ਦੀ ਕੀਮਤ ਕੰਟਰੋਲ ਹੋਵੇਗੀ, ਜਦੋਂ ਕਿ ਸੈਕੰਡਰੀ ਸੂਚੀ 'ਚ ਸ਼ਾਮਲ ਉਤਪਾਦਾਂ ਲਈ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਨ੍ਹਾਂ ਦੀ ਕੀਮਤ ਵੀ ਸਸਤੀ ਹੋਵੇ।
Government to control prices of hand wash and disinfectant products
ਇਸ ਸੂਚੀ ਦਾ ਖਰੜਾ ਮੈਡੀਸਨ ਤੇ ਹੈਲਥ ਬਾਰੇ ਸਥਾਈ ਰਾਸ਼ਟਰੀ ਕਮੇਟੀ ਦੇ ਸਕੱਤਰ, ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਭਾਰਤੀ ਮੈਡੀਕਲ ਰਿਸਰਚ ਕੌਂਸਲ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਦੀ ਅਗਵਾਈ 'ਚ ਬਣਾਈ ਗਈ ਇਕ ਸਬ-ਕਮੇਟੀ ਵਲੋਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਨੀਤੀ ਆਯੋਗ ਦੇ ਮੈਂਬਰ ਵੀ.ਕੇ. ਪੌਲ ਕਮੇਟੀ ਵਲੋਂ ਫ਼ਾਈਨਲ ਕੀਤਾ ਜਾਵੇਗਾ।
Government to control prices of hand wash and disinfectant products
ਮੌਜੂਦਾ ਸਮੇਂ ਜ਼ਰੂਰੀ ਦਵਾਈਆਂ ਦੀ ਸਿਰਫ ਇਕ ਰਾਸ਼ਟਰੀ ਸੂਚੀ ਹੈ, ਜਿਸ 'ਚ ਕੁਝ ਡਾਕਟਰੀ ਉਪਕਰਣ ਵੀ ਹਨ ਪਰ ਹੁਣ ਸਰਕਾਰ ਸਫ਼ਾਈ ਉਤਪਾਦਾਂ ਦੀ ਕੀਮਤ ਵੀ ਕੰਟਰੋਲ ਕਰਨ ਦੀ ਪ੍ਰਣਾਲੀ 'ਤੇ ਕੰਮ ਕਰ ਰਹੀ ਹੈ। ਇਸ ਵਕਤ ਲਗਭਗ 384 ਦਵਾਈਆਂ ਦੀਆਂ ਕੀਮਤਾਂ ਨੂੰ ਸਰਕਾਰ ਕਾਬੂ ਕਰਦੀ ਹੈ, ਜਿਨ੍ਹਾਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ 'ਤੇ ਇਕ ਲਿਮਟ ਲਗਾਈ ਗਈ ਹੈ, ਜਦੋਂ ਕਿ ਹੋਰ ਸਾਰੀਆਂ ਦਵਾਈਆਂ ਲਈ ਕੰਪਨੀਆਂ ਨੂੰ ਕੀਮਤਾਂ 'ਚ ਸਾਲਾਨਾ 10 ਫ਼ੀ ਸਦੀ ਤਕ ਦਾ ਵਾਧਾ ਕਰਨ ਦੀ ਮਨਜ਼ੂਰੀ ਹੈ।