
ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਹੁਣ ਫ਼ੈਸ਼ਨ ਬਾਜ਼ਾਰ ਵਿਚ ਵੀ ਧਮਕ ਜਮਾਉਣ ਜਾ ਰਹੀ ਹੈ...
ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਹੁਣ ਫ਼ੈਸ਼ਨ ਬਾਜ਼ਾਰ ਵਿਚ ਵੀ ਧਮਕ ਜਮਾਉਣ ਜਾ ਰਹੀ ਹੈ। ਰਿਪੋਰਟਾਂ ਮਤਾਬਿ, ਕੰਪਨੀ ਨੇ ਮਿਡ-ਸੈਗਮੈਂਟ ਮੈਨਜ਼ ਵੀਅਰ ਬਰਾਂਡ ਜਾਨ ਪਲੇਅਰਸ ਨੂੰ ਆਈਟੀਸੀ ਤੋਂ ਖਰੀਦ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਸੌਦਾ ਤਕਰੀਬਨ 150 ਕਰੋੜ ਰੁਪਏ ਤੱਕ ਦਾ ਹੋਣਾ ਦਾ ਅੰਦਾਜ਼ਾ ਹੈ। ਇਸ ਨੌਦੇ ਨਾਲ ਰਿਲਾਇੰਸ ਰਿਟੇਲ ਦੀ ਮੌਜੂਦਗੀ ਮਜਬੂਤ ਹੋਵੇਗੀ।
Mukesh Ambani
ਸਆਈਟੀਸੀ ਨੇ ਸਾਲ 2000 ਵਿਚ ਬਿਜ਼ਨੈਸ ਵਿਲਸ ਲਾਈਫ਼ਸਟਾਈਲ ਸਟੋਰਜ਼ ਦੇ ਨਾਲ ਬਾਜ਼ਾਰ ਵਿਚ ਕਦਮ ਰੱਖਿਆ ਸੀ ਅਤੇ ਉਸ ਤੋਂ ਬਾਅਦ ਸਾਲ 2002 ਵਿਚ ਜਾਨ ਪਲੇਅਰਸ ਬਰਾਡ ਲਾਂਚ ਕੀਤਾ ਸੀ। ਰਿਲਾਇੰਸ ਦੀ ਯੋਜਨਾ ਰਿਲਾਇੰਸ ਟਰੈਂਡਸ ਫ਼ੈਸ਼ਨ ਸਟੋਰਾਂ ਦੀ ਗਿਣਤੀ 557 ਤੋਂ ਵਧਾ ਕੇ 2,500 ਕਰਨ ਦੀ ਹੈ। ਕੰਪਨੀ ਇਹ 5 ਸਾਲਾਂ ਵਿਚ ਕਰੇਗੀ।
John Players Brand
ਜਲਦ ਹੀ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਵਾਲਾ ਹੈ, ਜਿਸ ਨੂੰ ਲੈ ਕੇ ਸਭ ਕੰਪਨੀਆਂ ਆਪਣੀਆਂ ਤਿਆਰੀਆਂ ਵਿਚ ਲੱਗੀਆਂ ਹੋਈਆਂ ਹਨ। ਆਈਟੀਸੀ ਕੰਪਨੀ ਵੀ ਅਪਣੇ ਬਿਜ਼ਨੈਸ ਦੀ ਰੀਸਟ੍ਰਕਚਰਿੰਗ ਕਰ ਰਹੀ ਹੈ। ਆਈਟੀਸੀ ਕੰਪਨੀ ਨੇ ਫ਼ੈਸਲਾ ਕੀਤਾ ਹੈ ਕਿ ਉਹ ਹੁਣ ਸਿਰਫ਼ ਪ੍ਰੀਮੀਅਮ ਸੈਗਮੈਂਟ ‘ਤੇ ਹੀ ਫ਼ੋਕਸ ਕਰੇਗੀ। ਇਸ ਲਈ ਉਸ ਨੇ ਜਾਨ ਪਲੇਅਰਸ ਦਾ ਰਿਲਾਇੰਸ ਨਾਲ ਸੌਦਾ ਕੀਤਾ ਹੈ।
John Players Brand
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਨ ਪਲੇਅਰਸ ਨੂੰ 65 ਫ਼ੀਸਦੀ ਆਮਦਨੀ ਪਹਿਲਾਂ ਹੀ ਰਿਲਾਇਂਸ ਰਿਟੇਲ ਜ਼ਰੀਏ ਹੋ ਰਹੀ ਸੀ। ਰਿਲਾਇੰਸ ਟੇਲ ਦੀ ਕੁੱਲ ਆਮਦਨੀ ਵਿਚ ਫ਼ੈਸ਼ਨ ਅਤੇ ਲਾਈਫ਼ਸਟਾਇਲ ਕਾਰੋਬਾਰ ਦਾ ਯੋਗਦਾਨ 7.8 ਫ਼ੀਸਦੀ ਹੈ।