
ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਦੀ ਮੌਜੂਦਾ ਵਿੱਤੀ ਸਾਲ 'ਚ 75,000 ਤੋਂ 80,000 ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਹੈ। ਕੰਪਨੀ ਦੇ ਮੁੱਖ ਮਨੁੱਖੀ ਸਰੋਤ ਅਫ਼ਸਰ ਸੰਜੈ...
ਨਵੀਂ ਦਿੱਲੀ : ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਦੀ ਮੌਜੂਦਾ ਵਿੱਤੀ ਸਾਲ 'ਚ 75,000 ਤੋਂ 80,000 ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਹੈ। ਕੰਪਨੀ ਦੇ ਮੁੱਖ ਮਨੁੱਖੀ ਸਰੋਤ ਅਫ਼ਸਰ ਸੰਜੈ ਜੋਗ ਨੇ ਇਕ ਸਮਾਗਮ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿਤੀ। ਕੰਪਨੀ ਦੁਆਰਾ ਮੌਜੂਦਾ ਵਿੱਤ ਸਾਲ 'ਚ ਕੀਤੀ ਜਾਣ ਵਾਲੀ ਭਰਤੀਆਂ ਬਾਰੇ ਇਕ ਸਵਾਲ ਦੇ ਜਵਾਬ 'ਚ ਜੋਗ ਨੇ ਕਿਹਾ ਕਿ ਇਸ ਸਮੇਂ ਲਗਭਗ 1,57,000 ਲੋਕ ਹਨ। ਮੈਂ ਕਹਾਂਗਾ ਕਿ 75,000 ਤੋਂ 80,000 ਲੋਕ ਹੋਰ ਆਉਣਗੇ।
Reliance Jio to hire about 80,000 people in 2018-19
ਕੰਪਨੀ 'ਚ ਨੌਕਰੀ ਛੱਡ ਕੇ ਜਾਣ ਦੀ ਦਰ ਬਾਰੇ ਉਨ੍ਹਾਂ ਨੇ ਕਿਹਾ ਕਿ ਉਸਾਰੀ ਥਾਵਾਂ ਨਾਲ ਜੁੜੇ ਵਿਕਰੀ ਅਤੇ ਤਕਨੀਕੀ ਖੇਤਰਾਂ 'ਚ ਇਹ ਲਗਭਗ 32 ਫ਼ੀ ਸਦੀ ਹੈ। ਜੇਕਰ ਇਸ ਨੂੰ ਮੁੱਖ ਦਫ਼ਤਰ ਦੇ ਪੱਧਰ 'ਤੇ ਦੇਖਿਆ ਜਾਵੇ ਤਾਂ ਇਹ ਸਿਰਫ਼ ਦੋ ਫ਼ੀ ਸਦੀ ਹੈ। ਕੁਲ ਮਿਲਾ ਕੇ ਜੇਕਰ ਤੁਸੀਂ ਔਸਤ ਦੇਖੋਗੇ ਤਾਂ ਇਹ 18 ਫ਼ੀ ਸਦੀ ਹੀ ਰਹਿ ਜਾਂਦੀ ਹੈ।
Reliance Jio to hire about 80,000 people in 2018-19
ਜੋਗ ਨੇ ਕਿਹਾ ਕਿ ਕੰਪਨੀ ਦੀ ਲਗਭਗ 6,000 ਕਾਲਜਾਂ ਦੇ ਨਾਲ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਕੰਪਨੀ ਸੋਸ਼ਲ ਮੀਡੀਆ ਮੰਚਾਂ ਜ਼ਰੀਏ ਵੀ ਨਿਯੁਕਤੀਆਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਬੰਧਤ ਅਧਾਰ 'ਤੇ ਨਿਯੁਕਤੀਆਂ ਦਾ ਹਿੱਸਾ ਕਰੀਬ 60 ਤੋਂ 70 ਫ਼ੀ ਸਦੀ ਤਕ ਹੈ। ਇਸ ਮਾਮਲੇ 'ਚ ਕਾਲਜ ਤੋਂ ਨਾਮ ਆਉਣਾ ਅਤੇ ਕਰਮਚਾਰੀਆਂ ਜ਼ਰੀਏ ਨਾਮ ਭੇਜਿਆ ਜਾਣਾ ਭਰਤੀ 'ਚ ਯੋਗਦਾਨ ਕਰਨ ਵਾਲੇ ਦੋ ਮੁੱਖ ਸਰੋਤ ਹਨ।