ਮੁਕੇਸ਼ ਅੰਬਾਨੀ ਬਨਣਾ ਚਾਹੁੰਦੇ ਹਨ ਦੇਸ਼ ਦੇ ਪਹਿਲੇ ਇੰਟਰਨੈਟ ਟਾਇਕੂਨ
Published : Jan 26, 2019, 1:41 pm IST
Updated : Jan 26, 2019, 1:43 pm IST
SHARE ARTICLE
Mukesh Ambani
Mukesh Ambani

ਉਹ ਹੋਰ ਅੱਗੇ ਵਧਣਾ ਚਾਹੁੰਦੇ ਹਨ ਅਤੇ ਜੀਓ ਨੂੰ ਲਾਂਚ ਪੈਡ ਦੀ ਤਰ੍ਹਾਂ ਵਰਤ ਕੇ ਭਾਰਤੀ ਜੇਫ ਬੇਜੋਸ ਅਤੇ ਜੈਕ ਮਾ ਬਣਨਾ ਚਾਹੁੰਦੇ ਹਨ।

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਮੁਕੇਸ਼ ਅੰਬਾਨੀ ਦੇਸ਼ ਦੇ ਪਹਿਲੇ ਇੰਟਰਨੈਟ ਟਾਇਕੂਨ ਬਣਨਾ ਚਾਹੁੰਦੇ ਹਨ। 'ਦਿ ਇਕੋਨੋਮਿਸਟ' ਦੀ ਇਕ ਰੀਪੋਰਟ ਵਿਚ ਇਹ ਗੱਲ ਕਹੀ  ਗਈ ਹੈ। ਜੀਓ ਸੇਵਾਵਾਂ ਦੇ ਨਾਲ ਅੰਬਾਨੀ ਨੇ ਦੂਜੀ ਟੈਲੀਕਾਮ ਕੰਪਨੀਆਂ ਨੂੰ ਖਤਮ ਕਰ ਦਿਤਾ ਹੈ ਅਤੇ ਦੇਸ਼ ਨੂੰ ਬਦਲ ਦਿਤਾ ਹੈ। ਉਹ ਹੋਰ ਅੱਗੇ ਵਧਣਾ ਚਾਹੁੰਦੇ ਹਨ ਅਤੇ ਜੀਓ ਨੂੰ ਲਾਂਚ ਪੈਡ ਦੀ ਤਰ੍ਹਾਂ ਵਰਤ ਕੇ ਭਾਰਤੀ ਜੇਫ ਬੇਜੋਸ ਅਤੇ ਜੈਕ ਮਾ ਬਣਨਾ ਚਾਹੁੰਦੇ ਹਨ।

Jeff BezosJeff Bezos

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਮੁਤਾਬਕ ਪਿਛਲੇ ਸਾਲ ਨੰਵਬਰ ਵਿਚ ਭਾਰਤ ਵਿਚ ਮੋਬਾਈਲ ਫੋਨ ਗਾਹਕਾਂ ਦੀ ਗਿਣਤੀ 1.17 ਅਰਬ ਪਹੁੰਚ ਗਈ ਸੀ। ਉਥੇ ਹੀ ਦੇਸ਼ ਵਿਚ ਬ੍ਰਾਡਬੈਂਡ ਯੂਜਰਾਂ ਦੀ ਗਿਣਤੀ 50 ਕਰੋੜ ਪਾਰ ਕਰ ਚੁੱਕਾ ਹੈ ਅਤੇ ਇਸ ਵਿਚ ਲਗਭਗ 97 ਫ਼ੀ ਸਦੀ ਵਾਇਰਲੈਸ ਕੁਨੈਕਸ਼ਨ ਦੀ ਵਰਤੋਂ ਕਰਦੇ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਟੈਲੀਕਾਮ ਵਿਚ ਪੈਸੇ ਕਮਾਉਣ  ਤੋਂ ਵੱਧ ਉਹਨਾਂ ਦਾ ਮਕਸਦ ਟੈਕ ਟਾਇਕੂਨ ਬਣਨ ਦਾ ਹੈ।

Telecom Regulatory Authority of IndiaTelecom Regulatory Authority of India

ਆਰਆਈਐਲ ਪਹਿਲਾਂ ਤੋਂ ਹੀ ਸਮੱਗਰੀ ਬਣਾਉਣ ਵਿਚ ਨਿਵੇਸ਼ ਕਰ ਚੁੱਕੀ ਹੈ ਅਤੇ ਕ੍ਰਿਕੇਟ ਮੈਚ ਅਤੇ ਡਿਜਨੀ ਫਿਲਮਾਂ ਨੂੰ ਅਪਣੇ ਜੀਓ ਟੀਵੀ ਮੰਚ 'ਤੇ ਲਿਆਉਣ ਦਾ ਅਧਿਕਾਰ ਖਰੀਦ ਚੁੱਕੀ ਹੈ। ਬੀਤੇ ਦਿਨੀ ਹੋਏ ਗੁਜਰਾਤ ਵਾਈਬਰੈਂਟ ਗੁਜਰਾਤ ਕਾਨਫਰੰਸ ਵਿਚ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਸੀ ਕਿ ਰਿਲਾਇੰਸ ਅਗਲੇ 10 ਸਾਲਾਂ ਵਿਚ ਨਿਵੇਸ਼ ਅਤੇ ਕਰਮਚਾਰੀਆਂ ਦੀ ਗਿਣਤੀ ਨੂੰ ਦੁਗਣਾ ਕਰੇਗੀ।

JIOJIO

ਪੀਐਮ ਨਰਿੰਦਰ ਮੋਦੀ ਤੋਂ ਡਾਟਾ ਬਸਤੀਕਰਨ ਵਿਰੁਧ ਲੜਾਈ ਦੀ ਬੇਨਤੀ ਕਰਦੇ ਹੋਏ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਜੀਓ ਅਤੇ ਰਿਲਾਇੰਸ ਰਿਟੇਲ ਛੇਤੀ ਹੀ ਛੋਟੇ ਰਿਟੇਲਰਾਂ ਦੇ ਲਈ ਇਕ ਨਵਾਂ ਕਾਮਰਸ ਪਲੇਟਫਾਰਮ ਲਾਂਚ ਕਰੇਗਾ। ਇਸ ਮੈਗਾ ਮਿਸ਼ਨ ਦੀ ਸ਼ੁਰੂਆਤ ਗੁਜਰਾਤ ਤੋਂ ਹੋਵੇਗੀ ਅਤੇ ਉਸ ਤੋਂ ਬਾਅਦ ਦੇਸ਼ ਭਰ ਵਿਚ ਇਹ ਮਿਸ਼ਨ ਚਲੇਗਾ।

Reliance Industries LimitedReliance Industries Limited

ਅਕਤੂਬਰ-ਦਸੰਬਰਰ 2018 ਦੀ ਤਿਮਾਹੀ ਵਿਚ ਰਿਲਾਇੰਸ ਜੀਓ ਇਨਫੋਕਾਮ ਦੇ ਮੁਨਾਫੇ ਵਿਚ 65 ਫ਼ੀ ਸਦੀ ਦਾ ਵਾਧਾ ਹੋਇਆ। ਵਿੱਤੀ ਸਾਲ 2018-19 ਦੀ ਤੀਜੀ ਤਿਮਾਹੀ ਵਿਚ ਕੰਪਨੀ ਦਾ ਮੁਨਾਫਾ 831 ਕਰੋੜ ਰਿਹਾ ਜਦਕਿ 2017-18 ਦੀ ਅਕਤੂਬਰ-ਦਸੰਬਰ ਤਿਮਾਹੀ ਵਿਚ ਇਹ ਲਾਭ 504 ਕਰੋੜ ਰੁਪਏ ਸੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement