Govt. steps in to tackle price hike : ਵਧੀਆਂ ਕੀਮਤਾਂ ਮਗਰੋਂ ਸਰਕਾਰ ਸਰਗਰਮ, ਪਿਆਜ਼, ਆਟੇ ਅਤੇ ਦਾਲ ਬਾਰੇ ਕੀਤੇ ਮਹੱਤਵਪੂਰਨ ਫੈਸਲੇ
Published : Oct 27, 2023, 9:06 pm IST
Updated : Oct 27, 2023, 9:06 pm IST
SHARE ARTICLE
Wheat and onion
Wheat and onion

ਪਿਆਜ਼ ਦੀਆਂ ਕੀਮਤਾਂ ’ਚ 57 ਫ਼ੀ ਸਦੀ ਵਾਧਾ

Govt. steps in to tackle price hike : ਤਿਉਹਾਰਾਂ ਦਾ ਮੌਸਮ ਆਉਂਦਿਆਂ ਹੀ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਧਣੀਆਂ (price hike) ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਨੂੰ ਕਾਬੂ ’ਚ ਕਰਨ ਲਈ ਅੱਜ ਸਰਕਾਰ ਨੇ ਕੁਝ ਮਹੱਤਵਪੂਰਨ ਫੈਸਲੇ ਕੀਤੇ ਹਨ। 

ਪਿਆਜ਼ (Onion) ਦੀ ਕੁਲ ਭਾਰਤੀ ਔਸਤ ਪ੍ਰਚੂਨ ਕੀਮਤ 57 ਫੀ ਸਦੀ ਵਧ ਕੇ 47 ਰੁਪਏ ਪ੍ਰਤੀ ਕਿਲੋਗ੍ਰਾਮ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਸ਼ੁਕਰਵਾਰ ਨੂੰ ਪ੍ਰਚੂਨ ਬਾਜ਼ਾਰਾਂ ’ਚ 25 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ’ਤੇ ‘ਬਫ਼ਰ ਸਟਾਕ’ ਰਾਹੀਂ ਪਿਆਜ਼ ਦੀ ਵਿਕਰੀ ਵਧਾਉਣ ਦਾ ਫੈਸਲਾ ਕੀਤਾ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਇਕ ਸਾਲ ਪਹਿਲਾਂ ਇਸੇ ਅਰਸੇ ਦੌਰਾਨ ਪਿਆਜ਼ ਦੀ ਕੁਲ ਭਾਰਤੀ ਔਸਤ ਪ੍ਰਚੂਨ ਕੀਮਤ 30 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਸ਼ੁਕਰਵਾਰ ਨੂੰ 47 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ’ਚ ਸ਼ੁਕਰਵਾਰ ਨੂੰ ਪਿਆਜ਼ ਦੀ ਪ੍ਰਚੂਨ ਕੀਮਤ 40 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ 30 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ, ‘‘ਅਸੀਂ ਅਗੱਸਤ ਦੇ ਅੱਧ ਤੋਂ ‘ਬਫਰ ਸਟਾਕ’ ਰਾਹੀਂ ਪਿਆਜ਼ ਦੀ ਸਪਲਾਈ ਕਰ ਰਹੇ ਹਾਂ ਅਤੇ ਅਸੀਂ ਕੀਮਤਾਂ ’ਚ ਹੋਰ ਵਾਧੇ ਨੂੰ ਰੋਕਣ ਅਤੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਪ੍ਰਚੂਨ ਵਿਕਰੀ ਵਧਾ ਰਹੇ ਹਾਂ।’’

ਕਣਕ, ਆਟੇ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ OMSS ਕਣਕ ਦੇ ਤਹਿਤ ਬੋਲੀ ਦੀ ਮਾਤਰਾ ਵਧੀ

ਕਣਕ (Wheat) ਅਤੇ ਕਣਕ ਦੇ ਆਟੇ ਦੀਆਂ ਕੀਮਤਾਂ ਨੂੰ ਹੋਰ ਸਥਿਰ ਬਣਾਉਣ ਲਈ ਸਰਕਾਰ ਨੇ ਸ਼ੁਕਰਵਾਰ ਨੂੰ ਕੇਂਦਰੀ ਪੂਲ ਤੋਂ ਕਣਕ ਲਈ ਓਪਨ ਮਾਰਕੀਟ ਸੇਲ ਸਕੀਮ (OMSS) ਦੇ ਤਹਿਤ ਬੋਲੀ ਦੀ ਮਾਤਰਾ ਵਧਾ ਕੇ 200 ਟਨ ਕਰ ਦਿਤੀ ਹੈ। ਘਰੇਲੂ ਬਜ਼ਾਰ ਵਿੱਚ ਕਣਕ ਦੀ ਸਪਲਾਈ ਵਧਾਉਣ ਲਈ, ਆਟਾ ਮਿੱਲਰ ਅਤੇ ਛੋਟੇ ਵਪਾਰੀ ਵਰਗੇ ਥੋਕ ਖਰੀਦਦਾਰ ਈ-ਨਿਲਾਮੀ ’ਚ 200 ਟਨ ਲਈ ਬੋਲੀ ਲਗਾਉਣ ਦੇ ਯੋਗ ਹੋਣਗੇ, ਜਦੋਂ ਕਿ OMSS ਅਧੀਨ ਮੌਜੂਦਾ ਸਮੇਂ ਵਿੱਚ 100 ਟਨ ਹੈ।  ਸਰਕਾਰ ਦਾ ਅਦਾਰਾ ਐਫ.ਸੀ.ਆਈ. ਇਨ੍ਹਾਂ ਵਸਤੂਆਂ ਦੀਆਂ ਪ੍ਰਚੂਨ ਕੀਮਤਾਂ ਨੂੰ ਕਾਬੂ ’ਚ ਕਰਨ ਲਈ 28 ਜੂਨ ਤੋਂ ਹਫ਼ਤਾਵਾਰੀ ਈ-ਨਿਲਾਮੀ ਰਾਹੀਂ ਕੇਂਦਰੀ ਪੂਲ ਤੋਂ ਆਟਾ ਮਿੱਲਰਾਂ ਅਤੇ ਛੋਟੇ ਵਪਾਰੀਆਂ ਨੂੰ OMSS ਦੇ ਅਧੀਨ ਥੋਕ ਖਰੀਦਦਾਰਾਂ ਨੂੰ ਕਣਕ ਅਤੇ ਚਾਵਲ ਵੇਚ ਰਿਹਾ ਹੈ। 

ਮੋਜ਼ਾਮਬੀਕ ਨੂੰ ਤਰੁਤ ਦਾਲ ਦੀ ਖੇਪ ਤੁਰੰਤ ਭੇਜਣ ਦੀ ਅਪੀਲ

ਭਾਰਤ ਨੇ ਸ਼ੁਕਰਵਾਰ ਨੂੰ ਮੋਜ਼ਾਮਬੀਕ ਤੋਂ ਤੁਆਰ (ਤੂਰ) ਦਾਲਾਂ ਦੀ ਖੇਪ ਦੀ ਆਮਦ ਵਿੱਚ ਦੇਰੀ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਬੰਦਰਗਾਹਾਂ ’ਤੇ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਅਤੇ ਖੇਪ ਨੂੰ ਭੇਜਣ ਦੀ ਬੇਨਤੀ ਕੀਤੀ। ਭਾਰਤ ਘਰੇਲੂ ਘਾਟ ਨੂੰ ਪੂਰਾ ਕਰਨ ਲਈ ਦਾਲਾਂ ਦੀ ਦਰਾਮਦ ਕਰਦਾ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਇੱਥੇ ਮੋਜ਼ਾਮਬੀਕ ਦੇ ਹਾਈ ਕਮਿਸ਼ਨਰ ਏਰਮਿੰਡੋ ਏ ਪਰੇਰਾ ਨਾਲ ਮੀਟਿੰਗ ਦੌਰਾਨ ਤੁਆਰ ਦਾਲ ਨਾਲ ਸਬੰਧਤ ਵਪਾਰਕ ਮੁੱਦਿਆਂ ’ਤੇ ਚਰਚਾ ਕੀਤੀ। ਬਿਆਨ ਅਨੁਸਾਰ, ਸਕੱਤਰ ਨੇ ਜੁਲਾਈ 2023 ਤੋਂ ਮੋਜ਼ਾਮਬੀਕ ਵਿੱਚ ਪੈਦਾ ਹੋਣ ਵਾਲੀਆਂ ਪ੍ਰਕਿਰਿਆਤਮਕ ਰੁਕਾਵਟਾਂ ’ਤੇ ਚਿੰਤਾ ਜ਼ਾਹਰ ਕੀਤੀ, ਜੋ ਉਥੋਂ ਤੁਆਰ ਦੀ ਖੇਪ ਦੀ ਬਰਾਮਦ ਵਿੱਚ ਦੇਰੀ ਕਰ ਰਹੇ ਹਨ। ਮੀਟਿੰਗ ’ਚ ਹਾਈ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਤੁਆਰ ਵਪਾਰ ਨਾਲ ਸਬੰਧਤ ਮੌਜੂਦਾ ਮੁੱਦਿਆਂ ਨੂੰ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਅਤੇ ਮੋਜ਼ਾਮਬੀਕ ਤੋਂ ਭਾਰਤ ਨੂੰ ਤਰਰ ਨਿਰਯਾਤ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਇਆ ਜਾਵੇਗਾ।

 (For more news apart from Govt. steps in to tackle price hike, stay tuned to Rozana Spokesman)

SHARE ARTICLE

ਏਜੰਸੀ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement