
ਸਵਿਸ ਨੈਸ਼ਨਲ ਬੈਂਕ (ਐਸਐਨਬੀ) ਦੀ ਰਿਪੋਰਟ ਨੇ ਕਾਲੇ ਧੰਨ ਉੱਤੇ ਰੋਕ ਲਗਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ।
ਸਵਿਸ ਨੈਸ਼ਨਲ ਬੈਂਕ (ਐਸਐਨਬੀ) ਦੀ ਰਿਪੋਰਟ ਨੇ ਕਾਲੇ ਧੰਨ ਉੱਤੇ ਰੋਕ ਲਗਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਰਿਪੋਰਟ ਦੇ ਮੁਤਾਬਕ, 2017 ਵਿਚ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀਆਂ ਦਾ ਪੈਸਾ 50 ਫੀਸਦੀ ਤੋਂ ਵਧਕੇ ਕਰੀਬ 7000 ਕਰੋੜ ਰੁਪਏ ਹੋ ਗਿਆ। ਹਾਲਾਂਕਿ, ਇਸ ਤੋਂ ਪਿਛਲੇ ਤਿੰਨ ਸਾਲਾਂ ਵਿਚ ਭਾਰਤੀਆਂ ਦੀ ਜਮ੍ਹਾ ਰਾਸ਼ੀ ਵਿਚ ਕਮੀ ਦਰਜ ਕੀਤੀ ਗਈ ਸੀ।
Subramaniam Swamyਭਾਰਤੀਆਂ ਦੁਆਰਾ ਸਿੱਧੇ ਤੌਰ ਉੱਤੇ ਸਵਿਸ ਬੈਂਕਾਂ ਵਿਚ ਜਮ੍ਹਾ ਕੀਤਾ ਪੈਸਾ 99.9 ਕਰੋੜ ਸਵਿਸ ਫਰੈਂਕ (ਕਰੀਬ 6,900 ਕਰੋੜ) ਅਤੇ ਫੰਡ ਮੈਨੇਜਰਾਂ ਦੇ ਜ਼ਰੀਏ ਜਮ੍ਹਾ ਪੈਸਾ 1.62 ਕਰੋੜ ਸਵਿਸ ਫਰੈਂਕ (ਕਰੀਬ 112 ਕਰੋੜ ਰੁਪਏ) ਹੋ ਗਿਆ ਹੈ। ਕੇਂਦਰ ਦੇ ਕਾਲੇ ਪੈਸੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਬਾਵਜੂਦ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਪੈਸੇ ਵਿਚ ਵਾਧਾ ਹੈਰਾਨ ਕਰਨ ਵਾਲੀ ਗੱਲ ਹੈ। ਗਾਹਕਾਂ ਦੀ ਸੂਚਨਾ ਗੁਪਤ ਰਹਿਣ ਦੇ ਕਾਰਨ ਸਾਰੀ ਦੁਨੀਆ ਦੇ ਲੋਕ ਅਪਣਾ ਧੰਨ ਸਵਿਸ ਬੈਂਕਾਂ ਵਿਚ ਰੱਖਦੇ ਰਹੇ ਹਨ।
Indian Money increase by 50% in Swiss bankਦੱਸ ਦਈਏ ਕਿ ਸੁਬਰਾਮਨੀਅਮ ਸਵਾਮੀ ਨੇ ਅਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਲਿਖਿਆ, ਬਰੇਕਿੰਗ ਨਿਊਜ, ਵਿੱਤ ਸਕੱਤਰ ਅਧੀਆ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਗੁਪਤ ਸਵਿਸ ਬੈਂਕ ਅਕਾਉਂਟ ਵਿਚ ਜਮ੍ਹਾ ਧੰਨ ਵਿਚ ਪਿਛਲੇ 12 ਮਹੀਨੀਆਂ ਵਿਚ ਸੰਸਾਰਿਕ ਤੌਰ ਉੱਤੇ 3 ਫ਼ੀਸਦੀ ਦੀ ਵਾਧਾ ਹੋਇਆ ਹੈ। ਉਥੇ ਹੀ ਭਾਰਤੀ ਜਮ੍ਹਾ ਰਾਸ਼ੀ 50 ਫ਼ੀਸਦੀ ਤੱਕ ਵਧੀ ਹੈ। ਦੱਸ ਦਈਏ ਕਿ ਅਧਿਆ ਇਸਨੂੰ ਸੰਭਾਲਣ ਵਿਚ ਕਾਮਯਾਬ ਹੁੰਦੇ ਜੇਕਰ ਰਾਜੇਸ਼ਵਰ (ਇਨਫੋਰਸਮੈਂਟ ਅਫਸਰ ਅਫਸਰ) ਵਿੱਚ ਦਖ਼ਲ ਨਾ ਦਿੰਦੇ।
Swiss Banks2016 ਦੌਰਾਨ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਪੈਸੇ ਵਿਚ 45 ਫੀਸਦੀ ਗਿਰਾਵਟ ਆਈ ਸੀ। ਸਬ ਤੋਂ ਜ਼ਿਆਦਾ ਸਲਾਨਾ ਗਿਰਾਵਟ ਤੋਂ ਬਾਅਦ ਇਹ 676 ਮਿਲੀਅਨ ਸਵਿਸ ਫਰੈਂਕ (4,500 ਕਰੋੜ ਰੁਪਏ) ਰਹਿ ਗਿਆ ਸੀ। 1987 ਵਿਚ ਯੂਰਪੀ ਬੈਂਕ ਵੱਲੋਂ ਅੰਕੜੇ ਜਨਤਕ ਕਰਨ ਦੀ ਸ਼ੁਰੂਆਤ ਤੋਂ ਬਾਅਦ ਇਹ ਸਭ ਤੋਂ ਨੀਵਾਂ ਪੱਧਰ ਸੀ। ਤਾਜ਼ਾ ਅੰਕੜਿਆਂ ਦੇ ਮੁਤਾਬਕ, ਸਵਿਸ ਬੈਂਕਾਂ ਵਿਚ ਜਮ੍ਹਾ ਭਾਰਤੀਆਂ ਦੇ ਪੈਸੇ ਵਿਚ 3,200 ਕਰੋੜ ਰੁਪਏ ਦਾ ਕਸਟਮਰ ਡਿਪਾਜ਼ਿਟ, 1,050 ਕਰੋੜ ਰੁਪਏ ਦੂਜੇ ਬੈਂਕਾਂ ਦੇ ਜ਼ਾਰੀਏ ਅਤੇ 2,640 ਕਰੋੜ ਰੁਪਏ ਹੋਰ ਲਾਇਬਿਲਿਟੀਜ ਦੇ ਰੂਪ ਵਿਚ ਸ਼ਾਮਲ ਸਨ।
ਐਸ ਐਨ ਬੀ ਦੇ ਮੁਤਾਬਕ, 2017 ਵਿਚ ਭਾਰਤੀਆਂ ਵਲੋਂ ਹਰ ਤਰ੍ਹਾਂ ਨਾਲ ਹੋਣ ਵਾਲੇ ਜਮ੍ਹਾ ਪੈਸਿਆਂ ਵਿਚ ਤੇਜ਼ ਵਾਧਾ ਦਰਜ ਕੀਤਾ ਗਿਆ ਸੀ। 2017 ਵਿਚ ਸਵਿਸ ਬੈਂਕਾਂ ਵਿਚ ਪਾਕਿਸਤਾਨ ਦੇ ਨਾਗਰਿਕਾਂ ਦੀ ਜਮ੍ਹਾ ਰਾਸ਼ੀ ਵਿਚ 21 ਫੀਸਦੀ ਕਮੀ ਆਈ ਹੈ। ਪਾਕਿਸਤਾਨੀਆਂ ਨੇ 1.15 ਅਰਬ ਸਵਿਸ ਫਰੈਂਕ (7,700 ਕਰੋੜ ਰੁਪਏ) ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਜਮ੍ਹਾ ਕਰਵਾਏ ਸਨ। ਤਿੰਨ ਸਾਲ ਤੋਂ ਜਮ੍ਹਾ ਰਾਸ਼ੀ ਵਿਚ ਗਿਰਾਵਟ ਦੇ ਬਾਵਜੂਦ ਪਾਕਿਸਤਾਨੀਆਂ ਦੀ ਕੁਲ ਜਮ੍ਹਾ ਰਾਸ਼ੀ ਭਾਰਤੀਆਂ ਤੋਂ ਕਰੀਬ 700 ਕਰੋੜ ਰੁਪਏ ਜ਼ਿਆਦਾ ਹੈ।
Indian Money increase by 50% in Swiss bankਐਸਐਨਬੀ ਵਲੋਂ ਜਾਰੀ ਅਧਿਕਾਰਕ ਸਲਾਨਾ ਅੰਕੜਿਆਂ ਦੇ ਮੁਤਾਬਕ, ਸਵਿਸ ਬੈਂਕਾਂ ਵਿਚ ਸਾਰੇ ਵਿਦੇਸ਼ੀ ਗਾਹਕਾਂ ਦਾ ਕੁਲ ਪੈਸਾ 1.46 ਖਰਬ ਸਵਿਸ ਫਰੈਂਕ (ਕਰੀਬ 100 ਲੱਖ ਕਰੋੜ ਰੁਪਏ) ਤੋਂ ਜ਼ਿਆਦਾ ਹੈ। 2017 ਵਿਚ ਵਿਦੇਸ਼ੀ ਗਾਹਕਾਂ ਦੀ ਜਮ੍ਹਾ ਰਾਸ਼ੀ ਵਿਚ ਕਮੀ ਦੇ ਬਾਵਜੂਦ ਸਵਿਸ ਬੈਂਕਾਂ ਦੇ ਮੁਨਾਫੇ ਵਿਚ 25 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। (ਏਜੰਸੀ)