
ਲੌਕਡਾਊਨ ਦੌਰਾਨ ਲਗਾਤਾਰ ਦੂਜੇ ਦਿਨ ਵੀ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਨਵੀਂ ਦਿੱਲੀ: ਲੌਕਡਾਊਨ ਦੌਰਾਨ ਲਗਾਤਾਰ ਦੂਜੇ ਦਿਨ ਵੀ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਯਾਨੀ ਮੰਗਲਵਾਰ ਨੂੰ ਸੋਮਵਾਰ ਦੇ ਮੁਕਾਬਲੇ ਸੋਨਾ 362 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਕੇ 46,000 ਤੋਂ ਹੇਠਾਂ ਆ ਗਿਆ ਹੈ। ਸੋਮਵਾਰ ਨੂੰ ਵੀ ਗੋਲਡ 999 ਰੁਪਏ ਸਸਤਾ ਹੋ ਕੇ 46,336 ਰੁਪਏ 'ਤੇ ਵਿਕਿਆ ਸੀ।
Photo
ਉੱਥੇ ਹੀ ਅੱਜ ਚਾਂਦੀ ਵੀ 520 ਰੁਪਏ ਕਮਜ਼ੋਰ ਹੋ ਗਈ। ਜਦਕਿ ਸੋਨਾ ਮੰਗਲਵਾਰ ਨੂੰ 338 ਰੁਪਏ ਡਿੱਗ ਕੇ 45,853 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ 3 ਮਈ ਤੱਕ ਜਾਰੀ ਲੌਕਡਾਊਨ ਦੇ ਕਾਰਨ ਸਰਾਫਾ ਬਜ਼ਾਰ ਬੰਦ ਹੈ। ਇਸ ਕਾਰਨ ਚਾਹੇ ਆਮ ਆਦਮੀ ਸੋਨੇ ਦੀ ਖਰੀਦਦਾਰੀ ਨਹੀਂ ਕਰ ਰਿਹਾ।
Photo
ਇਸ ਦੇ ਬਾਵਜੂਦ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਭਾਰਤੀ ਉਤਾਰ-ਚੜਾਅ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ 14 ਸਟੋਰਾਂ ਤੋਂ ਚੋਨੇ-ਚਾਂਦੀ ਦੀਆਂ ਕੀਮਤਾਂ ਲੈ ਕੇ ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਦੀ ਵੈੱਬਸਾਈਟ (ibjarates.com) ਉਹਨਾਂ ਦੀ ਔਸਤ ਕੀਮਤ ਅਪਡੇਟ ਕਰਦੀ ਹੈ। ਸੋਨੇ ਦਾ ਭਾਅ ਮੰਗਲਵਾਰ ਨੂੰ 338 ਰੁਪਏ ਦੀ ਗਿਰਾਵਟ ਨਾਲ 45,853 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।
Photo
ਮਲਟੀ ਕਮੋਡਿਟੀ ਐਕਸਚੇਂਜ ਵਿਚ ਜੂਨ ਡਿਲੀਵਰੀ ਲਈ ਸੋਨੇ ਦੀ ਵਾਯਦਾ ਕੀਮਤ 0.73 ਡਿੱਗ ਗਈ। ਉੱਥੇ ਹੀ ਅਗਸਤ ਡਿਲੀਵਰੀ ਲਈ ਸੋਨੇ ਦੀ ਕੀਮਤ ਵਿਚ 353 ਰੁਪਏ ਦੀ ਕਮਜ਼ੋਰੀ ਦੇਖੀ ਗਈ। ਗਲੋਬਲ ਪੱਧਰ 'ਤੇ ਨਿਊਯਾਰਕ ਵਿਚ ਸੋਨੇ ਦੀ ਕੀਮਤ 0.53 ਪ੍ਰਤੀਸ਼ਤ ਡਿੱਗ ਕੇ 1,714.60 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ।