
ਸੱਭ ਤੋਂ ਵੱਡਾ ਝਟਕਾ ਭਾਰਤੀ ਆਟੋ ਸਹਾਇਕ ਫਰਮਾਂ ਨੂੰ ਲੱਗੇਗਾ ਕਿਉਂਕਿ ਉਹ ਅਮਰੀਕਾ ਨੂੰ ਬਹੁਤ ਸਾਰੇ ਹਿੱਸੇ ਨਿਰਯਾਤ ਕਰਦੇ ਹਨ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ’ਚ ਸਾਰੇ ਆਟੋ ਆਯਾਤ ’ਤੇ 25 ਫੀ ਸਦੀ ਟੈਰਿਫ ਲਗਾਉਣ ਦੇ ਫੈਸਲੇ ਨੇ ਭਾਰਤ ਦੇ ਅਮਰੀਕਾ ਨੂੰ ਲਗਭਗ 7 ਅਰਬ ਡਾਲਰ ਦੇ ਨਿਰਯਾਤ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਕਰ ਦਿਤੀ ਹੈ। ਅਮਰੀਕਾ ’ਚ ਆਯਾਤ ਕੀਤੀਆਂ ਜਾਣ ਵਾਲੀਆਂ ਗੱਡੀਆਂ ਅਤੇ ਕਾਰਾਂ ਦੇ ਪੁਰਜ਼ਿਆਂ ਨੂੰ 2 ਅਪ੍ਰੈਲ ਤੋਂ 25 ਫ਼ੀ ਸਦੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।
ਹਾਲਾਂਕਿ ਭਾਰਤ ਅਮਰੀਕਾ ਨੂੰ ਕਾਰਾਂ ਦਾ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਨਹੀਂ ਹੈ, ਪਰ ਟਾਟਾ ਮੋਟਰਜ਼ ਦੀ ਲਗਜ਼ਰੀ ਕਾਰ ਸਹਾਇਕ ਕੰਪਨੀ ਜੈਗੁਆਰ ਲੈਂਡ ਰੋਵਰ (ਜੇ.ਐਲ.ਆਰ.) ਅਮਰੀਕੀ ਬਾਜ਼ਾਰ ’ਚ ਡੂੰਘੇ ਪੈਰ ਪਸਾਰ ਚੁਕੀ ਹੈ। ਵਿੱਤੀ ਸਾਲ 2024 ’ਚ ਜੇ.ਐਲ.ਆਰ. ਦੀਆਂ 4,00,000 ਤੋਂ ਵੱਧ ਇਕਾਈਆਂ ’ਚੋਂ 23 ਫੀ ਸਦੀ ਅਮਰੀਕਾ ’ਚ ਵਿਕੀਆਂ ਸਨ। ਇਹ ਸਾਰੇ ਯੂ.ਕੇ. ਦੇ ਪਲਾਂਟਾਂ ਤੋਂ ਨਿਰਯਾਤ ਕੀਤੀਆਂ ਗਈਆਂ ਸਨ।
ਵਿਸ਼ਲੇਸ਼ਕਾਂ ਨੇ ਕਿਹਾ ਕਿ ਜੇ.ਐਲ.ਆਰ. ਦੇ ਮੁਨਾਫੇ ’ਤੇ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਖਪਤਕਾਰਾਂ ’ਤੇ ਵਾਧੂ ਲਾਗਤ ਪਾਉਣ ਨਾਲ ਇਸ ਦੀ ਬਾਜ਼ਾਰ ਹਿੱਸੇਦਾਰੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਦੇ ਸਾਹਮਣੇ ਵਿਕਲਪ ਇਹ ਹਨ ਕਿ ਲਾਗਤ ਨੂੰ ਖਪਤਕਾਰਾਂ ’ਤੇ ਪਾ ਦਿਤਾ ਜਾਵੇ, ਖਰਚਿਆਂ ’ਚ ਕਟੌਤੀ ਕੀਤੀ ਜਾਵੇ, ਜਾਂ ਮਾਰ ਨੂੰ ਖ਼ੁਦ ਸਹਿਣ ਕੀਤਾ ਜਾਵੇ। ਚੌਥਾ ਬਦਲ ਨੁਕਸਾਨ ਨੂੰ ਘੱਟ ਕਰਨ ਲਈ ਯੂ.ਐਸ. ਨਿਰਮਾਣ ਸਹੂਲਤ ਸਥਾਪਤ ਕਰਨਾ ਹੈ।
ਸੱਭ ਤੋਂ ਵੱਡਾ ਝਟਕਾ ਭਾਰਤੀ ਆਟੋ ਸਹਾਇਕ ਫਰਮਾਂ ਨੂੰ ਲੱਗੇਗਾ ਕਿਉਂਕਿ ਉਹ ਅਮਰੀਕਾ ਨੂੰ ਬਹੁਤ ਸਾਰੇ ਹਿੱਸੇ ਨਿਰਯਾਤ ਕਰਦੇ ਹਨ। ਸੋਨਾ ਬੀ.ਐਲ.ਡਬਲਯੂ. ਪ੍ਰੀਸੀਸ਼ਨ ਫੋਰਜਿੰਗਜ਼, ਭਾਰਤ ਫੋਰਜ ਅਤੇ ਸੰਵਰਧਨ ਮਦਰਸਨ ਇੰਟਰਨੈਸ਼ਨਲ ਲਿਮਟਿਡ (ਸਾਮਿਲ) ਟੈਰਿਫ ਝਟਕੇ ਦਾ ਸ਼ਿਕਾਰ ਹੋਣਗੇ। ਸੋਨਾ ਬੀ.ਐਲ.ਡਬਲਯੂ. ਅਪਣੇ ਮਾਲੀਆ ਦਾ 43 ਫ਼ੀ ਸਦੀ ਅਮਰੀਕੀ ਨਿਰਯਾਤ ਤੋਂ ਪ੍ਰਾਪਤ ਕਰਦੀ ਹੈ, ਜਦਕਿ ਭਾਰਤ ਫੋਰਜ ਨੂੰ 38 ਫ਼ੀ ਸਦੀ ਅਮਰੀਕਾ ਨੂੰ ਵਿਕਰੀ ਤੋਂ ਮਿਲਦਾ ਹੈ।
ਉਦਯੋਗ ਦੇ ਅਨੁਮਾਨਾਂ ਮੁਤਾਬਕ ਵਿੱਤੀ ਸਾਲ 2024 ’ਚ ਅਮਰੀਕਾ ਨੂੰ ਭਾਰਤ ਦਾ ਆਟੋ ਕੰਪੋਨੈਂਟ ਨਿਰਯਾਤ 6.79 ਅਰਬ ਡਾਲਰ ਰਿਹਾ, ਜਦਕਿ ਅਮਰੀਕਾ ਤੋਂ ਦੇਸ਼ ਦਾ ਆਯਾਤ 1.4 ਅਰਬ ਡਾਲਰ ਰਿਹਾ। ਟਰੰਪ ਵਲੋਂ ਬੁਧਵਾਰ ਨੂੰ ਕੀਤੇ ਗਏ ਐਲਾਨ ਤੋਂ ਪਹਿਲਾਂ ਅਮਰੀਕਾ ਨੇ ਆਯਾਤ ਕੀਤੇ ਕੰਪੋਨੈਂਟਸ ’ਤੇ ਲਗਭਗ ‘ਸਿਫ਼ਰ’ ਡਿਊਟੀ ਵਸੂਲੀ ਸੀ।
ਉਦਯੋਗ ਦੇ ਇਕ ਕਾਰਜਕਾਰੀ ਨੇ ਕਿਹਾ, ‘‘ਅਮਰੀਕੀ ਟੈਰਿਫ ਕਾਰਨ ਭਾਰਤੀ ਗੱਡੀਆਂ ਦੇ ਕਲਪੁਰਜ਼ੇ ਉਦਯੋਗ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇੱਥੋਂ ਅਮਰੀਕਾ ਨੂੰ ਵੱਡਾ ਨਿਰਯਾਤ ਹੁੰਦਾ ਹੈ। ਭਾਰਤੀ ਗੱਡੀ ਨਿਰਮਾਤਾਵਾਂ ’ਤੇ ਅਸਰ ਪੈਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਭਾਰਤ ਤੋਂ ਅਮਰੀਕਾ ਨੂੰ ਪੂਰੀ ਤਰ੍ਹਾਂ ਬਣਾਈਆਂ ਕਾਰਾਂ ਦੀ ਸਿੱਧੀ ਨਿਰਯਾਤ ਨਹੀਂ ਹੋ ਰਹੀ ਹੈ।’’
ਕ੍ਰਿਸਿਲ ਰੇਟਿੰਗਜ਼ ਦੇ ਸੀਨੀਅਰ ਡਾਇਰੈਕਟਰ ਅਨੁਜ ਸੇਠੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵਲੋਂ ਮਈ 2025 ਜਾਂ ਇਸ ਤੋਂ ਬਾਅਦ ਇੰਜਣ, ਟਰਾਂਸਮਿਸ਼ਨ, ਪਾਵਰਟ?ਰੇਨ ਪਾਰਟਸ ਅਤੇ ਇਲੈਕਟ?ਰੀਕਲ ਪਾਰਟਸ ਵਰਗੇ ਪ੍ਰਮੁੱਖ ਆਟੋਮੋਬਾਈਲ ਕੰਪੋਨੈਂਟਸ ’ਤੇ 25 ਫੀ ਸਦੀ ਟੈਰਿਫ ਲਗਾਉਣ ਦੇ ਕਦਮ ਨਾਲ ਭਾਰਤੀ ਕੰਪੋਨੈਂਟ ਨਿਰਮਾਤਾ-ਨਿਰਯਾਤਕਾਂ ਦਾ ਓਪਰੇਟਿੰਗ ਮਾਰਜਨ ਮੌਜੂਦਾ 12-12.5 ਫੀ ਸਦੀ ਤੋਂ 125-150 ਆਧਾਰ ਅੰਕ ਘੱਟ ਜਾਵੇਗਾ। ਟੈਰਿਫਾਂ ਨੂੰ ਪੂਰੀ ਤਰ੍ਹਾਂ ਮਨਜ਼ੂਰ ਕਰਨਾ।
ਭਾਰਤ ਦੇ ਆਟੋ ਕੰਪੋਨੈਂਟ ਸੈਕਟਰ ਦੇ ਮਾਲੀਆ ਦਾ ਲਗਭਗ ਪੰਜਵਾਂ ਹਿੱਸਾ ਨਿਰਯਾਤ ਤੋਂ ਪ੍ਰਾਪਤ ਹੁੰਦਾ ਹੈ। ਇਸ ’ਚੋਂ 27 ਫੀ ਸਦੀ ਇਕੱਲੇ ਅਮਰੀਕੀ ਬਾਜ਼ਾਰ ’ਚ ਹੈ। ਭਾਰਤੀ ਆਟੋ ਕੰਪੋਨੈਂਟ ਉਦਯੋਗ ਲਈ ਅਮਰੀਕਾ ਇਕ ਪ੍ਰਮੁੱਖ ਨਿਰਯਾਤ ਬਾਜ਼ਾਰ ਬਣਿਆ ਹੋਇਆ ਹੈ, ਜਿਸ ਨੇ ਵਿੱਤੀ ਸਾਲ 2024 ਵਿਚ ਕੁਲ ਨਿਰਯਾਤ ਵਿਚ 27 ਫ਼ੀ ਸਦੀ ਦਾ ਯੋਗਦਾਨ ਪਾਇਆ ਹੈ। ਇੰਜਣ, ਟਰਾਂਸਮਿਸ਼ਨ, ਪਾਵਰਟ?ਰੇਨ ਅਤੇ ਇਲੈਕਟਰੀਕਲ ਪਾਰਟਸ ਵਰਗੇ ਪ੍ਰਮੁੱਖ ਕੰਪੋਨੈਂਟਾਂ ’ਤੇ ਟੈਰਿਫ ਦੀ ਉਮੀਦ ਕੀਤੀ ਜਾਂਦੀ ਹੈ।