
ਸਰਕਾਰ ਨੇ ਤੇਲ ਅਤੇ ਗੈਸ ਦੀ ਖੋਜ ਕਰਨ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਨੂੰ ਮਿਲੇ ਬਲਾਕ ਦੇ ਦਾਇਰੇ ਵਿਚੋਂ ਬਾਹਰ ਵੀ ਖੋਜ ਕਰਨ ਦੀ ਆਗਿਆ ਦੇ ਦਿਤੀ ਹੈ। ਇਸ ....
ਨਵੀਂ ਦਿੱਲੀ,ਸਰਕਾਰ ਨੇ ਤੇਲ ਅਤੇ ਗੈਸ ਦੀ ਖੋਜ ਕਰਨ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਨੂੰ ਮਿਲੇ ਬਲਾਕ ਦੇ ਦਾਇਰੇ ਵਿਚੋਂ ਬਾਹਰ ਵੀ ਖੋਜ ਕਰਨ ਦੀ ਆਗਿਆ ਦੇ ਦਿਤੀ ਹੈ। ਇਸ ਦਾ ਮਕਸਦ ਤੇਲ ਅਤੇ ਗੈਸ ਖੋਜਕਾਰ ਕੰਪਨੀਆਂ ਲਈ ਖੋਜ ਨੂੰ ਸੌਖਾ ਬਣਾਉਣਾ ਅਤੇ ਉਨ੍ਹਾਂ ਨੂੰ ਜ਼ਿਆਦਾ ਉਤਪਾਦਨ ਲਈ ਹੱਲਾਸ਼ੇਰੀ ਦੇਣਾ ਹੈ।
ਪਟਰੌਲੀਅਮ ਮੰਤਰਾਲੇ ਨੇ ਕਲ ਰੈਗੂਲੇਟਰ ਹਾਈਡਰੋਕਾਰਬਨ ਡਾਇਰੈਕਟਰੋਰੇਟ ਨੂੰ ਇਸ ਸਬੰਧ ਵਿਚ ਸ਼ਕਤੀਆਂ ਦਿਤੀਆਂ ਹਨ ਤਾਕਿ ਉਹ ਮਾਫ਼ ਕੀਤੀ ਜਾਣ ਵਾਲੀ ਦੇਰੀ ਅਤੇ ਵਾਧੂ ਲਾਗਤ ਵਸੂਲੀ ਨੂੰ ਸਾਬਤ ਕਰ ਸਕੇ। ਕੰਪਨੀਆਂ ਨੂੰ ਕਿਹਾ ਗਿਆ ਹੈ
ਕਿ ਉਹ ਅਪਣੇ ਖੇਤਰ ਦੀ ਨਿਗਰਾਨੀ ਕਮੇਟੀ ਜਿਸ ਨੂੰ ਪ੍ਰਬੰਧਕ ਕਮੇਟੀ ਵੀ ਕਹਿੰਦੇ ਹਨ, ਦੀ ਸਿਫ਼ਾਰਸ਼ 'ਤੇ ਮਿਲੇ ਹੋਏ ਖੇਤਰ ਦੀਆਂ ਹੱਦਾ ਤੋਂ ਬਾਹਰ ਵੀ ਤੇਲ ਅਤੇ ਗੈਸ ਖੋਜ ਬਾਰੇ ਜਾਂਚ ਪਰਖ ਕਰ ਸਕਦੀਆਂ ਹਨ। ਸਰਕਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਕੰਪਨੀਆਂ ਇਸ ਤਰ੍ਹਾਂ ਦੀ ਖੋਜ ਲਈ ਪਟਰੌਲੀਅਮ ਖੋਜ ਲਾਇੰਸਸ ਪ੍ਰਾਪਤ ਕਰ ਸਕਦੀਆਂ ਹਨ ਹਾਲਾਂਕਿ ਇਥੇ ਇਹ ਧਿਆਨ ਦੇਣ ਵਾਲੀ ਗੱਲ ਹੈ
ਕਿ ਇਸ ਤਰ੍ਹਾਂ ਦਾ ਵਾਧੂ ਖੇਤਰ ਰਣਨੀਤਕ ਪੱਖੋਂ ਅਹਿਮ ਨਹੀਂ ਹੋਣਾ ਚਾਹੀਦਾ ਜਾਂ ਵੰਡਿਆ ਹੋਇਆ ਹੱਦ ਤੋਂ ਬਾਹਰ ਇਹ ਖੇਤਰ ਕਿਸੇ ਹੋਰ ਕੰਪਨੀ ਜਾਂ ਕਿਸੇ ਹੋਰ ਪਾਰਟੀ ਨੂੰ ਨਾ ਦਿਤਾ ਗਿਆ ਹੋਵੇ ਜਾਂ ਸਰਕਾਰ ਨੇ ਇਸ ਦੀ ਪੇਸ਼ਕਸ਼ ਨਾ ਕੀਤੀ ਹੋਵੇ। ਮੰਤਰਾਲੇ ਨੇ ਕੰਪਨੀਆਂ ਲਈ ਸਮੁੱਚੀ ਕਵਾਇਦ ਸੌਖੀ ਕਰ ਦਿਤੀ ਹੈ ਅਤੇ ਕੰਪਨੀਆਂ ਉਤਪਾਦਨ ਅਤੇ ਵਿਕਾਸ ਦੇ ਅਗਲੇ ਦੌਰ ਵਿਚ ਦਾਖ਼ਲ ਹੋ ਸਕਦੀਆਂ ਹਨ। (ਏਜੰਸੀ)