ਭਾਰਤੀ ਸਟਾਰਟਅੱਪ ਅਗਲੇ ਸਾਲ ਪੇਸ਼ ਕਰਨ ਜਾ ਰਿਹੈ ਉੱਡਣ ਵਾਲੀ ਟੈਕਸੀ, ਸ਼ਹਿਰਾਂ ਦੀ ਭੀੜ ਘੱਟ ਕਰਨਾ ਹੈ ਟੀਚਾ
Published : Apr 28, 2024, 4:05 pm IST
Updated : Apr 28, 2024, 4:09 pm IST
SHARE ARTICLE
File Photo.
File Photo.

‘ਈਪਲੇਨ’ ਮਾਰਚ 2025 ਤਕ ਇਲੈਕਟ੍ਰਿਕ ਏਅਰ ਟੈਕਸੀ ਪ੍ਰੋਟੋਟਾਈਪ ਵਿਕਸਤ ਕਰੇਗਾ

ਨਵੀਂ ਦਿੱਲੀ: ਚੇਨਈ ਅਧਾਰਤ ਸਟਾਰਟਅੱਪ ‘ਈਪਲੇਨ’ ਅਗਲੇ ਸਾਲ ਮਾਰਚ ਤਕ ਉਡਣ ਵਾਲੀ ਇਲੈਕਟ੍ਰਿਕ ਟੈਕਸੀ ਬਣਾਉਣ ਕਰਨ ਜਾ ਰਿਹਾ ਹੈ। ‘ਈਪਲੇਨ’ ਸ਼ਹਿਰੀ ਭੀੜ ਨੂੰ ਘਟਾਉਣ ਦੇ ਤਰੀਕਿਆਂ ’ਤੇ ਕੰਮ ਕਰ ਰਿਹਾ ਹੈ। 

ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.), ਮਦਰਾਸ ਤੋਂ ਤਿਆਰ ਕੀਤੀ ਗਈ ਕੰਪਨੀ ਦਾ ਟੀਚਾ ਆਉਣ ਵਾਲੇ ਮਹੀਨਿਆਂ ਵਿਚ ਅਪਣੇ ਡਰੋਨਾਂ ਦਾ ਵਪਾਰੀਕਰਨ ਕਰਨਾ ਹੈ, ਜੋ 2-6 ਕਿਲੋਗ੍ਰਾਮ ਦਾ ਪੇਲੋਡ ਲੈ ਕੇ ਜਾ ਸਕਦੇ ਹਨ। 

‘ਈਪਲੇਨ’ ਦੇ ਸੰਸਥਾਪਕ ਅਤੇ ਸੀ.ਈ.ਓ. ਸੱਤਿਆ ਚੱਕਰਵਰਤੀ ਨੇ ਕਿਹਾ ਕਿ ਸਟਾਰਟਅੱਪ ਈ.ਵੀ.ਟੀ.ਓ.ਐਲ. (ਇਲੈਕਟ੍ਰਿਕ ਵਰਟੀਕਲ ਟੇਕਆਫ ਐਂਡ ਲੈਂਡਿੰਗ) ਜਹਾਜ਼ ਵਿਕਸਿਤ ਕਰ ਰਿਹਾ ਹੈ। ਸ਼ੁਰੂਆਤ ’ਚ ਇਹ ਤਿੰਨ ਜਾਂ ਚਾਰ ਸੀਟਾਂ ਵਾਲਾ ਜਹਾਜ਼ ਹੋਵੇਗਾ, ਜਿਸ ਨੂੰ ਏਅਰ ਐਂਬੂਲੈਂਸ ’ਚ ਬਦਲਿਆ ਜਾ ਸਕਦਾ ਹੈ। 

ਚੱਕਵਰਤੀ ਨੇ ਕਿਹਾ, ‘‘ਅਗਲੇ ਸਾਲ ਮਾਰਚ ਤਕ , ਅਸੀਂ ਪਹਿਲਾ ਸਰਟੀਫ਼ਾਈਡ ਪ੍ਰੋਟੋਟਾਈਪ ਵਿਕਸਤ ਕਰਨ ਦੀ ਉਮੀਦ ਕਰਦੇ ਹਾਂ। ਇਸ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਤੋਂ ਸਰਟੀਫਿਕੇਟ ਲੈਣ ’ਚ ਕੁੱਝ ਹੋਰ ਸਾਲ ਲੱਗਣਗੇ।’’

ਸਟਾਰਟਅੱਪ ਦੀ ਵੈੱਬਸਾਈਟ ਮੁਤਾਬਕ ‘ਈਪਲੇਨ’ ਰਾਹੀਂ ਉਸ ਥਾਂ ਤਕ ਪਹੁੰਚਣ ਲਈ ਸਿਰਫ 14 ਮਿੰਟ ਦਾ ਸਮਾਂ ਲੱਗੇਗਾ, ਜਿਸ ਨੂੰ ਨਿੱਜੀ ਗੱਡੀ ਰਾਹੀਂ ਪਹੁੰਚਣ ’ਚ 60 ਮਿੰਟ ਦਾ ਸਮਾਂ ਲਗਦਾ ਹੈ। ਕੰਪਨੀ ਦਾ ਉਦੇਸ਼ ਈ.ਵੀ.ਟੀ.ਓ.ਐਲ. ਰਾਹੀਂ ਸ਼ਹਿਰੀ ਖੇਤਰਾਂ ’ਚ ਭੀੜ ਨੂੰ ਘਟਾਉਣਾ ਹੈ।

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement