
ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਦੌਰਾਨ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ PNB ਨੇ ਅਪਣੇ ਕਰੋੜਾਂ ਗਾਹਕਾਂ ਨੂੰ ਇਕ ਸਾਈਬਰ ਅਟੈਕ ਬਾਰੇ ਚੇਤਾਵਨੀ ਦਿੱਤੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਅਤੇ ਲੌਕਡਾਊਨ ਦੌਰਾਨ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਅਪਣੇ ਕਰੋੜਾਂ ਗਾਹਕਾਂ ਨੂੰ ਇਕ ਸਾਈਬਰ ਅਟੈਕ ਬਾਰੇ ਚੇਤਾਵਨੀ ਦਿੱਤੀ ਹੈ। ਪੀਐਨਬੀ ਨੇ ਅਲਰਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਜੇਕਰ ਗਾਹਕਾਂ ਨੇ ਧਿਆਨ ਨਹੀਂ ਦਿੱਤਾ ਤਾਂ ਬੈਂਕ ਵਿਚ ਰੱਖੇ ਪੈਸੇ ਗਾਇਬ ਹੋ ਸਕਦੇ ਹਨ।
PNB
ਪੀਐਨਬੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਅਤੇ ਨਿੱਜੀ ਸੰਦੇਸ਼ ਜ਼ਰੀਏ ਕਈ ਸ਼ਹਿਰਾਂ ਦੇ ਗਾਹਕਾਂ ਨੂੰ ਫਰਜ਼ੀ ਈ-ਮੇਲ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਐਡਵਾਇਜ਼ਰੀ ਜਾਰੀ ਕਰ ਕੇ ਵੱਡੇ ਸਾਈਬਰ ਅਟੈਕ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਆਮ ਲੋਕਾਂ ਅਤੇ ਸੰਸਥਾਵਾਂ ਨੂੰ ਚੇਤਾਵਨੀ ਦਿੱਤੀ ਸੀ।
Tweet
ਪੀਐਨਬੀ ਨੇ ਟਵੀਟ ਅਤੇ ਵੈੱਬਸਾਈਟ ‘ਤੇ ਅਪਣੇ ਗਾਹਕਾਂ ਨੂੰ ਕਿਹਾ ਹੈ ਕਿ ਸਾਡੀ ਜਾਣਕਾਰੀ ਵਿਚ ਆਇਆ ਹੈ ਕਿ ਦੇਸ਼ ਦੇ ਕਈ ਸ਼ਹਿਰਾਂ ਵਿਚ ਵੱਡਾ ਸਾਈਬਰ ਹਮਲਾ ਹੋਣ ਵਾਲਾ ਹੈ। ਤੁਸੀਂ ਅਪਣੇ ਕੋਲ ਮੁਫਤ ਕੋਵਿਡ-19 ਟੈਸਟਿੰਗ ਨੂੰ ਲੈ ਕੇ ncov2019@gov.in ਈਮੇਲ ਪਤੇ ਤੋਂ ਆਉਣ ਵਾਲੀ ਕਿਸੇ ਵੀ ਈਮੇਲ ‘ਤੇ ਕਲਿੱਕ ਨਾ ਕਰੋ।
PNB
ਪੀਐਨਬੀ ਦਾ ਕਹਿਣਾ ਹੈ ਕਿ ਹੈਕਰਜ਼ ਨੇ ਲੱਖਾਂ ਭਾਰਤੀਆਂ ਦੇ ਈ-ਮੇਲ ਹਾਸਲ ਕਰ ਲਏ ਹਨ। ਉਹ ਉਹਨਾਂ ਨੂੰ ਮੁਫਤ ਕੋਰੋਨਾ ਟੈਸਟ ਦੇ ਨਾਮ ‘ਤੇ ਈ-ਮੇਲ ਭੇਜ ਕੇ ਉਹਨਾਂ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੈਂਕ ਮੁਤਾਬਕ, ਹੈਕਰਜ਼ ਦੇ ਨਿਸ਼ਾਨੇ ‘ਤੇ ਖਾਸਤੌਰ ‘ਤੇ ਦਿੱਲੀ, ਮੁੰਬਈ, ਹੈਦਰਾਬਾਦ, ਚੇਨਈ ਅਤੇ ਅਹਿਮਦਾਬਾਦ ਦੇ ਲੋਕ ਹਨ।
PNB
ਦਰਅਸਲ ਜਦੋਂ ਯੂਜ਼ਰ ਹੈਕਰਜ਼ ਨੂੰ ਅਪਣੀ ਨਿੱਜੀ ਜਾਣਕਾਰੀ ਦੇ ਦਿੰਦਾ ਹੈ ਤਾਂ ਉਹਨਾਂ ਨੂੰ ਬੈਂਕ ਅਕਾਊਂਟ ਦਾ ਐਕਸੇਸ ਹਾਸਲ ਕਰਨ ਵਿਚ ਅਸਾਨੀ ਹੋ ਜਾਂਦੀ ਹੈ ਅਜਿਹੇ ਵਿਚ ਗਾਹਕ ਦਾ ਬੈਂਕ ਖਾਤਾ ਖਾਲੀ ਵੀ ਹੋ ਸਕਦਾ ਹੈ।