ਜੀਓ ਨੂੰ ਟੱਕਰ ਦੇਣ ਏਅਰਟੈਲ ਨੇ ਪੇਸ਼ ਕੀਤਾ 65 ਰੁਪਏ ਦਾ ਪਲਾਨ
Published : Mar 29, 2018, 1:29 pm IST
Updated : Mar 29, 2018, 1:29 pm IST
SHARE ARTICLE
Airtel Data Plan
Airtel Data Plan

ਟੈਲੀਕਾਮ ਕੰਪਨੀ ਏਅਰਟੈਲ ਅਪਣੇ ਪਰੀਪੇਡ ਗਾਹਕਾਂ ਲਈ ਨਵਾਂ ਪਲਾਨ ਲੈ ਕੇ ਆਈ ਹੈ। ਕੰਪਨੀ ਨੇ 65 ਰੁਪਏ ਦਾ ਨਵਾਂ ਪਲਾਨ ਅਪਣੇ ਪਰੀਪੇਡ ਗਾਹਕਾਂ ਲਈ ਜਾਰੀ ਕੀਤਾ ਹੈ।

ਨਵੀਂ ਦਿੱਲੀ:  ਟੈਲੀਕਾਮ ਕੰਪਨੀ ਏਅਰਟੈਲ ਅਪਣੇ ਪਰੀਪੇਡ ਗਾਹਕਾਂ ਲਈ ਨਵਾਂ ਪਲਾਨ ਲੈ ਕੇ ਆਈ ਹੈ। ਕੰਪਨੀ ਨੇ 65 ਰੁਪਏ ਦਾ ਨਵਾਂ ਪਲਾਨ ਅਪਣੇ ਪਰੀਪੇਡ ਗਾਹਕਾਂ ਲਈ ਜਾਰੀ ਕੀਤਾ ਹੈ। ਤੁਹਾਨੂੰ ਦਸ ਦਈਏ ਕਿ ਇਹ ਪਲਾਨ ਸਾਰੇ ਗਾਹਕਾਂ ਲਈ ਨਹੀਂ ਹੈ। ਇਸ ਪਲਾਨ ਦੀ ਸਮਾਂ ਸੀਮਾ 28 ਦਿਨਾਂ ਦੀ ਹੈ। ਇਸ 'ਚ ਗਾਹਕਾਂ ਨੂੰ 1GB 3G/2G ਇਨਟਰਨੈਟ ਡਾਟਾ ਮਿਲਦਾ ਹੈ।  

Data Plan Data Plan

ਕੰਪਨੀ ਨੇ ਇਕ 98 ਰੁਪਏ ਦਾ ਪਲਾਨ ਜਾਰੀ ਕੀਤਾ ਸੀ। ਇਸ ਪਲਾਨ  ਮੁਤਾਬਕ ਗਾਹਕ ਨੂੰ 28 ਦਿਨਾਂ ਦੀ ਹੀ ਸਮਾਂ ਸੀਮਾ ਮਿਲਦੀ ਸੀ ਪਰ ਇਸ ਪਲਾਨ 'ਚ ਗਾਹਕਾਂ ਨੂੰ 1GB 4G ਡਾਟਾ ਮਿਲਦਾ ਸੀ। ਏਅਰਟੈਲ ਦੇ ਨਵੇਂ ਪਲਾਨ 'ਚ ਗਾਹਕਾਂ ਨੂੰ 4G ਡਾਟਾ ਨਹੀਂ ਮਿਲ ਰਿਹਾ। ਇਸ ਨਾਲ 98 ਰੁਪਏ ਦੇ ਪਲਾਨ 'ਚ ਕਿਸੇ-ਕਿਸੇ ਗਾਹਕਾਂ ਨੂੰ 5G ਡਾਟਾ ਵੀ ਮਿਲ ਰਿਹਾ ਸੀ। 

Airtel JioAirtel Jio

ਏਅਰਟੈਲ ਨੇ ਇਸੇ ਤਰ੍ਹਾਂ ਦਾ 49 ਰੁਪਏ ਦਾ ਪਲਾਨ ਵੀ ਪੇਸ਼ ਕੀਤਾ ਸੀ। ਇਸ 'ਚ ਕੰਪਨੀ ਗਾਹਕਾਂ ਨੂੰ 1GB 4G ਡਾਟਾ  ਦੇ ਰਹੀ ਸੀ। ਇਸ ਪਲਾਨ ਦੀ ਸਮਾਂ ਸੀਮਾ ਸਿਰਫ਼ ਇਕ ਦਿਨ ਦੀ ਹੀ ਹੈ। ਕੁੱਝ ਗਾਹਕਾਂ ਨੂੰ ਸਮਾਨ ਆਫ਼ਰ 'ਚ 2 ਦਿਨ ਦੀ ਸਮਾਂ ਸੀਮਾ ਵੀ ਮਿਲ ਰਹੀ ਸੀ।

Airtel Airtel

ਦਸ ਦਈਏ ਏਅਰਟੈਲ ਦੇ ਇਸ ਪਲਾਨ ਦੀ ਟੱਕਰ ਜੀਓ ਫ਼ੋਨ ਲਈ ਜਾਰੀ ਜੀਓ ਦੇ 49 ਰੁਪਏ ਵਾਲੇ ਪਲਾਨ ਤੋਂ ਹੋਵੇਗੀ ਜਿਸ 'ਚ ਅਨਲਿਮਟਿਡ ਕਾਲਿੰਗ ਦੇ ਨਾਲ 1 ਜੀਬੀ ਡਾਟਾ ਮਿਲਦਾ ਹੈ। ਜੀਓ ਦੇ ਇਸ ਪਲਾਨ ਦੀ ਵੈਧਤਾ 28 ਦਿਨਾਂ ਕੀਤੀ ਹੈ। ਤੁਹਾਨੂੰ ਇਹ ਆਫ਼ਰ ਮਿਲੇਗਾ ਜਾਂ ਨਹੀਂ ਇਸ ਦੀ ਜਾਣਕਾਰੀ ਤੁਸੀਂ ਨਜ਼ਦੀਕੀ ਏਅਰਟੈਲ ਸਟੋਰ ਜਾਂ ਕਸਟਮਰ ਕੇਅਰ ਤੋਂ ਪਤਾ ਕਰ ਸਕਦੇ ਹੋ। 

Airtel 4GAirtel 4G

ਏਅਰਟੈਲ 93 ਰੁਪਏ ਪਲਾਨ ਬਨਾਮ ਜੀਓ 98 ਰੁਪਏ ਪਲਾਨ
ਰਿਲਾਇੰਸ ਜੀਓ ਦਾ ਪਰੀਪੇਡ ਟੈਰਿਫ਼ 2GB 4G ਡਾਟਾ ਦੇ ਨਾਲ ਅਨਲਿਮਟਿਡ ਲੋਕਲ, ਐਸਟੀਡੀ ਅਤੇ ਰੋਮਿੰਗ ਕਾਲਿੰਗ ਦੇ ਨਾਲ 300 ਮੁਫ਼ਤ ਐਸਐਮਐਸ ਦਿੰਦਾ ਹੈ। ਇਸ ਪਲਾਨ ਦੀ ਵੈਲਿਡਿਟੀ 28 ਦਿਨਾਂ ਦੀ ਕੀਤੀ ਹੈ। ਇਸ ਨਾਲ ਜੀਓ ਐਪਸ ਦਾ ਐਕਸੈੱਸ ਮੁਫ਼ਤ 'ਚ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement