ਏਅਰਟੈੱਲ ਦੇ ਐਮਡੀ ਨੇ ਕਿਹਾ, ਮੋਬਾਇਲ ਸੇਵਾਵਾਂ ਦੀਆਂ ਦਰਾਂ ਵਧਾਉਣ ਦੀ ਜਰੂਰਤ
Published : Oct 15, 2019, 6:00 pm IST
Updated : Oct 15, 2019, 6:00 pm IST
SHARE ARTICLE
Gopal Vittal
Gopal Vittal

ਭਾਰਤੀ ਏਅਰਟੈੱਲ ਦੇ ਐਮਡੀ ਅਤੇ ਸੀਈਓ (ਭਾਰਤ ਤੇ ਦੱਖਣੀ ਅਫ਼ਰੀਕਾ) ਗੋਪਾਲ...

ਨਵੀਂ ਦਿੱਲੀ: ਭਾਰਤੀ ਏਅਰਟੈੱਲ ਦੇ ਐਮਡੀ ਅਤੇ ਸੀਈਓ (ਭਾਰਤ ਤੇ ਦੱਖਣੀ ਅਫ਼ਰੀਕਾ) ਗੋਪਾਲ ਵਿਟੱਲ ਨੇ ਮੰਗਲਵਾਰ ਨੂੰ ਕਿਹਾ ਕਿ ਮੋਬਾਇਲ ਸੇਵਾਵਾਂ ਦੀ ਮੌਜੂਦਾ ਦਰਾਂ ਜਾਰੀ ਨਹੀਂ ਰੱਖੀ ਜਾ ਸਕਦੀ ਹੈ, ਇਨ੍ਹਾਂ ਨੂੰ ਵਧਾਉਣ ਦੀ ਜਰੂਰਤ ਹੈ। ਇੰਡੀਆ ਮੋਬਾਇਲ ਕਾਂਗਰਸ ਵਿਚ ਪਹੁੰਚੇ ਭੋਪਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਕਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਗਲੇ ਰਾਉਂਡ ਦੇ ਲਈ ਸਪੈਕਟ੍ਰਮ ਨਿਲਾਮੀ ਦੀ ਪ੍ਰਸਤਾਵਿਤ ਕੀਮਤ ਵੀ ਕਾਫ਼ੀ ਜ਼ਿਆਦਾ ਹੈ।

Airtel and Jio Airtel and Jio

ਇਹ 5ਜੀ ਬਿਜਨਸ ਦੇ ਲਈ ਵਹਿਨ ਕਰਨ ਦੇ ਯੋਗ ਨਹੀਂ ਹੈ। ਗੋਪਾਲ ਦੇ ਮੁਤਾਬਿਕ ਡਿਜੀਟਲ ਇੰਡੀਆ ਪ੍ਰੋਗਰਾਮ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਟੈਲੀਕਾਮ ਇੰਸਟ੍ਰੀ ਦੀ ਸਿਹਤ ਦਰੁਸਤ ਅਤੇ ਜੋਸ਼ਪੂਰਨ ਹੋਣੀ ਚਾਹੀਦੀ ਹੈ। ਜੇਕਰ ਇੰਡਸਟ੍ਰੀ ਵਿਚ ਨਿਵੇਸ਼ ਨਹੀਂ ਆਵੇਗਾ ਤਾਂ ਅਸੀਂ ਉਮੀਦਾਂ ਉਤੇ ਖਰਾ ਨਹੀਂ ਉਤਰ ਪਾਵਾਂਗੇ। ਮਨਚਾਹੇ ਨਤੀਜੇ ਪਾਉਣ ਲਈ ਇਹ ਦੋ ਜਿੰਮੇਵਾਰੀਆਂ ਨਿਭਾਉਣ ਦਾ ਸਮਾਂ ਹੈ, ਇਕ ਕੰਪਨੀ ਦੇ ਪ੍ਰਤੀ ਅਤੇ ਦੂਜੀ ਦੇਸ਼ ਦੇ ਪ੍ਰਤੀ। ਟੈਲੀਕਾਮ ਸੈਕਟਰ ਦੀ ਸਮੱਸਿਆਵਾਂ ਸੁਲਝਾਉਣ ਦੇ ਲਈ ਸੰਬੰਧਿਤ ਪੱਖ ਦ੍ਰਿਸ਼ਟੀਕੋਣ ਵਿਚ ਬਦਲਾਅ ਲਿਆਉਣ ਤਾਂ ਇਹ ਸੈਕਟਰ ਕ੍ਰਾਂਤੀ ਲਿਆ ਸਕਦਾ ਹੈ।

Airtel Airtel

ਰਿਲਾਇੰਸ ਜੀਓ ਵੱਲੋਂ ਦੂਜੇ ਨੈਟਵਰਕ ‘ਤੇ ਕਾਲਿੰਗ ਦੇ ਲਈ ਗ੍ਰਾਹਕਾਂ ਤੋਂ 6 ਪੈਸੇ ਪ੍ਰਤੀ ਮਿੰਟ ਲੈਣ ਦੇ ਫ਼ੈਸਲੇ ਦੀ ਭੋਪਾਲ ਨੇ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇੰਟਰਕੁਨੈਕਸ਼ਨ ਯੂਜੇਜ ਚਾਰਜ (ਆਈਯੂਸੀ) ਟੈਰਿਫ਼ ਦਾ ਹਿੱਸਾ ਨਹੀਂ, ਬਲਕਿ ਆਪਰੇਟਰਜ਼ ਦੇ ਚਾਰਜ ਹਨ। ਪਿਛਲੇ 20 ਸਾਲ ਤੋਂ ਆਈਯੂਸੀ ਚਾਰਜ ਆਪਰੇਟਰ ਹੀ ਵਹਿਣ ਕਰ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement