24 ਕੈਰੇਟ ਸੋਨਾ 11,486 ਰੁਪਏ ਅਤੇ ਚਾਂਦੀ 2766 ਰੁਪਏ ਹੋਈ ਮਹਿੰਗੀ
ਨਵੀਂ ਦਿੱਲੀ: ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਦਿਨ ਵੀ ਵਾਧਾ ਦਰਜ ਕੀਤਾ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ ਅੱਜ 29 ਜਨਵਰੀ ਨੂੰ 10 ਗ੍ਰਾਮ 24 ਕੈਰੇਟ ਦੇ ਭਾਅ 11,486 ਰੁਪਏ ਵਧ ਕੇ 1,76,121 ਰੁਪਏ 'ਤੇ ਪਹੁੰਚ ਗਿਆ। ਤਿੰਨ ਦਿਨ ਵਿੱਚ ਸੋਨਾ 21,811 ਮਹਿੰਗਾ ਹੋਇਆ ਹੈ। ਲੰਘੀ 23 ਜਨਵਰੀ ਨੂੰ 24 ਕੈਰੇਟ ਸੋਨੇ ਦੀ ਕੀਮਤ 1,54,310 ਰੁਪਏ ਪ੍ਰਤੀ 10 ਗ੍ਰਾਮ ਸੀ।
ਉਥੇ ਹੀ ਚਾਂਦੀ ਦੀ ਕੀਮਤ 27,66 ਰੁਪਏ ਵਧਣ ਲਈ 3,85,933 ਰੁਪਏ ’ਤੇ ਪਹੁੰਚ ਗਈ ਹੈ। ਤਿੰਨ ਦਿਨ ਵਿੱਚ ਚਾਂਦੀ ਦੀ ਕੀਮਤ 68,228 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਲੰਘੇ ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ 3,17,705 ਰੁਪਏ ਸੀ। ਜ਼ਿਕਰਯੋਗ ਹੈ ਕਿ 29 ਦਿਨਾਂ ਅੰਦਰ ਚਾਂਦੀ ਦੀ ਕੀਮਤ ’ਚ 1.55 ਲੱਖ ਰੁਪਏ ਅਤੇ ਸੋਨੇ ਦੀ ਕੀਮਤ 43 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ।
