
ਸੰਸਾਰਕ ਬਾਜ਼ਾਰਾਂ ਵਿਚ ਮਜ਼ਬੂਤ ਰੁਖ਼ ਅਤੇ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਵਧਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ........
ਨਵੀਂ ਦਿੱਲੀ : ਸੰਸਾਰਕ ਬਾਜ਼ਾਰਾਂ ਵਿਚ ਮਜ਼ਬੂਤ ਰੁਖ਼ ਅਤੇ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਵਧਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿਚ ਬੀਤੇ ਹਫ਼ਤੇ ਸੋਨੇ ਵਿਚ ਚਮਕ ਫਿਰ ਤੋਂ ਪਰਤੀ ਅਤੇ ਇਸ ਦੀ ਕੀਮਤ 32000 ਰੁਪਏ ਨੂੰ ਟੱਪ ਕੇ 32370 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਹਾਲਾਂਕਿ, ਚਾਂਦੀ ਦੀ ਕੀਮਤ ਨੁਕਸਾਨ ਅਤੇ ਮੁਨਾਫ਼ੇ ਵਿਚਕਾਰ ਆਖ਼ਰਕਾਰ ਹਫਤੇ ਦੇ ਅਖ਼ੀਰ ਵਿਚ 41200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰਤਾ ਦਾ ਰੁਖ਼ ਦਰਸਾਉਦੀਂ ਬੰਦ ਹੋਈ।
Goldਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਮਜ਼ਬੂਤੀ ਦੇ ਰੁਖ਼ ਦੇ ਇਲਾਵਾ ਘਰੇਲੂ ਹਾਜਰ ਬਾਜ਼ਾਰ ਵਿਚ ਵਿਆਹ ਦੇ ਸੀਜਨ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਮਕਾਮੀ ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਵਧਣ ਕਾਰਨ ਮੁੱਖ ਤੌਰ 'ਤੇ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ। ਸੰਸਾਰਕ ਪੱਧਰ 'ਤੇ ਨਿਊਯਾਰਕ ਵਿਚ ਸੋਨਾ ਹਫਤੇ ਵਿਚ ਤੇਜ਼ੀ ਦਰਸਾਉਂਦਾ 1,301.20 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਤੇਜ਼ੀ ਦੇ ਨਾਲ 16.47 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ|
Silverਰਾਸ਼ਟਰੀ ਰਾਜਧਾਨੀ ਵਿਚ ਲਿਵਾਲੀ ਸਮਰਥਨ ਦੀ ਘਾਟ ਵਿਚ 99.9 ਫ਼ੀਸਦੀ ਅਤੇ 99.5 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕ੍ਰਮਵਾਰ 31,875 ਰੁਪਏ ਅਤੇ 31,725 ਰੁਪਏ ਪ੍ਰਤੀ 10 ਗ੍ਰਾਮ 'ਤੇ ਕਮਜ਼ੋਰ ਸ਼ੁਰੂਆਤ ਹੋਈ। ਮਜ਼ਬੂਤ ਸੰਸਾਰਕ ਰੁਖ਼ ਦੇ ਅਨੁਰੂਪ ਇੱਥੇ ਲਿਵਾਲੀ ਸਮਰਥਨ ਦੇ ਕਾਰਨ ਕੀਮਤਾਂ ਕ੍ਰਮਵਾਰ 32,475 ਰੁਪਏ ਅਤੇ 32,325 ਰੁਪਏ ਪ੍ਰਤੀ 10 ਗਰਾਮ ਦੇ ਉੱਚ ਪੱਧਰ ਨੂੰ ਛੂਹਣ ਦੇ ਬਾਅਦ ਹਫਤੇ ਵਿਚ 420-420 ਰੁਪਏ ਦੀ ਤੇਜ਼ੀ ਨਾਲ ਕ੍ਰਮਵਾਰ 32,370 ਰੁਪਏ ਅਤੇ 32,220 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ|
Gold Coinਹਾਲਾਂਕਿ ਗਿੰਨੀ ਦੀ ਕੀਮਤ ਪੂਰੇ ਹਫ਼ਤੇ ਦੇ ਦੌਰਾਨ ਇਕ ਸੀਮਤ ਦਾਇਰੇ ਵਿਚ ਘਾਟੇ ਵਾਧੇ ਤੋਂ ਬਾਅਦ ਹਫ਼ਤੇ ਦੇ ਆਖ਼ਰ ਵਿਚ 24,800 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਸਥਿਰਤਾ ਦਾ ਰੁਖ਼ ਦਰਸਾਉਂਦੇ ਬੰਦ ਹੋਈ। ਲਿਵਾਲੀ ਅਤੇ ਬਿਕਵਾਲੀ ਦੇ ਵਿਚ ਚਾਂਦੀ ਤਿਆਰ ਦੀ ਕੀਮਤ ਉਤਾਰ ਚੜ੍ਹਾਅ ਦੇ ਬਾਅਦ ਹਫਤੇ ਵਿਚ 41,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰਤਾ ਦਾ ਰੁਖ਼ ਦਰਸਾਉਂਦੇ ਬੰਦ ਹੋਈ ਜਦੋਂ ਕਿ ਚਾਂਦੀ ਹਫ਼ਤਾਵਾਰ ਡਿਲੀਵਰੀ ਦੇ ਮੁੱਲ 70 ਰੁਪਏ ਦੀ ਤੇਜ਼ੀ ਨਾਲ 40,265 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਏ। ਚਾਂਦੀ ਸਿੱਕੇ ਦੀ ਕੀਮਤ ਵੀ 1,000 ਰੁਪਏ ਦੀ ਤੇਜ਼ੀ ਦਰਸਾਉਂਦੀ ਲਿਵਾਲ 76,000 ਰੁਪਏ ਅਤੇ ਬਿਕਵਾਲ 77,000 ਰੁਪਏ ਪ੍ਰਤੀ ਸੈਂਕੜਾ 'ਤੇ ਬੰਦ ਹੋਈ।