ਬੀਮਾ ਕੰਪਨੀਆਂ ਨੇ ਖੇਤੀਬਾੜੀ ਬੀਮਾ ਭੁਗਤਾਨ ਦੇ 530 ਕਰੋੜ ਦਬਾਏ
Published : Apr 27, 2019, 3:19 pm IST
Updated : Apr 10, 2020, 12:19 am IST
SHARE ARTICLE
Insurance companies owe 530 crores to farmers
Insurance companies owe 530 crores to farmers

ਬੀਮਾ ਕੰਪਨੀਆਂ ਵੱਲੋਂ ਫਸਲ ਬੀਮਾ ਅਤੇ ਖੇਤੀਬਾੜੀ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੇ ਕਰੋੜਾਂ ਰੁਪਏ ਦੱਬੇ ਗਏ ਹਨ।

ਨਵੀਂ ਦਿੱਲੀ: ਬੀਮਾ ਕੰਪਨੀਆਂ ਵੱਲੋਂ ਫਸਲ ਬੀਮਾ ਅਤੇ ਖੇਤੀਬਾੜੀ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੇ ਕਰੋੜਾਂ ਰੁਪਏ ਦੱਬੇ ਗਏ ਹਨ। ਇਸ ਦੇ ਸਬੰਧ ਵਿਚ ਸਰਕਾਰ ਨੇ ਬੀਮਾ ਕੰਪਨੀਆਂ ‘ਤੇ ਜੁਰਮਾਨਾ ਲਗਾਉਣ ਦੇ ਸੰਕੇਤ ਦਿੱਤੇ ਹਨ। ਦੱਸ ਦਈਏ ਕਿ ਇਕ ਰਿਪੋਰਟ ਅਨੁਸਾਰ ਅਕਤੂਬਰ 2018 ਵਿਚ ਇਕ ਨਵਾਂ ਨਿਯਮ ਬਣਾਇਆ ਗਿਆ ਸੀ ਜੋ ਜਨਵਰੀ 2019 ਵਿਚ ਚਾਲੂ ਹੋਇਆ ਸੀ। ਇਸ ਨਿਯਮ ਤਹਿਤ ਜੇਕਰ ਬੀਮਾ ਕੰਪਨੀਆਂ ਫਸਲ ਬੀਮਾ ਦਾਅਵੇ ਦੇ ਭੁਗਤਾਨ ਵਿਚ ਦੇਰੀ ਕਰਦੀਆਂ ਹਨ ਤਾਂ ਉਹਨਾਂ ਨੂੰ ਜ਼ੁਰਮਾਨਾ ਦੇਣਾ ਹੋਵੇਗਾ। ਖੇਤੀਬਾੜੀ ਸੰਕਟ ਅਤੇ ਲੋਕ ਸਭਾ ਚੋਣਾਂ ਦੇ ਚਲਦਿਆਂ ਹੁਣ ਇਹ ਇਕ ਸਿਆਸੀ ਮੁੱਦਾ ਬਣ ਗਿਆ ਹੈ।

Agriculture Insurance Company of IndiaAgriculture Insurance Company of India

ਬੀਮਾ ਕੰਪਨੀਆਂ ਕਿਸਾਨਾਂ ਦੇ ਫਸਲ ਬੀਮੇ ਨਾਲ ਜੁੜੇ ਕਰੋੜਾਂ ਰੁਪਏ ਦਬਾ ਕੇ ਬੈਠੀਆਂ ਹਨ। ਇਕ ਰਿਪੋਰਟ ਮੁਤਾਬਿਕ ਫਸਲ ਬੀਮਾ ਲਈ ਅਧਿਕਾਰਕ ਦੇਸ਼ ਦੀਆਂ 18 ਬੀਮਾ ਕੰਪਨੀਆਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਦੀ ਰਕਮ ਨਹੀਂ ਦੇ ਰਹੀਆਂ ਹਨ। ਇਸ ਨਾਲ ਕਿਸਾਨਾਂ ਦੀਆਂ ਮੁਸੀਬਤਾਂ ਵਧ ਰਹੀਆਂ ਹਨ ਅਤੇ ਸਰਕਾਰ ਨੂੰ ਵੀ ਬੀਮਾ ਕੰਪਨੀਆਂ ‘ਤੇ ਜ਼ੁਰਮਾਨਾ ਲਗਾਉਣਾ ਪੈ ਰਿਹਾ ਹੈ। ਰਿਪੋਰਟਾਂ ਮੁਤਾਬਿਕ ਕੁਝ ਸਾਲਾਂ ਵਿਚ ਕਿਸਾਨਾਂ ਵੱਲੋਂ ਇਕ ਤੋਂ ਬਾਅਦ ਇਕ ਪ੍ਰਦਰਸ਼ਨ ਕੀਤੇ ਗਏ।

ਪ੍ਰਧਾਨ ਮੰਤਰੀ ਆਵਾਸ ਬੀਮਾ ਯੋਜਨਾ (PMFBY) ਦੇ ਤਹਿਤ ਇਸ ਨਵੇਂ ਨਿਯਮ ਨੂੰ ਲਿਆਂਦਾ ਗਿਆ। ਮੌਜੂਦਾ ਸਰਕਾਰ ਦੀ ਪ੍ਰਮੁੱਖ ਸਬਸਿਡੀ ਖੇਤੀਬਾੜੀ ਬੀਮਾ ਯੋਜਨਾ ਨੇ ਸਮੱਸਿਆ ਦੀ ਭਿਆਨਕਤਾ ਨੂੰ ਉਜਾਗਰ ਕੀਤਾ ਹੈ। 31 ਮਾਰਚ 2019 ਤੱਕ ਕਿਸਾਨਾਂ ਦਾ ਲਗਭਗ 530 ਕਰੋੜ ਬਕਾਇਆ ਹੈ। ਹਾਲਾਂਕਿ ਇਸ ਵਿਚ ਕੁਝ ਪੈਸੇ ਕਿਸਾਨਾਂ ਨੂੰ ਦੇ ਦਿੱਤੇ ਗਏ ਹਨ।

PMFBYPMFBY

ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਲਗਭਗ ਅੱਠ ਕੰਪਨੀਆਂ ਨੂੰ 16 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਕ ਬੀਮਾ ਕੰਪਨੀ ਨੂੰ ਸਾਰੇ ਦਾਅਵਿਆਂ ਨਾਲ ਸਬੰਧਿਤ ਡਾਟਾ ਪ੍ਰਾਪਤ ਕਰਨ ਲਈ 30 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਚਾਹੀਦਾ ਹੈ। ਮੌਸਮ ਦੀ ਮਾਰ ਦੇ ਚਲਦਿਆਂ ਬਰਬਾਦ ਹੋਈਆਂ ਫਸਲਾਂ ਦੇ ਮੁਆਵਜ਼ੇ ਦਾ ਭੁਗਤਾਨ ਕਰਨ ਨਾਲ ਕਿਸਾਨਾਂ ਦੀ ਸਮੁੱਚੀ ਆਰਥਿਕਤਾ ਨੂੰ ਪ੍ਰਭਾਵਤ ਕੀਤਾ ਜਾ ਸਕਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement