
ਆਲੂ ਦੀ ਇਕ ਖਾਸ ਕਿਸਮ ਦੀ ਖੇਤੀ ਕਰਨ ਦੇ ਇਲਜ਼ਾਮ ਵਿਚ ਪੈਪਸਿਕੋ ਇੰਡੀਆ ਕੰਪਨੀ ਨੇ ਗੁਜਰਾਤ ਦੇ ਕੁਝ ਕਿਸਾਨਾਂ ‘ਤੇ ਮੁਕੱਦਮਾ ਦਰਜ ਕਰਾ ਦਿੱਤਾ ਹੈ।
ਨਵੀਂ ਦਿੱਲੀ: ਆਲੂ ਦੀ ਇਕ ਖਾਸ ਕਿਸਮ ਦੀ ਖੇਤੀ ਕਰਨ ਦੇ ਇਲਜ਼ਾਮ ਵਿਚ ਪੈਪਸਿਕੋ ਇੰਡੀਆ ਕੰਪਨੀ ਨੇ ਗੁਜਰਾਤ ਦੇ ਕੁਝ ਕਿਸਾਨਾਂ ‘ਤੇ ਮੁਕੱਦਮਾ ਦਰਜ ਕਰਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਪੈਪਸਿਕੋ ਨੇ ਇਨ੍ਹਾਂ ਕਿਸਾਨਾਂ ‘ਤੇ ਆਲੂ ਦੀ ਇਕ ਕਿਸਮ ਐਫਸੀ-5 ਦੀ ਖੇਤੀ ਅਤੇ ਉਸਦੀ ਵਿਕਰੀ ਕਰਨ ਦੇ ਇਲਜ਼ਾਮ ਵਿਚ ਮਾਮਲਾ ਦਰਜ ਕਰਾਇਆ ਹੈ। ਪੈਪਸਿਕੋ ਇੰਡੀਆ ਕੰਪਨੀ ਦਾ ਦਾਅਵਾ ਹੈ ਕਿ 2016 ਵਿਚ ਉਸ ਨੇ ਆਲੂਆਂ ਦੀ ਇਸ ਕਿਸਮ ‘ਤੇ ਦੇਸ਼ ਵਿਚ ਵਿਸ਼ੇਸ਼ ਅਧਿਕਾਰ ਪ੍ਰਾਪਤ ਕੀਤਾ ਸੀ।
Gujarat potato farmers
ਦੂਜੇ ਪਾਸੇ ਪੈਪਸਿਕੋ ਵੱਲੋਂ ਮਾਮਲਾ ਦਰਜ ਕਰਾਉਣ ਤੋਂ ਬਾਅਦ 190 ਤੋਂ ਜ਼ਿਆਦਾ ਕਰਮਚਾਰੀਆਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਪੱਤਰ ਭੇਜ ਕੇ ਕੰਪਨੀ ਨੂੰ ਕਿਸਾਨਾਂ ਵਿਰੁੱਧ ਦਰਜ ਗਲਤ ਮਾਮਲਿਆਂ ਨੂੰ ਵਾਪਿਸ ਲੈਣ ਦਾ ਨਿਰਦੇਸ਼ ਦੇਣ ਲਈ ਕਿਹਾ। ਖੇਤੀਬਾੜੀ ਮੰਤਰਾਲੇ ਨੂੰ ਭੇਜੇ ਪੱਤਰ ਵਿਚ 194 ਕਰਮਚਾਰੀਆਂ ਦੇ ਦਸਤਖਤ ਹਨ। ਇਸ ਵਿਚ ਕਿਸਾਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਵਿੱਤੀ ਮਦਦ ਦੀ ਮੰਗ ਕੀਤੀ ਗਈ ਹੈ।
PepsiCo
ਦੱਸ ਦਈਏ ਕਿ ਇਹਨਾਂ ਕਿਸਾਨਾਂ ਨੇ ਗੁਜਰਾਤ ਵਿਚ ਖਾਸ ਕਿਸਮ ਦੇ ਆਲੂਆਂ ਦੀ ਖੇਤੀ ਕੀਤੀ ਸੀ। ਜਿਸ ਤੋਂ ਬਾਅਦ ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਪੈਪਸਿਕੋ ਇੰਡੀਆ ਨੇ ਇਹਨਾਂ ਕਿਸਾਨਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਕੰਪਨੀ ਨੇ ਪੌਦਾ ਕਿਸਮਾਂ ਅਤੇ ਕਿਸਾਨ ਅਧਿਕਾਰਾਂ ਦੀ ਸੁਰੱਖਿਆ ਕਾਨੂੰਨ 2001 (PPV&FR Act) ਦੇ ਤਹਿਤ ਕਿਸਾਨਾਂ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ।