ਸਰਕਾਰੀ ਬੈਂਕ ਦੇ ਕਰਮਚਾਰੀ 5 ਡੇਅ ਵਰਕਿੰਗ ਦੀ ਮੰਗ ਨੂੰ ਲੈ ਕੇ ਅੱਜ ਰਹਿਣਗੇ ਹੜਤਾਲ ’ਤੇ
Published : Jan 27, 2026, 9:52 am IST
Updated : Jan 27, 2026, 9:52 am IST
SHARE ARTICLE
Government bank employees to go on strike today demanding 5-day working
Government bank employees to go on strike today demanding 5-day working

ਨਕਦ ਲੈਣ-ਦੇਣ ਅਤੇ ਚੈੱਕ ਕਲੀਅਰੈਂਸ ਵਰਗੇ ਕੰਮ ਨਹੀਂ ਹੋਣਗੇ

ਨਈ ਦਿੱਲੀ : ਦੇਸ਼ ਭਰ ਵਿੱਚ ਅੱਜ ਸਾਰੇ ਸਰਕਾਰੀ ਬੈਂਕਾਂ ਦੇ ਕਰਮਚਾਰੀ ਹੜਤਾਲ 'ਤੇ ਰਹਿਣਗੇ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਅੱਜ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨ ਕਰਮਚਾਰੀਆਂ ਲਈ 5-ਡੇ ਵਰਕਿੰਗ ਦੀ ਮੰਗ ਕਰ ਰਿਹਾ ਹੈ। ਹੜਤਾਲ ਕਾਰਨ ਬੈਂਕਾਂ ਵਿੱਚ ਕੈਸ਼ ਟ੍ਰਾਂਜੈਕਸ਼ਨ ਅਤੇ ਚੈੱਕ ਕਲੀਅਰੈਂਸ ਵਰਗੇ ਕੰਮ ਨਹੀਂ ਹੋ ਸਕਣਗੇ।

ਮਹੀਨੇ ਦੇ ਚੌਥੇ ਸ਼ਨੀਵਾਰ (23 ਜਨਵਰੀ), ਐਤਵਾਰ (25 ਜਨਵਰੀ) ਅਤੇ ਗਣਤੰਤਰ ਦਿਵਸ (26 ਜਨਵਰੀ) ਦੀ ਛੁੱਟੀ ਤੋਂ ਬਾਅਦ ਇਹ ਲਗਾਤਾਰ ਚੌਥਾ ਦਿਨ ਹੋਵੇਗਾ, ਜਦੋਂ ਸਰਕਾਰੀ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ। ਹਾਲਾਂਕਿ, ਬੈਂਕਾਂ ਨੇ ਆਪਣੀਆਂ ਬ੍ਰਾਂਚਾਂ ਬੰਦ ਰੱਖਣ ਦਾ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ ਗਿਆ । ਇਸ ਤੋਂ ਇਲਾਵਾ, ਪ੍ਰਾਈਵੇਟ ਬੈਂਕਾਂ ਵਿੱਚ ਕੰਮ ਆਮ ਤੌਰ 'ਤੇ ਚੱਲ ਰਿਹਾ ਹੈ।

ਬੈਂਕ ਯੂਨੀਅਨਾਂ ਅਤੇ ਸਰਕਾਰ ਵਿਚਕਾਰ ਵਿਵਾਦ ਦੀ ਮੁੱਖ ਜੜ੍ਹ ਸ਼ਨੀਵਾਰ ਦੀ ਛੁੱਟੀ ਹੈ। ਬੈਂਕ ਕਰਮਚਾਰੀ ਬਹੁਤ ਸਮੇਂ ਤੋਂ ‘5-ਡੇ ਵਰਕ ਵੀਕ' ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਮਾਰਚ 2024 ਵਿੱਚ ਇੰਡੀਅਨ ਬੈਂਕਸ ਐਸੋਸੀਏਸ਼ਨ  ਅਤੇ ਯੂਨੀਅਨਾਂ ਵਿਚਕਾਰ 12ਵੇਂ ਦੁਵੱਲੇ ਸਮਝੌਤੇ ਦੌਰਾਨ ਸਾਰੇ ਸ਼ਨੀਵਾਰਾਂ ਨੂੰ ਛੁੱਟੀ ਘੋਸ਼ਿਤ ਕਰਨ 'ਤੇ ਸਹਿਮਤੀ ਬਣੀ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement