
ਸੈਂਸੈਕਸ ਇਕ ਵਾਰ ਫਿਰ 56 ਹਜ਼ਾਰ ਤੋਂ ਪਾਰ ਪਹੁੰਚ ਗਿਆ
ਨਵੀਂ ਦਿੱਲੀ - ਭਾਰਤੀ ਸ਼ੇਅਰ ਬਾਜ਼ਾਰ ਨੇ ਵੀਰਵਾਰ ਸਵੇਰੇ ਲਗਾਤਾਰ ਦੂਜੇ ਸੈਸ਼ਨ 'ਚ ਤੇਜ਼ੀ ਨਾਲ ਉਛਾਲ ਲਿਆਂਦਾ ਅਤੇ ਸੈਂਸੈਕਸ ਇਕ ਵਾਰ ਫਿਰ 56 ਹਜ਼ਾਰ ਤੋਂ ਪਾਰ ਪਹੁੰਚ ਗਿਆ। ਇਸ ਨਾਲ ਬਾਜ਼ਾਰ ਨੇ ਇਸ ਹਫ਼ਤੇ ਦੇ ਸ਼ੁਰੂ 'ਚ ਹੋਏ ਨੁਕਸਾਨ ਦੀ ਭਰਪਾਈ ਵੀ ਕਰ ਦਿੱਤੀ ਹੈ। ਬੈਂਕ-ਆਈਟੀ ਸ਼ੇਅਰਾਂ ਨੇ ਅੱਜ ਬਾਜ਼ਾਰ ਨੂੰ ਤੇਜ਼ੀ ਦਿੱਤੀ ਅਤੇ ਸੈਂਸੈਕਸ 500 ਅੰਕਾਂ ਦਾ ਵਾਧਾ ਕਰਨ ਵਿਚ ਕਾਮਯਾਬ ਰਿਹਾ।
Sensex and NIfty
ਸੈਂਸੈਕਸ ਸਵੇਰੇ 452 ਅੰਕ ਚੜ੍ਹ ਕੇ 56,268 'ਤੇ ਖੁੱਲ੍ਹਿਆ ਅਤੇ ਕਾਰੋਬਾਰ ਸ਼ੁਰੂ ਕੀਤਾ, ਜਦਕਿ ਨਿਫਟੀ 133 ਅੰਕ ਚੜ੍ਹ ਕੇ 16,775 'ਤੇ ਖੁੱਲ੍ਹਿਆ ਅਤੇ ਕਾਰੋਬਾਰ ਸ਼ੁਰੂ ਕੀਤਾ। ਅੱਜ ਸਵੇਰ ਤੋਂ ਨਿਵੇਸ਼ਕਾਂ ਦੀ ਭਾਵਨਾ ਸਕਾਰਾਤਮਕ ਸੀ ਅਤੇ ਉਨ੍ਹਾਂ ਨੇ ਨਿਰੰਤਰ ਖਰੀਦਦਾਰੀ ਦਾ ਰੁਝਾਨ ਬਰਕਰਾਰ ਰੱਖਿਆ। ਇਸ ਕਾਰਨ ਸੈਂਸੈਕਸ ਸਵੇਰੇ 9.28 ਵਜੇ 500 ਅੰਕ ਵਧ ਕੇ 56,313 'ਤੇ ਪਹੁੰਚ ਗਿਆ, ਜਦਕਿ ਨਿਫਟੀ 120 ਅੰਕਾਂ ਦੇ ਵਾਧੇ ਨਾਲ 16,760 'ਤੇ ਕਾਰੋਬਾਰ ਕਰ ਰਿਹਾ ਹੈ।
Sensex
ਨਿਵੇਸ਼ਕਾਂ ਨੇ ਅੱਜ ਸਵੇਰ ਤੋਂ ਟਾਟਾ ਸਟੀਲ, ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਇਨਫੋਸਿਸ, ਟਾਈਟਨ, ਬਜਾਜ ਫਿਨਸਰਵ, ਐੱਸਬੀਆਈ ਅਤੇ ਟੈਕ ਮਹਿੰਦਰਾ ਵਰਗੀਆਂ ਕੰਪਨੀਆਂ 'ਤੇ ਸੱਟਾ ਲਗਾਇਆ ਅਤੇ ਲਗਾਤਾਰ ਖਰੀਦਦਾਰੀ ਕਾਰਨ ਇਨ੍ਹਾਂ ਕੰਪਨੀਆਂ ਦਾ ਸਟਾਕ 4 ਫੀਸਦੀ ਤੱਕ ਚੜ੍ਹ ਕੇ ਦਿਖਾਈ ਦੇਣ ਲੱਗਾ, ਜਿਸ ਨਾਲ ਉਹ ਟਾਪ ਗੇਨਅਰ ਬਣ ਗਏ ਤੇ ਉਹ ਟਾਪ ਸੂਚੀ ਵਿਚ ਦਾਖਲ ਹੋ ਗਏ। ਬਜਾਜ ਫਾਈਨਾਂਸ 'ਚ 6 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਦੂਜੇ ਪਾਸੇ ਟਾਟਾ ਮੋਟਰਜ਼, ਸਨ ਫਾਰਮਾ, ਡਾਕਟਰ ਰੈੱਡੀਜ਼ ਲੈਬਜ਼, ਅਲਟਰਾਟੈਕ ਸੀਮੈਂਟ ਅਤੇ ਨੇਸਲੇ ਇੰਡੀਆ ਵਰਗੀਆਂ ਕੰਪਨੀਆਂ ਦੇ ਸ਼ੇਅਰ ਅੱਜ ਬਿਕਵਾਲੀ ਦੇਖੇ ਗਏ ਅਤੇ ਇਹ ਸਟਾਕ ਟਾਪ ਲੂਜ਼ਰ ਦੀ ਸ਼੍ਰੇਣੀ ਵਿਚ ਆਏ।
Sensex
ਟਾਟਾ ਮੋਟਰਜ਼ ਦੇ ਸ਼ੇਅਰਾਂ 'ਚ ਕਰੀਬ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਅਸੀਂ ਅੱਜ ਦੇ ਕਾਰੋਬਾਰੀ ਖੇਤਰ ਦੇ ਹਿਸਾਬ ਨਾਲ ਦੇਖੀਏ ਤਾਂ ਬੈਂਕਾਂ, ਵਿੱਤ ਅਤੇ ਆਈਟੀ ਸੈਕਟਰਾਂ ਨੇ ਮਾਰਕੀਟ ਦੀ ਅਗਵਾਈ ਕੀਤੀ ਹੈ। ਇਨ੍ਹਾਂ ਸੈਕਟਰਾਂ 'ਚ 1 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਹੈ। ਆਟੋ ਅਤੇ ਫਾਰਮਾ ਸੈਕਟਰ ਅੱਜ ਦਬਾਅ ਵਿਚ ਨਜ਼ਰ ਆ ਰਿਹਾ ਹੈ ਅਤੇ ਇਸ ਦੇ ਸਟਾਕ ਡਿੱਗ ਰਹੇ ਹਨ। ਬਾਇਓਕਾਨ ਦੇ ਸ਼ੇਅਰਾਂ 'ਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ 5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।