ਮਹਿੰਗਾਈ ਨੂੰ ਠੱਲ੍ਹਣ ਦੀ ਕੋਸ਼ਿਸ਼ ’ਚ ਸਰਕਾਰ ਨੇ ਚੌਲਾਂ ਦਾ ਨਿਰਯਾਤ ਮਹਿੰਗਾ ਕੀਤਾ

By : BIKRAM

Published : Aug 26, 2023, 3:58 pm IST
Updated : Aug 26, 2023, 4:01 pm IST
SHARE ARTICLE
rice
rice

ਉਸਨਾ (ਪਰਮਲ) ਚੌਲਾਂ ਦੇ ਨਿਰਯਾਤ ’ਤੇ 20 ਫ਼ੀ ਸਦੀ ਡਿਊਟੀ ਲਾਈ

ਨਵੀਂ ਦਿੱਲੀ: ਸਰਕਾਰ ਨੇ ਉਸਨਾ (ਪਰਮਲ) ਚੌਲਾਂ ਦੇ ਨਿਰਯਾਤ ’ਤੇ 20 ਫ਼ੀ ਸਦੀ ਡਿਊਟੀ ਲਾ ਦਿਤੀ ਹੈ। ਇਸ ਕਦਮ ਦਾ ਮਕਸਦ ਲੋੜੀਂਦਾ ਸਥਾਨਕ ਸਟਾਕ ਬਣਾਈ ਰੱਖਣਾ ਅਤੇ ਘਰੇਲੂ ਕੀਮਤਾਂ ਨੂੰ ਕਾਬੂ ’ਚ ਰੱਖਣਾ ਹੈ। 

ਵਿੱਤ ਮੰਤਰਾਲੇ ਨੇ ਇਕ ਨੋਟੀਫ਼ੀਕੇਸ਼ਨ ’ਚ ਕਿਹਾ ਕਿ 26 ਅਗੱਸਤ ਨੂੰ ਲਾਈ ਨਿਰਯਾਤ ਡਿਊਟੀ 16 ਅਕਤੂਬਰ, 2023 ਤਕ ਲਾਗੂ ਰਹੇਗੀ। 

ਕਸਟਮ ਬੰਦਰਗਾਹਾਂ ’ਤੇ ਪਏ ਅਜਿਹੇ ਉਸਨਾ ਚੌਲਾਂ ’ਤੇ ਡਿਊਟੀ ਤੋਂ ਛੋਟ ਲਾਗੂ ਹੋਵੇਗੀ ਜਿਨ੍ਹਾਂ ਨੂੰ ਐਲ.ਈ.ਓ. (ਲੇਟ ਐਕਸਪੋਰਟ ਆਰਡਰ) ਨਹੀਂ ਦਿਤਾ ਗਿਆ ਹੈ ਅਤੇ ਜੋ 25 ਅਗੱਸਤ, 2023 ਤੋਂ ਪਹਿਲਾਂ ਜਾਇਜ਼ ਐਲ.ਸੀ. (ਲੈਟਰ ਆਫ਼ ਕ੍ਰੈਡਿਟ) ਨਾਲ ਸਮਰਥਿਤ ਹਨ। 

ਇਨ੍ਹਾਂ ਪਾਬੰਦੀਆਂ ਦੇ ਨਾਲ ਭਾਰਤ ਨੇ ਹੁਣ ਗ਼ੈਰ-ਬਾਸਮਤੀ ਚੌਲਾਂ ਦੀਆਂ ਸਾਰੀਆਂ ਕਿਸਮਾਂ ’ਤੇ ਨਿਰਯਾਤ ਪਾਬੰਦੀਆਂ ਲਾ ਦਿਤੀਆਂ ਹਨ। ਦੇਸ਼ ’ਚੋਂ ਨਿਰਯਾਤ ਹੋਣ ਵਾਲੇ ਕੁਲ ਚੌਲਾਂ ’ਚ ਗ਼ੈਰ-ਬਾਸਮਤੀ ਸਫ਼ੇਦ ਚੌਲਾਂ ਦੀ ਹਿੱਸੇਦਾਰੀ ਲਗਭਗ 25 ਫ਼ੀ ਸਦੀ ਹੈ। 

ਜ਼ਿਕਰਯੋਗ ਹੈ ਕਿ ਜੁਲਾਈ ’ਚ ਚੌਲਾਂ ਦੀ ਔਸਤ ਕੀਮਤ ਵਧ ਕੇ 40.82 ਰੁਪਏ ਪ੍ਰਤੀ ਕਿੱਲੋ ਹੋ ਗਈ ਸੀ। 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement