ਸੋਨਾ 1648 ਰੁਪਏ ਘਟ ਕੇ 1 ਲੱਖ 23 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ’ਤੇ ਆਇਆ
ਨਵੀਂ ਦਿੱਲੀ : ਇਸ ਹਫ਼ਤੇ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ । ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ ਪਿਛਲੇ ਸ਼ਨੀਵਾਰ ਯਾਨੀ 15 ਨਵੰਬਰ ਨੂੰ ਸੋਨੇ ਦਾ ਰੇਟ 1 ਲੱਖ 24,794 ਰੁਪਏ ਸੀ ਜੋ ਹੁਣ 22 ਨਵੰਬਰ ਨੂੰ 1 ਲੱਖ 23,146 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ ਹੈ। ਯਾਨੀ ਕਿ ਇਸ ਹਫ਼ਤੇ ਸੋਨੇ ਦੀ ਕੀਮਤ ’ਚ 1648 ਰੁਪਏ ਗਿਰਾਵਟ ਦਰਜ ਕੀਤੀ ਗਈ ਹੈ।
ਜਦਕਿ ਚਾਂਦੀ ਦੀ ਕੀਮਤ ਪਿਛਲੇ ਸ਼ਨੀਵਾਰ 1,59, 367 ਰੁਪਏ ਸੀ ਜੋ ਅੱਜ 22 ਨਵੰਬਰ ਨੂੰ 1,51,129 ਰੁਪਏ ਪ੍ਰਤੀ ਕਿਲੋ ’ਤੇ ਆ ਗਈ ਹੈ। ਚਾਂਦੀ ਦੀ ਕੀਮਤ ਵਿਚ ਇਸ ਹਫ਼ਤੇ 8238 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਬੀਤੇ 17 ਅਕਤੂਬਰ ਨੂੰ ਸੋਨੇ ਨੇ 1,30,874 ਰੁਪਏ ਅਤੇ 14 ਅਕਤੂਬਰ ਨੂੰ ਚਾਂਦੀ ਨੇ 1,78,100 ਰੁਪਏ ਦਾ ਆਲ ਟਾਈਮ ਹਾਈ ਰੇਟ ਕਾਇਮ ਕੀਤਾ ਸੀ।
