ਕਰਜ਼ੇ ਦੀ ਰਿਪੋਰਟ ਤੋਂ ਬਾਅਦ ਡਿੱਗੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 

By : KOMALJEET

Published : Jan 27, 2023, 4:09 pm IST
Updated : Jan 27, 2023, 4:09 pm IST
SHARE ARTICLE
Representational Image
Representational Image

ਨਿਵੇਸ਼ਕਾਂ ਨੂੰ ਹੋਇਆ 2.75 ਲੱਖ ਕਰੋੜ ਦਾ ਨੁਕਸਾਨ 

ਨਵੀਂ ਦਿੱਲੀ : ਕੰਪਨੀਆਂ 'ਤੇ ਕਰਜ਼ੇ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦਾ ਦੌਰ ਜਾਰੀ ਹੈ। ਅਡਾਨੀ ਪੋਰਟਸ ਦੇ ਸ਼ੇਅਰ ਸ਼ੁੱਕਰਵਾਰ ਨੂੰ 24% ਅਤੇ ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰ 20% ਤੋਂ ਵੱਧ ਡਿੱਗ ਗਏ। ਗਿਰਾਵਟ ਦਾ ਇਹ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਫੋਰੈਂਸਿਕ ਵਿੱਤੀ ਖੋਜ ਫਰਮ ਹਿੰਡਨਬਰਗ ਨੇ ਆਪਣੀ ਰਿਪੋਰਟ ਵਿਚ ਅਡਾਨੀ ਸਮੂਹ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਜਿਸ ਦਾ ਅਡਾਨੀ ਗਰੁੱਪ 'ਤੇ ਵੱਡਾ ਅਸਰ ਪਿਆ ਹੈ।

ਬੁੱਧਵਾਰ ਤੋਂ ਯਾਨੀ 3 ਦਿਨਾਂ 'ਚ ਅਡਾਨੀ ਦੀ ਨੈੱਟਵਰਥ 'ਚ 10 ਫੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਮੁਤਾਬਕ ਅਡਾਨੀ ਨੂੰ 1.44 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਅਡਾਨੀ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ ਵੀ ਘਟਿਆ ਹੈ, ਜਿਸ ਕਾਰਨ ਨਿਵੇਸ਼ਕਾਂ ਨੂੰ 2.75 ਲੱਖ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਹੈਲੀਕਾਪਟਰ 'ਤੇ ਲਾੜੀ ਵਿਆਹੁਣ ਆਏ ਲਾੜੇ ਨੇ ਪੂਰੀ ਕੀਤੀ ਮਾਪਿਆਂ ਦੀ ਇੱਛਾ

ਫੋਰੈਂਸਿਕ ਵਿੱਤੀ ਖੋਜ ਫਰਮ ਹਿੰਡਨਬਰਗ ਨੇ ਬੁੱਧਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਕਿ ਅਡਾਨੀ ਸਮੂਹ ਦੀਆਂ ਸਾਰੀਆਂ 7 ਪ੍ਰਮੁੱਖ ਸੂਚੀਬੱਧ ਕੰਪਨੀਆਂ 'ਤੇ ਵੱਡਾ ਕਰਜ਼ਾ ਹੈ। ਸਮੂਹ ਕੰਪਨੀਆਂ ਦੇ ਸ਼ੇਅਰ ਵੀ 85% ਤੋਂ ਵੱਧ ਵੱਧ ਗਏ ਹਨ। ਅਡਾਨੀ ਗਰੁੱਪ ਨੇ ਸ਼ੇਅਰਾਂ 'ਚ ਹੇਰਾਫੇਰੀ ਕੀਤੀ ਅਤੇ ਲੇਖਾ-ਜੋਖਾ ਵਿੱਚ ਧੋਖਾਧੜੀ ਕੀਤੀ ਗਈ ਹੈ। ਅਡਾਨੀ ਸਮੂਹ ਕਈ ਦਹਾਕਿਆਂ ਤੋਂ ਮਾਰਕੀਟ ਹੇਰਾਫੇਰੀ, ਲੇਖਾ ਧੋਖਾਧੜੀ ਅਤੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਹੈ।

ਅਡਾਨੀ ਸਮੂਹ 'ਤੇ ਇਸ ਰਿਪੋਰਟ ਦੇ 3 ਵੱਡੇ ਪ੍ਰਭਾਵ

1. ਕੁੱਲ ਸੰਪਤੀ ਹੁਣ ਘੱਟ ਕੇ $97.5 ਬਿਲੀਅਨ ਹੋ ਗਈ ਹੈ, ਭਾਵ, 7.76 ਲੱਖ ਕਰੋੜ ਰੁਪਏ 

2. ਅਡਾਨੀ ਐਂਟਰਪ੍ਰੀਜ਼ੀਜ਼ ਲਿਮਿਟਡ ਦਾ 20,000 ਕਰੋੜ ਰੁਪਏ ਦਾ ਫਾਲੋ-ਆਨ ਪਬਲਿਕ ਆਫਰ (FPO) ਸ਼ੁੱਕਰਵਾਰ ਨੂੰ ਖੁੱਲ੍ਹਿਆ। ਪ੍ਰਾਈਸ ਬੈਂਡ 3 ਹਜ਼ਾਰ 112 ਰੁਪਏ ਤੋਂ 3 ਹਜ਼ਾਰ 276 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ  ਪਰ ਅੱਜ ਗਿਰਾਵਟ ਕਾਰਨ ਅਡਾਨੀ ਐਂਟਰਪਾਇਜ਼ੀਜ਼ ਦਾ ਸ਼ੇਅਰ 2,918 ਰੁਪਏ 'ਤੇ ਆ ਗਿਆ ਯਾਨੀ 14% ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ: J&K Civil Service Exam. : ਮਿਹਨਤ ਦੀ ਮਿਸਾਲ! 2 ਭੈਣਾਂ ਤੇ ਭਰਾ ਨੇ ਇਕੱਠਿਆਂ ਪਾਸ ਕੀਤੀ ਸਿਵਲ ਸਰਵਿਸ ਦੀ ਪ੍ਰੀਖਿਆ

3. ਫੋਰਬਜ਼ ਦੀ ਅਮੀਰਾਂ ਦੀ ਲਿਸਟ 'ਚ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਚੌਥੇ ਨੰਬਰ ਤੋਂ ਖਿਸਕ ਕੇ 7ਵੇਂ 'ਤੇ ਆ ਗਏ ਨੇ। 25 ਜਨਵਰੀ ਨੂੰ ਉਹਨਾਂ ਦੀ ਨੈੱਟਵਰਥ 9.20 ਲੱਖ ਕਰੋੜ ਸੀ ਜੋ ਸ਼ੁੱਕਰਵਾਰ ਨੂੰ 7.76 ਲੱਖ ਕਰੋੜ ਤੇ ਆ ਗਈ ਹੈ।

ਜਾਣੋ ਕਿੰਨੇ ਡਿੱਗੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ
ਕੰਪਨੀ                       ਅੱਜ ਗਿਰਾਵਟ                ਬੀਤੇ 5 ਦਿਨਾਂ ਵਿਚ ਗਿਰਾਵਟ 
ਅਡਾਨੀ ਟਰਾਂਸਮਿਸ਼ਨ       -20.00%                               -25.39%
ਅਡਾਨੀ ਪੋਰਟਸ        -23.97%                              -30.79%
ਅਡਾਨੀ ਵਿਲਮਰ        -5.00%                             -7.05%
ਅਡਾਨੀ ਪਾਵਰ          -5.00%                           -9.80%
ਅਡਾਨੀ ਟੋਟਲ ਗੈਸ     -20.00%                          -23.28%
ਅਡਾਨੀ ਗ੍ਰੀਨ ਐਨਰਜੀ     -20.00%                          -24.97%
ਅਡਾਨੀ ਐਂਟਰਪਾਈਜ਼ਿਜ਼     -15.00%                         -16.91%
ਅੰਬੂਜਾ ਸੀਮੈਂਟ            -21.90%                         -30.73%
ACC                  -18.64%                        -27.46%
NDTV                   -4.99%                       -11.36% 

ਨੋਟ: ਸ਼ੇਅਰਾਂ 'ਚ ਗਿਰਾਵਟ ਦਾ ਅੰਕੜਾ ਸ਼ੁੱਕਰਵਾਰ  ਦੁਪਹਿਰ 1 ਵਜੇ ਤੱਕ ਤੱਕ ਹੈ

ਬੁੱਧਵਾਰ ਨੂੰ ਵੀ ਵੱਡੀ ਗਿਰਾਵਟ ਨਾਲ ਅਡਾਨੀ ਟਰਾਂਸਮਿਸ਼ਨ 8.08%, ਅਡਾਨੀ ਪੋਰਟਸ 6.13%, ਅਡਾਨੀ ਵਿਲਮਰ 4.99%, ਅਡਾਨੀ ਪਾਵਰ 4.95%, ਅਡਾਨੀ ਟੋਟਲ ਗੈਸ 3.90%, ਅਡਾਨੀ ਗ੍ਰੀਨ ਐਨਰਜੀ 2.34% ਅਤੇ ਅਡਾਨੀ ਐਂਟਰਪਾਈਜ਼ਿਜ਼ 1.07% ਦੀ ਗਿਰਾਵਟ ਨਾਲ ਬੰਦ ਹੋਏ।  ਬਣੀ ਸਮੂਹ ਵਲੋਂ ਹਾਲ ਹੀ ਵਿਚ ਖਰੀਦੀਆਂ ਗਈਆਂ ਕੰਪਨੀਆਂ ਦੇ ਸ਼ੇਅਰਾਂ ਅੰਬੂਜਾ ਸੀਮੈਂਟ 6.96%, ACC 7.14% ਅਤੇ NDTV 5.00% ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: Oldest Mummy found in Egypt: ਮਿਸਰ ਵਿਚ ਲੱਭੀ 4300 ਸਾਲ ਪੁਰਾਣੀ ਮਮੀ, ਸਭ ਤੋਂ ਪੁਰਾਣੀ ਹੋਣ ਦਾ ਲਗਾਇਆ ਜਾ ਰਿਹਾ ਕਿਆਸ

ਹਾਲਾਂਕਿ ਅਡਾਨੀ ਗਰੁੱਪ ਦੇ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਜੁਗਸ਼ਿੰਦਰ ਸਿੰਘ ਨੇ ਇਸ ਰਿਪੋਰਟ ਨੂੰ ਬੇਤੁਕਾ ਦੱਸਿਆ ਹੈ। ਉਨ੍ਹਾਂ ਰਿਪੋਰਟ ਨੂੰ ਤੱਥਹੀਣ ਦੱਸਦਿਆਂ ਕਿਹਾ ਕਿ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਇਹ ਰਿਪੋਰਟ ਮਾੜੇ ਇਰਾਦੇ ਤੋਂ ਪ੍ਰੇਰਿਤ ਹੈ। ਹਿੰਡਨਬਰਗ ਖੋਜ ਨੇ ਸਾਡੇ ਨਾਲ ਸੰਪਰਕ ਕਰਨ ਜਾਂ ਮੈਟ੍ਰਿਕਸ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਰਿਪੋਰਟ ਗਲਤ ਜਾਣਕਾਰੀ ਨਾਲ ਭਰੀ ਹੋਈ ਹੈ।

ਸ਼ੇਅਰ ਦੀ ਵਿਕਰੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਅਮਰੀਕੀ ਖੋਜ ਫਰਮ ਹਿੰਡਨਬਰਗ ਖ਼ਿਲਾਫ਼ ਅਡਾਨੀ ਗਰੁੱਪ ਕਾਨੂੰਨੀ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ। ਕਾਨੂੰਨੀ ਕਾਰਵਾਈ ਬਾਰੇ, ਹਿੰਡਨਬਰਗ ਨੇ ਕਿਹਾ ਕਿ ਉਹ ਆਪਣੀ ਰਿਪੋਰਟ 'ਤੇ ਪੂਰੀ ਤਰ੍ਹਾਂ ਨਾਲ ਖੜ੍ਹੇ ਹਨ ਅਤੇ ਅਡਾਨੀ ਸਮੂਹ ਦੁਆਰਾ ਕਿਸੇ ਵੀ ਕਾਨੂੰਨੀ ਕਾਰਵਾਈ ਦਾ ਸਵਾਗਤ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਡਾਨੀ ਗੰਭੀਰ ਹੈ ਤਾਂ ਉਨ੍ਹਾਂ ਨੂੰ ਅਮਰੀਕਾ 'ਚ ਵੀ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ, ਜਿੱਥੇ ਅਸੀਂ ਕੰਮ ਕਰਦੇ ਹਾਂ। ਸਾਡੇ ਕੋਲ ਕਾਨੂੰਨੀ ਪ੍ਰਕਿਰਿਆ ਵਿੱਚ ਮੰਗੇ ਗਏ ਦਸਤਾਵੇਜ਼ਾਂ ਦੀ ਇੱਕ ਲੰਬੀ ਸੂਚੀ ਹੈ।
 

SHARE ARTICLE

ਏਜੰਸੀ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement