ਭਾਜਪਾ ਨੂੰ 2023-24 ਵਿਚ 2,600 ਕਰੋੜ ਰੁਪਏ ਤੋਂ ਵੱਧ ਚੰਦਾ ਮਿਲਿਆ, ਕਾਂਗਰਸ ਨੂੰ ਮਿਲੇ 281 ਕਰੋੜ ਰੁਪਏ : ਰਿਪੋਰਟ
Published : Dec 27, 2024, 10:33 am IST
Updated : Dec 27, 2024, 10:33 am IST
SHARE ARTICLE
BJP received over Rs 2,600 crore in donations in 2023-24, Congress received Rs 281 crore: Report
BJP received over Rs 2,600 crore in donations in 2023-24, Congress received Rs 281 crore: Report

ਰਿਪੋਰਟ ਵਿਚ ਸੂਚੀਬੱਧ ਚੰਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ 31 ਮਾਰਚ 2024 ਤਕ ਪ੍ਰਾਪਤ ਹੋਇਆ

 

New Delhi: ਦੇਸ਼ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 2023-24 ਦੌਰਾਨ 2,604.74 ਕਰੋੜ ਰੁਪਏ ਤੋਂ ਵਧ ਦਾ ਚੰਦਾ ਮਿਲਿਆ, ਜਦਕਿ ਵਿਰੋਧੀ ਕਾਂਗਰਸ ਨੂੰ 281.38 ਕਰੋੜ ਰੁਪਏ ਮਿਲੇ। ਇਹ ਜਾਣਕਾਰੀ ਚੋਣ ਕਮਿਸ਼ਨ ਵਲੋਂ ਜਨਤਕ ਕੀਤੀਆਂ ਗਈਆਂ ਦੋਵਾਂ ਪਾਰਟੀਆਂ ਦੇ ਚੰਦੇ ਦੀਆਂ ਰਿਪੋਰਟਾਂ ਵਿਚ ਦਿਤੀ ਗਈ ਹੈ।

ਰਿਪੋਰਟ ਵਿਚ ਸੂਚੀਬੱਧ ਚੰਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ 31 ਮਾਰਚ 2024 ਤਕ ਪ੍ਰਾਪਤ ਹੋਇਆ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 740 ਕਰੋੜ ਰੁਪਏ ਤੋਂ ਵੱਧ ਦੇ ਚੰਦੇ ਦਾ ਐਲਾਨ ਕੀਤਾ ਸੀ, ਜਦੋਂ ਕਿ ਕਾਂਗਰਸ ਨੇ 2018-19 ਵਿਚ 146 ਕਰੋੜ ਰੁਪਏ ਤੋਂ ਵਧ ਚੰਦੇ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਸੀ।

ਇਸ ਅਨੁਸਾਰ 2023-24 ਦੌਰਾਨ ਭਾਜਪਾ ਨੂੰ ਪ੍ਰੂਡੈਂਟ ਇਲੈਕਟੋਰਲ ਟਰੱਸਟ ਤੋਂ 723 ਕਰੋੜ ਰੁਪਏ, ਟਰਾਇੰਫ ਇਲੈਕਟੋਰਲ ਟਰੱਸਟ ਤੋਂ 127 ਕਰੋੜ ਰੁਪਏ ਅਤੇ ਇੰਜ਼ੀਗਾਰਟਿਗ ਇਲੈਕਟੋਰਲ ਟਰੱਸਟ ਤੋਂ 17 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ। ਰਿਪੋਰਟਾਂ ਅਨੁਸਾਰ, ਕਾਂਗਰਸ ਨੂੰ ਪ੍ਰੂਡੈਂਟ ਇਲੈਕਟੋਰਲ ਟਰੱਸਟ ਤੋਂ 150 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ, ਜੋ ਪਾਰਟੀ ਨੂੰ ਚੰਦਾ ਦੇਣ ਵਾਲਾ ਇਕੋ ਇਕ ਟਰੱਸਟ ਸੀ। 

ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੂੰ 1.38 ਲੱਖ ਰੁਪਏ ਦਾ ਅਜਿਹਾ ਚੰਦਾ ਮਿਲਿਆ ਜਿਸ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਕੇਸੀ ਵੇਣੂਗੋਪਾਲ ਅਤੇ ਦਿਗਵਿਜੇ ਸਿੰਘ ਸਮੇਤ ਹੋਰ ਪ੍ਰਮੁੱਖ ਨੇਤਾਵਾਂ ਤੋਂ ਮਿਲੇ ਚੰਦੇ ਵੀ ਸ਼ਾਮਲ ਹਨ। ‘ਸਾਡੇ ਨੇਤਾ ਨੂੰ ਜਨਮਦਿਨ ਮੁਬਾਰਕ--ਜੇਕੇਬੀ’’ ਸਿਰਲੇਖ ਹੇਠ ਕਾਂਗਰਸ ਨੂੰ ਬਹੁਤ ਸਾਰੇ ਦਾਨ ਦਿਤੇ ਗਏ ਸਨ। ਆਮ ਆਦਮੀ ਪਾਰਟੀ (ਆਪ), ਜੋ ਕਿ ਇਕ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ ਹੈ, ਨੂੰ ਵੀ ਵਿੱਤੀ ਸਾਲ ਦੌਰਾਨ 11.06 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ। ਇਕ ਹੋਰ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ, ਮਾਰਕਸਵਾਦੀ ਕਮਿਊਨਿਸਟ ਪਾਰਟੀ ਨੂੰ 7.64 ਕਰੋੜ ਰੁਪਏ ਤੋਂ ਵਧ ਦਾ ਚੰਦਾ ਮਿਲਿਆ ਹੈ। ਰਿਪੋਰਟ ਮੁਤਾਬਕ ਉੱਤਰ-ਪੂਰਬ ਦੀ ਇਕੋ ਇਕ ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਨੂੰ 14.85 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ।    

 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement