1 ਜੁਲਾਈ ਤੋਂ ਬਦਲਣ ਜਾ ਰਹੇ ਹਨ ਅਹਿਮ ਨਿਯਮ, ਤੁਹਾਡੇ 'ਤੇ ਕੀ ਹੋਵੇਗਾ ਅਸਰ? ਦੇਖੋ ਪੂਰੀ ਰਿਪੋਰਟ
Published : Jun 28, 2022, 3:29 pm IST
Updated : Jun 28, 2022, 3:29 pm IST
SHARE ARTICLE
Important rules are going to change from July 1
Important rules are going to change from July 1

1 ਜੁਲਾਈ ਤੋਂ ਕਈ ਅਹਿਮ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੀ ਜੇਬ 'ਤੇ ਵੀ ਬੋਝ ਵਧੇਗਾ।

ਨਵੀਂ ਦਿੱਲੀ : ਸਮੇਂ-ਸਮੇਂ 'ਤੇ ਸਰਕਾਰ ਵਲੋਂ ਜ਼ਰੂਰੀ ਨਿਯਮਾਂ ਵਿਚ ਬਦਲਾਅ ਕੀਤਾ ਜਾਂਦਾ ਹੈ ਜਿਨ੍ਹਾਂ ਵਿਚੋਂ ਕਈ ਜਨਤਾ ਦੇ ਹੱਕ ਵਿਚ ਹੁੰਦੇ ਹਨ ਜਦਕਿ ਕਈ ਵਾਰ ਇਸ ਦਾ ਭਾਰੀ ਬੋਝ ਵੀ ਆਮ ਜਨਤਾ 'ਤੇ ਪੈਂਦਾ ਹੈ। ਇਸ ਤਰ੍ਹਾਂ ਹੀ ਹੁਣ ਵੀ ਤਿੰਨ ਦਿਨ ਬਾਅਦ ਯਾਨੀ 1 ਜੁਲਾਈ ਤੋਂ ਕਈ ਅਹਿਮ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੀ ਜੇਬ 'ਤੇ ਵੀ ਬੋਝ ਵਧੇਗਾ। ਇਸ ਤੋਂ ਇਲਾਵਾ ਕਈ ਅਜਿਹੇ ਨਿਯਮ ਹਨ ਜਿਨ੍ਹਾਂ ਦੀ ਸਮਾਂ ਰਹਿੰਦੇ ਪਾਲਣਾ ਨਾ ਕਰਨ 'ਤੇ ਭਾਰੀ ਜੁਰਮਾਨਾ ਵੀ ਲੱਗ ਸਕਦਾ ਹੈ।

new rulenew rule

AC ਹੋਣਗੇ ਮਹਿੰਗੇ

ਭਾਵੇਂ ਕਿ ਗਰਮੀ ਤੋਂ ਕੋਈ ਨਿਜਾਤ ਨਹੀਂ ਮਿਲ ਰਹੀ ਪਰ ਗਰਮੀ ਵਿਚ ਵੀ ਠੰਡੀ ਹਵਾ ਦੇਣ ਵਾਲਾ ਏਅਰ ਕੰਡੀਸ਼ਨਰ ਹੁਣ ਹੋਰ ਮਹਿੰਗਾ ਹੋ ਜਾਵੇਗਾ। 1 ਜੁਲਾਈ ਤੋਂ AC ਦੀ ਕੀਮਤ ਵਿਚ ਵਾਧਾ ਹੋਵੇਗਾ। ਊਰਜਾ ਕੁਸ਼ਲਤਾ ਬਿਊਰੋ ( BEE) ਨੇ ਏਅਰ ਕੰਡੀਸ਼ਨਰਾਂ ਲਈ ਊਰਜਾ ਰੇਟਿੰਗ ਨਿਯਮਾਂ ਨੂੰ ਬਦਲ ਦਿੱਤਾ ਹੈ ਜੋ1 ਜੁਲਾਈ ਤੋਂ ਲਾਗੂ ਹੋਵੇਗਾ। ਨਤੀਜਨ 5-ਸਟਾਰ ਏਸੀ ਦੀ ਰੇਟਿੰਗ ਸਿੱਧੀ 4-ਸਟਾਰ ਹੋ ਜਾਵੇਗੀ। ਇਸ ਨਾਲ ਆਉਣ ਵਾਲੇ ਸਾਲਾਂ 'ਚ ਭਾਰਤ ਵਿੱਚ AC ਦੀਆਂ ਕੀਮਤਾਂ ਵਿੱਚ 7-10 ਫ਼ੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ।

TimeTime

ਬਦਲ ਜਾਵੇਗਾ ਦਫ਼ਤਰਾਂ ਦਾ ਸਮਾਂ

ਦੇਸ਼ ਵਿੱਚ ਲੇਬਰ ਕੋਡ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅੰਤਿਮ ਪੜਾਅ ਵਿੱਚ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ 1 ਜੁਲਾਈ ਤੋਂ ਲੇਬਰ ਕੋਡ ਦੇ ਨਵੇਂ ਨਿਯਮ ਲਾਗੂ ਹੋ ਜਾਣਗੇ। ਇਸ ਦੇ ਲਾਗੂ ਹੋਣ ਨਾਲ ਹੈਂਡ ਸੈਲਰੀ, ਕਰਮਚਾਰੀਆਂ ਦੇ ਦਫ਼ਤਰੀ ਸਮੇਂ, ਪੀਐਫ਼ ਯੋਗਦਾਨ, ਗ੍ਰੈਚੁਟੀ ਆਦਿ 'ਤੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਪ੍ਰਸਤਾਵ ਮੁਤਾਬਕ ਵੱਧ ਤੋਂ ਵੱਧ ਕੰਮਕਾਜੀ ਘੰਟੇ ਵਧਾ ਕੇ 12 ਘੰਟੇ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਕਰਮਚਾਰੀਆਂ ਨੂੰ 4 ਦਿਨਾਂ 'ਚ 48 ਘੰਟੇ ਯਾਨੀ ਹਰ ਰੋਜ਼ 12 ਘੰਟੇ ਕੰਮ ਕਰਨਾ ਹੋਵੇਗਾ। ਕਰਮਚਾਰੀਆਂ ਨੂੰ ਹਰ ਪੰਜ ਘੰਟੇ ਬਾਅਦ ਅੱਧੇ ਘੰਟੇ ਦੀ ਬ੍ਰੇਕ ਦਾ ਵੀ ਪ੍ਰਸਤਾਵ ਹੈ।

PAN-Aadhaar Linking DeadlinePAN-Aadhaar Linking Deadline

ਆਧਾਰ-ਪੈਨ ਲਿੰਕ

ਜੇਕਰ ਤੁਸੀਂ ਅਜੇ ਤੱਕ ਆਪਣਾ ਆਧਾਰ-ਪੈਨ ਕਾਰਡ ਲਿੰਕ ਨਹੀਂ ਕੀਤਾ ਹੈ ਤਾਂ ਹੁਣ ਤੁਹਾਡੇ ਕੋਲ ਮਹਿਜ਼ ਦੋ ਦਿਨ ਹੀ ਬਚੇ ਹਨ। ਆਧਾਰ ਪੈਨ ਨੂੰ ਲਿੰਕ ਕਰਨ ਦੀ ਆਖਰੀ ਮਿਤੀ 30 ਜੂਨ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਤੁਹਾਨੂੰ ਪਹਿਲਾਂ 500 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਪਰ ਇਸ ਤੋਂ ਬਾਅਦ ਤੁਹਾਨੂੰ ਦੁੱਗਣਾ ਹਰਜਾਨਾ ਭਰਨਾ ਪਵੇਗਾ।

Inflation Inflation

ਵਧੇਗੀ ਦੋ ਪਹੀਆ ਵਾਹਨਾਂ ਦੀ ਕੀਮਤ

ਦਿੱਗਜ ਕੰਪਨੀ ਹੀਰੋ ਮੋਟੋਕਾਰਪ ਨੇ 1 ਜੁਲਾਈ ਤੋਂ ਆਪਣੇ ਵਾਹਨਾਂ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਕੰਪਨੀ ਦੀਆਂ ਗੱਡੀਆਂ ਕਰੀਬ 3000 ਰੁਪਏ ਤੱਕ ਮਹਿੰਗੀਆਂ ਹੋ ਜਾਣਗੀਆਂ। ਕੰਪਨੀ ਨੇ ਇਸ ਦਾ ਕਾਰਨ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਦੱਸਿਆ ਹੈ। ਇਸ ਤਰਜ 'ਤੇ ਹੋਰ ਕੰਪਨੀਆਂ ਵੀ ਆਪਣੇ ਵਾਹਨਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ।

CryptocurrencyCryptocurrency

ਕ੍ਰਿਪਟੋ ਨਿਵੇਸ਼ਕਾਂ ਲਈ TDS ਭੁਗਤਾਨ ਲਾਜ਼ਮੀ

ਇੱਕ ਜੁਲਾਈ ਤੋਂ ਕ੍ਰਿਪਟੋਕਰੰਸੀ ਨਿਵੇਸ਼ਕਾਂ ਨੂੰ ਆਪਣੇ ਸਾਰੇ ਕ੍ਰਿਪਟੋ ਲੈਣ-ਦੇਣ 'ਤੇ 1 ਫ਼ੀਸਦੀ ਟੀਡੀਐਸ ਦਾ ਭੁਗਤਾਨ ਕਰਨਾ ਹੋਵੇਗਾ। ਭਾਵੇਂ ਇਹ ਨਫੇ ਜਾਂ ਨੁਕਸਾਨ ਲਈ ਵੇਚਿਆ ਜਾਵੇ। ਇਸ ਤੋਂ ਪਹਿਲਾਂ ਸਾਲ 2022-23 ਤੋਂ ਕ੍ਰਿਪਟੋਕਰੰਸੀ ਤੋਂ ਹੋਣ ਵਾਲੀ ਆਮਦਨ 'ਤੇ 30 ਫ਼ੀਸਦੀ ਕੈਪੀਟਲ ਗੇਨ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ ਜਾ ਚੁੱਕਾ ਹੈ। 

Debit Card Debit Card

ਡੈਬਿਟ ਅਤੇ ਕ੍ਰੈਡਿਟ ਕਾਰਡ ਨਿਯਮਾਂ 'ਚ ਬਦਲਾਅ

1 ਜੁਲਾਈ ਤੋਂ ਪੇਮੈਂਟ ਗੇਟਵੇਅ, ਵਪਾਰੀ, ਪੇਮੈਂਟ ਐਗਰੀਗੇਟਰ ਅਤੇ ਐਕਵਾਇਰਿੰਗ ਬੈਂਕ ਕਾਰਡ ਦੇ ਵੇਰਵਿਆਂ ਨੂੰ ਸੁਰੱਖਿਅਤ ਨਹੀਂ ਕਰ ਸਕਣਗੇ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਈ-ਕਾਮਰਸ ਕੰਪਨੀਆਂ ਆਪਣੇ ਗਾਹਕਾਂ ਦੇ ਕਾਰਡ ਦੇ ਵੇਰਵੇ ਆਪਣੇ ਕੋਲ ਸੁਰੱਖਿਅਤ ਨਹੀਂ ਰੱਖ ਸਕਣਗੀਆਂ। ਇਸ ਨਾਲ ਆਮ ਖ਼ਪਤਕਾਰਾਂ ਦੀ ਜਾਣਕਾਰੀ ਸੁਰੱਖਿਅਤ ਹੋਵੇਗੀ।

SHARE ARTICLE

ਏਜੰਸੀ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement