
ਨਾਰੇਡਕੋ ਦੀ 25ਵੀਂ ਵਰ੍ਹੇਗੰਢ ਮੌਕੇ ‘ਹੈਪੀ ਹਾਊਸਿੰਗ ਫ਼ਾਰ ਆਲ’ ਦਾ ਨਾਅਰਾ ਵੀ ਦਿਤਾ
ਹੈਦਰਾਬਾਦ: ਸਾਬਕਾ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸਨਿਚਰਵਾਰ ਨੂੰ ਰੀਅਲ ਅਸਟੇਟ ਅਤੇ ਬੁਨਿਆਦੀ ਢਾਂਚਾ ਡਿਵੈਲਪਰਸ ਨੂੰ ਹਵਾ-ਰੌਸ਼ਨੀ ਦੀ ਪਹੁੰਚ ਵਾਲੇ ਅਤੇ ਸਸਤੇ ਘਰ ਬਣਾਉਣ ਨੂੰ ਪ੍ਰਾਥਮਿਕਤਾ ਦੇਣ ਦੀ ਅਪੀਲ ਕੀਤੀ।
ਕੌਮੀ ਰੀਅਲ ਸਟੇਟ ਵਿਕਾਸ ਕੌਂਸਲ (ਨਾਰੇਡਕੋ) ਦੀ 25ਵੀਂ ਵਰ੍ਹੇਗੰਢ ਮੌਕੇ ਇਕ ਪ੍ਰੋਗਰਾਮ ’ਚ ਉਨ੍ਹਾਂ ‘ਹੈਪੀ ਹਾਊਸਿੰਗ ਫ਼ਾਰ ਆਲ’ ਦਾ ਨਾਅਰਾ ਵੀ ਦਿਤਾ।
ਨਾਇਡੂ ਨੇ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਰੀਅਲ ਅਸਟੇਟ ਅਤੇ ਬੁਨਿਆਦੀ ਢਾਂਚਾ ਡਿਵੈਲਪਰਸ ਨੂੰ ਅਪੀਲ ਕੀਤੀ ਕਿ ਘਰ ਅਜਿਹਾ ਬਣਾਏ ਜਾਣ ਜਿਨ੍ਹਾਂ ’ਚ ਲੋੜੀਂਦੀ ਹਵਾ, ਸੂਰਜ ਦੀ ਰੌਸ਼ਨੀ ਅਤੇ ਪਾਣੀ ਮੌਜੂਦ ਹੋਣ।
ਉਨ੍ਹਾਂ ਜ਼ੋਰ ਦਿਤਾ ਕਿ ਇਸ ਨਾਲ ਲੋਕ ਇਨ੍ਹਾਂ ਘਰੇਲੂ ਇਕਾਈਆਂ ’ਚ ਬਗ਼ੈਰ ਕਿਸੇ ਸ਼ਿਕਾਇਤ ਤੋਂ ਰਹਿ ਸਕਣਗੇ ਅਤੇ ਅਪਣਾ ਸਮਾਂ ਖੁਸ਼ੀ ਨਾਲ ਬਤੀਤ ਕਰ ਸਕਣਗੇ।
ਸਾਬਕਾ ਉਪ-ਰਾਸ਼ਟਰਪਤੀ ਨੇ ਕਿਹਾ, ‘‘ਰੀਅਲ ਅਸਟੇਟ ਅਤੇ ਬੁਨਿਆਦੀ ਢਾਂਚਾ ਖੇਤਰ ਦੇਸ਼ ਦੇ ਵਿਕਾਸ ਲਈ ਏਨਾ ਮਹੱਤਵਪੂਰਨ ਹਨ ਕਿ ਇਨ੍ਹਾਂ ਨੂੰ ਖ਼ੁਸ਼ਹਾਲ, ਸਸਤੇ ਅਤੇ ਸਿਹਤਮੰਦ ਰਿਹਾਇਸ਼ ਦੀ ਨੀਂਹ ’ਤੇ ਬਣਾਇਆ ਜਾਣਾ ਚਾਹੀਦਾ ਹੈ।’’
ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਇਨ੍ਹਾਂ ਮੁਢਲੀਆਂ ਰਿਹਾਇਸ਼ੀ ਜ਼ਰੂਰਤਾਂ ਨੂੰ ਪੂਰਾ ਕੀਤੇ ਬਗ਼ੈਰ ਰੀਅਲ ਅਸਟੇਟ ਅਤੇ ਬੁਨਿਆਦੀ ਢਾਂਚੇ ਦੇ ਵਿਸਤਾਰ ਦਾ ਮਕਸਦ ਪੂਰਾ ਨਹੀਂ ਹੋਵੇਗਾ।’’
ਪ੍ਰੋਗਰਾਮ ’ਚ ਆਂਧਰ ਪ੍ਰਦੇਸ਼ ਦੇ ਮਿਉਂਸੀਪਲ ਪ੍ਰਸ਼ਾਸਨ ਅਤੇ ਸ਼ਹਿਰੀ ਵਿਕਾਸ ਮੰਤਰੀ ਅਦੀਮੁਲਾਪੂ ਸੁਰੇਸ਼, ਆਂਧਰ ਪ੍ਰਦੇਸ਼ ਦੇ ਵਿੱਤ ਅਤੇ ਯੋਜਨਾ ਮੰਤਰੀ ਬੁਗਨਾ ਰਾਜੇਂਦਰਨਾਥ, ਤੇਲੰਗਾਨਾ ਦੇ ਸੜਕ, ਭਵਨ ਅਤੇ ਕਾਨੂੰਨੀ ਕਾਰਜ ਤੇ ਰਿਹਾਇਸ਼ ਮੰਤਰੀ ਵੇਮੁਲਾ ਪ੍ਰਸ਼ਾਂਤ ਰੈੱਡੀ ਸਮੇਤ ਰੀਅਲ ਅਸਟੇਟ ਨਾਲ ਜੁੜੇ ਲੋਕਾਂ ਨੇ ਸ਼ਿਰਕਤ ਕੀਤੀ।