
ਕੋਰੋਨਾ ਵਾਇਰਸ ਕਾਰਨ ਸ਼ੇਅਰ ਬਜ਼ਾਰ ਵਿਚ ਗਿਰਾਵਟ ਜਾਰੀ ਹੈ। ਇਸ ਦੌਰਾਨ ਸਰਕਾਰ ਨੇ ਹਰ ਤਰ੍ਹਾਂ ਦੇ ਬੱਚਤ ਖਾਤਿਆਂ ‘ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਸ਼ੇਅਰ ਬਜ਼ਾਰ ਵਿਚ ਗਿਰਾਵਟ ਜਾਰੀ ਹੈ। ਇਸ ਦੌਰਾਨ ਸਰਕਾਰ ਨੇ ਹਰ ਤਰ੍ਹਾਂ ਦੇ ਬੱਚਤ ਖਾਤਿਆਂ ‘ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ। ਪਰ ਇਸ ਦੌਰਾਨ ਸੋਨਾ ਬਿਹਤਰ ਰਿਟਰਨ ਦੇ ਰਿਹਾ ਹੈ। ਪਿਛਲੇ ਇਕ ਸਾਲ ਵਿਚ ਸੋਨੇ ਦੀ ਕੀਮਤ ਵਿਚ ਕਰੀਬ 12 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦਾ ਇਜ਼ਾਫਾ ਹੋਇਆ ਹੈ।
Photo
ਦਰਅਸਲ ਮੋਦੀ ਸਰਕਾਰ ਇਕ ਵਾਰ ਫਿਰ ਗੋਲਡ ਵਿਚ ਨਿਵੇਸ਼ ਕਰਨ ਦਾ ਮੌਕਾ ਦੇ ਰਹੀ ਹੈ। ਸਰਕਾਰ ਨੇ ਅਗਲੇ 6 ਮਹੀਨਿਆਂ ਵਿਚ 6 ਵਾਰ ਸਾਵਰੇਨ ਗੋਲਡ ਬਾਂਡ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਤੁਸੀਂ ਅਪ੍ਰੈਲ ਤੋਂ ਸਤੰਬਰ ਵਿਚਕਾਰ 6 ਵਾਰ ਗੋਲਡ ਸਾਵਰੇਨ ਬਾਂਡ ਵਿਚ ਪੈਸੇ ਲਗਾ ਸਕਦੇ ਹੋ। ਦਰਅਸਲ ਗੋਲਡ ਵਿਚ ਨਿਵੇਸ਼ ਫਿਲਹਾਲ ਫਾਇਦੇਮੰਦ ਸਾਬਿਤ ਹੋ ਰਿਹਾ ਹੈ।
Photo
ਮੋਦੀ ਸਰਕਾਰ ਸਾਲ 2015 ਤੋਂ ਗੋਲਡ ਵਿਚ ਨਿਵੇਸ਼ ਦਾ ਮੌਕਾ ਦੇ ਰਹੀ ਹੈ। ਇਸ ਸਕੀਮ ਵਿਚ ਤੁਸੀਂ ਘੱਟੋ-ਘੱਟ 1 ਗ੍ਰਾਮ ਸੋਨਾ ਖਰੀਦ ਸਕਦੇ ਹੋ, ਉੱਥੇ ਹੀ ਇਕ ਵਿਅਕਤੀ ਲਈ ਸੋਨਾ ਨਿਵੇਸ਼ ਕਰਨ ਦੀ ਸੀਮਾ 4 ਕਿਲੋ ਹੈ। ਇਸ ਦੇ ਨਿਵੇਸ਼ਕਾਂ ਨੂੰ ਟੈਕਸ ‘ਤੇ ਵੀ ਛੋਟ ਮਿਲਦੀ ਹੈ। ਇਸ ਤੋਂ ਇਲਾਵਾ ਸਕੀਮ ਦੇ ਜ਼ਰੀਏ ਬੈਂਕ ਤੋਂ ਲੋਨ ਵੀ ਲਿਆ ਜਾ ਸਕਦਾ ਹੈ। ਗੋਲਡ ਬਾਂਡ 'ਤੇ ਸਲਾਨਾ ਘੱਟੋ-ਘੱਟ 2.5 ਫੀਸਦੀ ਰਿਟਰਨ ਮਿਲੇਗਾ।
File Photo
ਪਹਿਲੀ ਸੀਰੀਜ਼ ਵਿਚ ਇਸੇ ਮਹੀਨੇ 20 ਅਪ੍ਰੈਲ ਤੋਂ 24 ਅਪ੍ਰੈਲ ਵਿਚਕਾਰ ਗੋਲਡ ਬਾਂਡ ਵਿਚ ਨਿਵੇਸ਼ ਕਰ ਸਕਦੇ ਹੋ। ਦੂਜੀ ਸੀਰੀਜ਼ ਵਿਚ 11 ਮਈ ਤੋਂ 15 ਮਈ ਤੱਕ ਬਾਂਡ ਵਿਚ ਪੈਸਾ ਲਗਾਇਆ ਜਾ ਸਕਦਾ ਹੈ। ਉਸ ਤੋਂ ਬਾਅਦ 8 ਜੂਨ ਤੋਂ 12 ਜੂਨ ਦੇ ਵਿਚਕਾਰ ਗੋਲਡ ਬਾਂਡ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ। ਚੌਥੀ ਸੀਰੀਜ਼ 6 ਜੁਲਾਈ ਤੋਂ 10 ਜੁਲਾਈ ਵਿਚਕਾਰ ਜਾਰੀ ਰਹੇਗੀ। ਪੰਜਵੀਂ ਸੀਰੀਜ਼ 3 ਅਗਸਤ ਤੋਂ 7 ਅਗਸਤ ਤੱਕ ਜਾਰੀ ਰਹੇਗੀ ਅਤੇ ਛੇਵੀਂ ਸੀਰੀਜ਼ 31 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਜਾਰੀ ਰਹੇਗੀ।
Photo
ਗੋਲਡ ਬਾਂਡ ਦੀ ਵਿਕਰੀ ਬੈਂਕ, ਡਾਕਘਰਾਂ, ਐਨਐਸਈ ਅਤੇ ਬੀਐਸਈ ਤੋਂ ਇਲਾਵਾ ਸਟਾਕ ਹੋਲਡਿੰਗ ਕਾਪਰੇਸ਼ਨ ਆਫ ਇੰਡੀਆ ਲਿਮਟਡ ਦੇ ਜ਼ਰੀਏ ਹੁੰਦੀ ਹੈ। ਬਾਂਡ ਅਧਾਰਿਤ ਸੋਨੇ ਦੀ ਕੀਮਤ ਭਾਰਤੀ ਰਿਜ਼ਰਵ ਬੈਂਕ ਵੱਲੋਂ ਤੈਅ ਹੁੰਦੀ ਹੈ। ਜਿਵੇਂ-ਜਿਵੇਂ ਸੋਨੇ ਦੀ ਕੀਮਤ ਵਿਚ ਵਾਧਾ ਹੁੰਦਾ ਹੈ, ਉਸੇ ਤਰ੍ਹਾਂ ਗੋਲਡ ਬਾਂਡ ਦੇ ਨਿਵੇਸ਼ਕਾਂ ਨੂੰ ਵੀ ਫਾਇਦਾ ਹੁੰਦਾ ਹੈ। ਇਹ ਬਾਂਡ ਪੇਪਰ ਅਤੇ ਇਲੈਕਟ੍ਰਾਨਿਕ ਫਾਰਮੈਟ ਵਿਚ ਹੁੰਦੇ ਹਨ।