GST evasion in Punjab: ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਵਿਚ 4,167 ਕਰੋੜ ਰੁਪਏ ਦੀ ਜੀਐਸਟੀ ਚੋਰੀ; ਹੁਣ ਤਕ ਹੋਈ 1171 ਕਰੋੜ ਦੀ ਵਸੂਲੀ
Published : Jan 29, 2024, 1:30 pm IST
Updated : Jan 29, 2024, 1:30 pm IST
SHARE ARTICLE
4,167 crore GST evasion  in Punjab during last five years
4,167 crore GST evasion in Punjab during last five years

ਇਸ ਤੋਂ ਇਲਾਵਾ ਵਿਭਾਗ ਵਲੋਂ ਪਿਛਲੇ ਸਾਲ ਜਾਅਲੀ ਰਜਿਸਟ੍ਰੇਸ਼ਨ ਅਤੇ ਬਿਲਿੰਗ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਸੀ।

GST evasion  in Punjab: ਸੂਬੇ ਦੇ ਕਰ ਵਿਭਾਗ ਨੇ ਪਿਛਲੇ ਪੰਜ ਸਾਲਾਂ ਵਿਚ ਪੰਜਾਬ ਵਿਚ 4,167 ਕਰੋੜ ਰੁਪਏ ਦੀ ਜੀਐਸਟੀ ਚੋਰੀ ਦਾ ਪਤਾ ਲਗਾਇਆ ਹੈ। ਇਸ ਵਿਚੋਂ ਕਰ ਵਿਭਾਗ ਪਹਿਲਾਂ ਹੀ 1171 ਕਰੋੜ ਰੁਪਏ ਦੀ ਵਸੂਲੀ ਕਰ ਚੁੱਕਿਆ ਹੈ। ਕੇਂਦਰ ਸਰਕਾਰ ਵਲੋਂ ਜਾਰੀ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। ਰੀਪੋਰਟ ਮੁਤਾਬਕ ਇਸ ਦੌਰਾਨ ਵੱਖ-ਵੱਖ ਮਾਮਲਿਆਂ 'ਚ ਕਰੀਬ 61 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵਿਭਾਗ ਵਲੋਂ ਪਿਛਲੇ ਸਾਲ ਜਾਅਲੀ ਰਜਿਸਟ੍ਰੇਸ਼ਨ ਅਤੇ ਬਿਲਿੰਗ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਸੀ।

ਪਿਛਲੇ ਸਾਲ ਸਾਰੇ ਸੂਬਿਆਂ ਵਿਚ ਚਲਾਈ ਗਈ ਸੀ ਵਿਸ਼ੇਸ਼ ਮੁਹਿੰਮ

ਕੇਂਦਰ ਸਰਕਾਰ ਨੇ ਪਿਛਲੇ ਸਾਲ ਕਰ ਵਿਭਾਗਾਂ ਨੂੰ ਸਾਰੇ ਸੂਬਿਆਂ ਵਿਚ ਇਹ ਕਾਰਵਾਈ ਕਰਨ ਲਈ ਕਿਹਾ ਸੀ। ਇਹੀ ਕਾਰਨ ਹੈ ਕਿ ਇਹ ਮੁਹਿੰਮ ਲਗਾਤਾਰ ਦੋ ਮਹੀਨਿਆਂ ਤਕ ਦੇਸ਼ ਭਰ ਵਿਚ ਚਲਾਈ ਗਈ। ਕੇਂਦਰ ਨੇ ਸੂਬਿਆਂ ਨੂੰ ਇਸ ਸਬੰਧ ਵਿਚ ਬਿਹਤਰ ਸਹਿਯੋਗ ਲਈ ਅਧਿਕਾਰੀ ਤਾਇਨਾਤ ਕਰਨ ਲਈ ਵੀ ਕਿਹਾ ਸੀ, ਤਾਂ ਜੋ ਸਹਿਯੋਗ ਨਾਲ ਇਸ ਮਾਮਲੇ ਵਿਚ ਢੁਕਵੀਂ ਕਾਰਵਾਈ ਕੀਤੀ ਜਾ ਸਕੇ।

ਦੇਸ਼ ਭਰ ਵਿਚ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਥੇ ਜਾਅਲੀ ਕੰਪਨੀਆਂ ਰਜਿਸਟਰ ਕੀਤੀਆਂ ਜਾ ਰਹੀਆਂ ਹਨ। ਇਹ ਕੰਪਨੀਆਂ ਇਨਪੁਟ ਕ੍ਰੈਡਿਟ ਰਾਹੀਂ ਪੈਸਾ ਇਕੱਠਾ ਕਰ ਰਹੀਆਂ ਹਨ, ਜਿਸ ਨਾਲ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਇਹ ਮੁਹਿੰਮ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਅਜਿਹੇ ਮਾਮਲਿਆਂ ਦਾ ਪਤਾ ਲਗਾਉਣ ਲਈ ਸ਼ੁਰੂ ਕੀਤੀ ਗਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਿਹੜੇ ਸਾਲ ਹੋਈ ਕਿੰਨੀ ਟੈਕਸ ਚੋਰੀ

ਸਾਲ 2019-20 ਦੌਰਾਨ ਪੰਜਾਬ ਵਿਚ 296 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਗਿਆ। ਇਸ ਵਿਚੋਂ ਵਿਭਾਗ ਵਲੋਂ 200 ਕਰੋੜ ਦੀ ਵਸੂਲੀ ਨਾਲ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 2020-21 ਦੌਰਾਨ  715 ਕਰੋੜ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਗਿਆ, ਜਿਨ੍ਹਾਂ ਵਿਚੋਂ 299 ਕਰੋੜ ਰੁਪਏ ਦੀ ਵਸੂਲੀ ਹੋਈ ਅਤੇ 25 ਗ੍ਰਿਫ਼ਤਾਰੀਆਂ ਹੋਈਆਂ।

ਸਾਲ 2021-22 ਦੌਰਾਨ ਸੱਭ ਤੋਂ ਵੱਧ 1522 ਕਰੋੜ ਦੀ ਜੀਐਸਟੀ ਚੋਰੀ ਹੋਈ, ਜਿਨ੍ਹਾਂ ਵਿਚੋਂ 164 ਕਰੋੜ ਰੁਪਏ ਦੀ ਰਾਸ਼ੀ ਵਸੂਲੀ ਗਈ ਹੈ ਅਤੇ 27 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਲ 2022-23 ਦੌਰਾਨ ਵਿਭਾਗ ਨੇ 1153 ਕਰੋੜ ਰੁਪਏ ਦੀ ਜੀਐਸਟੀ ਚੋਰੀ ਦਰਜ ਕੀਤੀ ਅਤੇ 363 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ, ਇਸ ਦੌਰਾਨ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਭਾਗ ਨੇ ਸਾਲ 2023-24 ਦੌਰਾਨ 481 ਕਰੋੜ ਦੀ ਜੀਐਸਟੀ ਚੋਰੀ ਦਾ ਪਤਾ ਲਗਾਇਆ ਹੈ, ਇਸ ਦੌਰਾਨ ਹੁਣ ਤਕ 145 ਕਰੋੜ ਦੀ ਰਾਸ਼ੀ ਵਸੂਲੀ ਗਈ ਜਦਕਿ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 (For more Punjabi news apart from 4,167 crore GST evasion  in Punjab during last five years, stay tuned to Rozana Spokesman)

Tags: gst evasion

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement