
Made in India: '2014 ਵਿੱਚ ਦੇਸ਼ ਦਾ 78 ਫ਼ੀਸਦੀ ਮੋਬਾਈਲ ਉਦਯੋਗ ਦਰਾਮਦ 'ਤੇ ਨਿਰਭਰ ਸੀ'
99.2% of phones sold in India today are Made in India: ਭਾਰਤ ਮੇਡ ਇਨ ਇੰਡੀਆ ਨੂੰ ਲੈ ਕੇ ਕਿੰਨਾ ਗੰਭੀਰ ਹੈ, ਇਸ ਦਾ ਤਾਜ਼ਾ ਸਬੂਤ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਿੱਤਾ ਹੈ। ਮੋਬਾਈਲ ਉਦਯੋਗ ਵਿੱਚ ਮੋਦੀ ਸਰਕਾਰ ਦੀ ਉਪਲਬਧੀ ਦਾ ਐਲਾਨ ਕਰਦੇ ਹੋਏ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਵਿੱਚ ਮੋਬਾਈਲ ਉਤਪਾਦਨ ਸਿਰਫ 9 ਸਾਲਾਂ ਵਿੱਚ 20 ਗੁਣਾ ਵਧਿਆ ਹੈ। ਉਨ੍ਹਾਂ ਨੇ ਇਹ ਜਾਣਕਾਰੀ ਮੋਬਾਈਲ ਉਦਯੋਗ ਦੇ ਮਾਹਿਰਾਂ ਨਾਲ ਮੀਟਿੰਗ ਤੋਂ ਬਾਅਦ ਸੋਸ਼ਲ ਸਾਈਟ ਐਕਸ 'ਤੇ ਦਿਤੀ।
ਇਹ ਵੀ ਪੜ੍ਹੋ: Mohali News : ਚੰਡੀਗੜ੍ਹ 'ਚ ਅੱਜ ਕਈ ਸੜਕਾਂ ਰਹਿਣਗੀਆਂ ਬੰਦ, ਏਅਰਪੋਰਟ ਰੋਡ ਤੇ ਹਾਊਸਿੰਗ ਬੋਰਡ ਚੌਕ ਰਹੇਗਾ ਜਾਮ, ਜਾਣੋ ਕਿਉਂ?
ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 2014 ਵਿੱਚ ਦੇਸ਼ ਦਾ 78 ਫ਼ੀਸਦੀ ਮੋਬਾਈਲ ਉਦਯੋਗ ਦਰਾਮਦ 'ਤੇ ਨਿਰਭਰ ਸੀ ਅਤੇ ਅੱਜ 9 ਸਾਲਾਂ ਬਾਅਦ 2023 ਵਿੱਚ ਭਾਰਤ ਵਿੱਚ ਵਿਕਣ ਵਾਲੇ 99.2 ਫ਼ੀਸਦੀ ਮੋਬਾਈਲ 'ਮੇਡ ਇਨ ਇੰਡੀਆ' ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਦਰਾਮਦ 'ਤੇ ਨਿਰਭਰਤਾ ਕਾਫੀ ਹੱਦ ਤੱਕ ਘੱਟ ਗਈ ਹੈ।
ਮੰਤਰੀ ਨੇ ਕਿਹਾ ਕਿ ਭਾਰਤ 'ਚ ਵਿਕਣ ਵਾਲੇ 99.2 ਫੀਸਦੀ ਫੋਨ 'ਤੇ ਮੇਡ ਇਨ ਇੰਡੀਆ ਸਟੈਂਪ ਹੈ, ਜੋ ਕਿ ਹਰ ਦੇਸ਼ ਵਾਸੀ ਲਈ ਮਾਣ ਵਾਲੀ ਗੱਲ ਹੈ। ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: Farming News: ਚਿੱਟੇ ਬੈਂਗਣਾਂ ਦੀ ਖੇਤੀ ਕਰ ਕੇ ਕਿਸਾਨ ਕਮਾ ਸਕਦੇ ਹਨ ਚੰਗਾ ਪੈਸਾ
ਉਨ੍ਹਾਂ ਕਿਹਾ ਕਿ ਮੋਬਾਈਲ ਸੈਕਟਰ ਦੇ ਇਸ ਵਾਧੇ ਨੇ ਨਾ ਸਿਰਫ਼ ਘਰੇਲੂ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕੀਤਾ ਹੈ ਬਲਕਿ ਵਿਦੇਸ਼ੀ ਦਰਾਮਦਾਂ 'ਤੇ ਭਾਰਤ ਦੀ ਨਿਰਭਰਤਾ ਨੂੰ ਘਟਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਦੱਸ ਦੇਈਏ ਕਿ ਹਾਲ ਹੀ 'ਚ ਗੂਗਲ ਨੇ ਆਪਣੇ ਪਿਕਸਲ ਫੋਨ ਬਾਰੇ ਕਿਹਾ ਹੈ ਕਿ ਇਸ ਫੋਨ ਨੂੰ ਭਾਰਤ 'ਚ ਤਿਆਰ ਕੀਤਾ ਜਾਵੇਗਾ। ਭਾਰਤ 'ਚ ਵਿਕਣ ਵਾਲੇ ਪਿਕਸਲ ਫੋਨ ਭਾਰਤ 'ਚ ਬਣੇ ਹੋਣਗੇ। ਇਸ ਤੋਂ ਪਹਿਲਾਂ ਐਪਲ, ਸੈਮਸੰਗ, ਸ਼ਿਓਮੀ, ਰੀਅਲਮੀ, ਓਪੋ, ਵੀਵੋ ਅਤੇ ਵਨਪਲੱਸ ਵਰਗੇ ਕਈ ਬ੍ਰਾਂਡ ਭਾਰਤ 'ਚ ਆਪਣੇ ਫੋਨ ਬਣਾ ਰਹੇ ਹਨ।