
ਉਦਾਹਰਣ ਦੇ ਤੌਰ ’ਤੇ ਏਅਰਟੈੱਲ ਨੇ ਨਵੇਂ ਪਲਾਨ ਲਾਂਚ ਕਰਨ ਦੇ ਨਾਲ ਅਨਲਿਮਟਿਡ ਫ੍ਰੀ ਕਾਲਿੰਗ ਦੀ ਸੁਵਿਧਾ ਨੂੰ ਬੰਦ ਕਰ ਦਿੱਤਾ ਸੀ
ਨਵੀਂ ਦਿੱਲੀ- ਪਿਛਲੇ ਕੁਝ ਦਿਨਾਂ ਤੋਂ ਟੈਲੀਕਾਮ ਸੈਕਟਰ ’ਚ ਟੈਰਿਫ ਹਾਈਕ ਹਲਚਲ ਮਚੀ ਹੋਈ ਹੈ। ਕੰਪਨੀਆਂ ਨੇ ਜਿੱਥੇ ਇਕ ਪਾਸੇ ਆਪਣੇ ਪਲਾਨਸ ਮਹਿੰਗੇ ਕੀਤੇ ਹਨ ਉਥੇ ਹੀ ਦੂਜੇ ਪਾਸੇ ਇਨ੍ਹਾਂ ’ਚ ਲਗਾਤਾਰ ਬਦਲਾਅ ਵੀ ਕੀਤੇ ਜਾ ਰਹੇ ਹਨ। ਉਦਾਹਰਣ ਦੇ ਤੌਰ ’ਤੇ ਏਅਰਟੈੱਲ ਨੇ ਨਵੇਂ ਪਲਾਨ ਲਾਂਚ ਕਰਨ ਦੇ ਨਾਲ ਅਨਲਿਮਟਿਡ ਫ੍ਰੀ ਕਾਲਿੰਗ ਦੀ ਸੁਵਿਧਾ ਨੂੰ ਬੰਦ ਕਰ ਦਿੱਤਾ ਸੀ
4G
ਪਰ ਕੁਝ ਦਿਨਾਂ ਬਾਅਦ ਹੀ ਕੰਪਨੀ ਨੇ ਫਿਰ ਤੋਂ ਕਿਸੇ ਵੀ ਨੈੱਟਵਰਕ ਲਈ ਟਰੂ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਨਾਲ ਹੀ ਕੰਪਨੀ ਨੇ ਬੰਦ ਕੀਤੇ ਗਏ ਡੇਲੀ 1 ਜੀ.ਬੀ. ਡਾਟਾ ਵਾਲੇ ਪਲਾਨਸ ਨੂੰ ਵੀ ਲਾਂਚ ਕੀਤਾ। ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਏਅਰਟੈੱਲ ਨੇ ਆਪਣੇ 558 ਰੁਪਏ ਵਾਲੇ ਪਲਾਨ ਨੂੰ ਫਿਰ ਤੋਂ ਪੇਸ਼ ਕਰ ਦਿੱਤਾ ਹੈ ਜਿਸ ਨੂੰ ਟੈਰਿਫ ਹਾਈਕ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।
Airtel Network
ਦੁਬਾਰਾ ਪੇਸ਼ ਕੀਤੇ ਗਏ ਏਅਰਟੈੱਲ ਦੇ ਇਸ ਪਲਾਨ ’ਚ ਮਿਲਣ ਵਾਲੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਹ ਜ਼ਿਆਦਾ ਡਾਟਾ ਇਸਤੇਮਾਲ ਕਰਨ ਵਾਲੇ ਗਾਹਕਾਂ ਲਈ ਬੈਸਟ ਆਪਸ਼ਨ ਹੈ। ਇਸ ਪਲਾਨ ’ਚ ਕੰਪਨੀ ਗਾਹਕਾਂ ਨੂੰ ਰੋਜ਼ਾਨਾ 3 ਜੀ.ਬੀ. ਡਾਟਾ ਆਫਰ ਕਰ ਰਹੀ ਹੈ।
4G
ਇਸ ਦੇ ਨਾਲ ਹੀ ਇਹ ਪਲਾਨ ਰੋਜ਼ 100 ਫ੍ਰੀ ਮੈਸੇਜ ਅਤੇ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਆਫਰ ਕਰ ਰਿਹਾ ਹੈ। ਹਾਲਾਂਕਿ ਇਨ੍ਹਾਂ ਫਾਇਦਿਆਂ ਦੇ ਨਾਲ ਏਅਰਟੈੱਲ ਨੇ ਇਸ ਪਲਾਨ ਦੀ ਮਿਆਦ ਨੂੰ ਥੋੜ੍ਹਾ ਘੱਟ ਕਰ ਦਿੱਤਾ ਹੈ। ਟੈਰਿਫ ਹਾਈਕ ਤੋਂ ਪਹਿਲਾਂ ਏਅਰਟੈੱਲ ਦਾ ਇਹ ਪਲਾਨ 82 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਸੀ ਪਰ ਹੁਣ ਇਸ ਵਿਚ 56 ਦਿਨਾਂ ਦੀ ਮਿਆਦ ਆਫਰ ਕੀਤੀ ਜਾ ਰਹੀ ਹੈ।
Airtel
ਪਲਾਨ ’ਚ ਮਿਲਣ ਵਾਲੇ ਐਡੀਸ਼ਨਲ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਵਿੰਕ ਮਿਊਜ਼ਿਕ ਅਤੇ ਏਅਰਟੈੱਲ ਐਕਸਟਰੀਮ ਐਪ ਦਾ ਫ੍ਰੀ ਸਬਸਕ੍ਰਿਪਸ਼ਨ ਮਿਲਦਾ ਹੈ। ਇਸ ਦੇ ਨਾਲ ਹੀ ਇਸ ਪਲਾਨ ਨੂੰ ਸਬਸਕ੍ਰਾਈਬ ਕਰਾਉਣ ਵਾਲੇ ਗਾਹਕਾਂ ਨੂੰ FASTag ਲੈਣ ’ਤੇ 100 ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।