
ਕਿਹਾ - ਮੈਨੂੰ ਲਗਦੈ ਕਿ ਭਵਿੱਖ ਵਿਚ ਕਿਸੀ ਸਮੇਂ ਸਾਡੇ ਵਿਚਾਲੇ ਸਮਝੌਤਾ ਹੋ ਜਾਵੇਗਾ
ਟੋਕੀਉ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉੁਨ੍ਹਾਂ ਦਾ ਦੇਸ਼ ਚੀਨ ਨਾਲ ਵਪਾਰ ਸਮਝੌਤੇ ਲਈ ਤਿਆਰ ਨਹੀਂ ਹੈ ਪਰ ਉਹ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ ਕਿ ਦੋਵੇਂ ਦੇਸ਼ਾਂ ਵਿਚ ਕਿਸੇ ਸਮੇਂ ਹੋਵੇ। ਜ਼ਿਕਰਯੋਗ ਹੈ ਕਿ ਦੋ ਸਿਖ਼ਰਲੇ ਅਰਥਚਾਰੇਆਂ ਦੇ ਵਪਾਰ ਸਬੰਧਾਂ ਵਿਚ ਲਗਾਤਾਰ ਤਲਖ਼ੀ ਵੱਧ ਰਹੀ ਹੈ।
Xi Jinping & Donald Trump
ਟਰੰਪ ਨੇ ਸੋਮਵਾਰ ਨੂੰ ਟੋਕੀਉ ਵਿਚ ਕਿਹਾ, ''ਚੀਨ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਅਸੀਂ ਇਸ ਲਈ ਤਿਆਰ ਨਹੀਂ ਹਾਂ।'' ਉਨ੍ਹਾਂ ਕਿਹਾ, ''ਅਸੀਂ ਕਰੋੜਾਂ ਡਾਲਰ ਦਾ ਟੈਕਸ ਲੈ ਰਹੇ ਹਾਂ। ਇਹ ਅੰਕੜਾ ਕਾਫੀ ਆਸਾਨੀ ਨਾਲ ਉੱਪਰ ਜਾ ਸਕਦਾ ਹੈ।'' ਟਰੰਪ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਭਵਿੱਖ ਵਿਚ ਕਿਸੀ ਸਮੇਂ ਸਾਡੇ ਵਿਚਾਲੇ ਸਮਝੌਤਾ ਹੋ ਜਾਵੇਗਾ। ਅਸੀਂ ਇਸ ਦੀ ਉਮੀਦ ਕਰ ਰਹੇ ਹਾਂ।'' ਟਰੰਪ ਨੇ ਕਿਹਾ ਕਿ ਅਗਲੇ ਮਹੀਨੇ ਜਾਪਾਨ ਵਿਚ ਹੋਣ ਵਾਲੀ ਜੀ-20 ਬੈਠਕ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਗਲਬਾਤ ਹੋ ਸਕਦੀ ਹੈ।
Donald Trump
ਟਰੰਪ ਨੇ ਕਿਹਾ ਉਹ ਜਾਣਦੇ ਹਨ ਕਿ ਇਸ ਮਹੀਨੇ ਜਦੋਂ ਉੱਤਰ ਕੋਰੀਆ ਨੇ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਛੱਡੀਆਂ ਤਾਂ ਉਨ੍ਹਾਂ ਦੇ ਕਈ ਸਲਾਹਕਾਰਾਂ ਦਾ ਮੰਨਣਾ ਸੀ ਕਿ ਉਸ ਨੇ ਸੰਯੁਕਤਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ, ਪਰ ਮੈਂ ਇਸ ਨੂੰ ਅਲਗ ਨਜ਼ਰੀਏ ਨਾਲ ਦੇਖਦਾ ਹਾਂ ਅਤੇ ਮੈਨੂੰ ਨਹੀਂ ਲਗਦਾ ਕਿ ਇਸ ਨਾਲ ਕੋਈ ਫਰਕ ਪੈਂਦਾ ਹੈ।