ਸੜਕ ਦੁਰਘਟਨਾਵਾਂ ਰੋਕਣ ਲਈ ਗਡਕਰੀ ਨੇ ਵਾਹਨ ਕੰਪਨੀਆਂ ਨੂੰ ਦਿਤੀ ਕਈ ਬਦਲਾਅ ਕਰਨ ਦੀ ਸਲਾਹ
Published : Apr 27, 2018, 2:05 pm IST
Updated : Apr 27, 2018, 2:05 pm IST
SHARE ARTICLE
Nitin Gadkari
Nitin Gadkari

ਭਾਰਤ 'ਚ ਹਰ ਸਾਲ ਲੱਖਾਂ ਲੋਕਾਂ ਨੂੰ ਸੜਕ ਹਾਦਸਿਆਂ 'ਚ ਅਪਣੀ ਜਾਨ ਗਵਾਉਣੀ ਪੈਂਦੀ ਹੈ। ਅਕਸਰ ਲੋਕ ਸਰਕਾਰ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ...

ਨਵੀਂ ਦਿੱਲੀ, 27 ਅਪ੍ਰੈਲ :  ਭਾਰਤ 'ਚ ਹਰ ਸਾਲ ਲੱਖਾਂ ਲੋਕਾਂ ਨੂੰ ਸੜਕ ਹਾਦਸਿਆਂ 'ਚ ਅਪਣੀ ਜਾਨ ਗਵਾਉਣੀ ਪੈਂਦੀ ਹੈ। ਅਕਸਰ ਲੋਕ ਸਰਕਾਰ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਕਈ ਵਾਰ ਡਰਾਈਵਰ ਦੀ ਗ਼ਲਤੀ ਨਾਲ ਵੀ ਦੁਰਘਟਨਾ ਹੋ ਜਾਂਦੀ ਹੈ ਤਾਂ ਕਈ ਵਾਰ ਦੇਖਿਆ ਗਿਆ ਹੈ ਕਿ ਸੜਕ ਅਤੇ ਵਾਹਨ ਦਾ ਡਿਜ਼ਾਇਨ ਵੀ ਇਸ ਲਈ ਜ਼ਿੰਮੇਵਾਰ ਹੁੰਦਾ ਹੈ।

Nitin GadkariNitin Gadkari

ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸੜਕ ਹਾਦਸਿਆਂ 'ਤੇ ਰੋਕ ਲਗਾਉਣ ਲਈ ਵਾਹਨ ਕੰਪਨੀਆਂ ਤੋਂ ਵਾਹਨਾਂ ਦੇ ਡਿਜ਼ਾਈਨ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਅਤੇ ਟਾਇਰਾਂ 'ਚ ਸਿਲੀਕਾਨ ਦੀ ਵਰਤੋਂ ਦੀ ਸੰਭਾਵਨਾ ਤਲਾਸ਼ਣ ਲਈ ਮਿਲ ਕੇ ਕੰਮ ਕਰਨ ਨੂੰ ਕਿਹਾ ਹੈ।

Car TyreCar Tyre

ਗਡਕਰੀ ਨੇ ਭਾਰਤੀ ਵਾਹਨ ਉਦਯੋਗ ਦੇ ਮੈਬਰਾਂ ਨੂੰ ਸੁਰੱਖਿਅਤ ਡਰਾਈਵਿੰਗ ਅਭਿਆਸ ਅਪਣਾਉਣ ਲਈ ਉਤਸ਼ਾਹਤ ਕਰਨ ਲਈ ਕਿਹਾ ਹੈ। ਕੇਂਦਰੀ ਮੰਤਰੀ ਨੇ ਦੱਖਣ ਕੋਰੀਆ ਦੀ ਤਰਜ਼ 'ਤੇ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਦੀਆਂ ਸਖ਼ਤ ਕੋਸ਼ਿਸ਼ਾਂ 'ਤੇ ਵੀ ਧਿਆਨ ਦੇਣ ਨੂੰ ਕਿਹਾ ਹੈ। ਇਸ ਦੇ ਚਲਦਿਆਂ ਦੁਰਘਟਨਾਵਾਂ ਦੀ ਗਿਣਤੀ 'ਚ ਸਫ਼ਲਤਾਪੂਰਵਕ ਕਮੀ ਆਈ ਅਤੇ ਪੰਜ ਸਾਲ ਪਹਿਲਾਂ ਦੁਰਘਟਨਾਵਾਂ ਦੀ ਗਿਣਤੀ 13,000 (ਸਾਲਾਨਾ) ਤੋਂ ਘੱਟ ਕੇ 213 ਰਹਿ ਗਈ ਹੈ।

AccidentAccident

ਉਨ੍ਹਾਂ ਕਿਹਾ ਕਿ ਵਾਹਨ ਨਿਰਮਾਤਾਵਾਂ ਨੂੰ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਗਡਕਰੀ ਨੇ ਸੜਕ ਸੁਰੱਖਿਆ 'ਤੇ ਕਰਵਾਏ ਇਕ ਪ੍ਰੋਗਰਾਮ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਦਸਿਆਂ ਨੂੰ ਘੱਟ ਕਰਨ ਲਈ ਟਾਇਰਾਂ 'ਚ ਸਿਲੀਕਾਨ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਹਨ ਕਿਉਂਕਿ ਤਾਪਮਾਨ 'ਚ ਵਾਧੇ ਕਾਰਨ ਟਾਇਰ ਫੱਟ ਜਾਂਦੇ ਹਨ, ਜਿਸ ਕਾਰਨ ਹਾਦਸਾ ਵਾਪਰ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement