
ਚਾਰੇ ਮਹਾਂਨਗਰਾਂ ਦੀਆਂ ਵੱਖ ਵੱਖ ਕੀਮਤਾਂ
ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਤੀਜੇ ਦਿਨ ਵੀ ਵਾਧੇ ਦਾ ਸਿਲਸਿਲਾ ਜਾਰੀ ਹੈ। ਤੇਲ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ਦਿੱਲੀ ਅਤੇ ਕੋਲਕਾਤਾ ਵਿਚ 11 ਪੈਸੇ ਜਦਕਿ ਮੁੰਬਈ ਵਿਚ 10 ਪੈਸੇ ਅਤੇ ਚੇਨੱਈ ਵਿਚ 12 ਪੈਸੇ ਪ੍ਰਤੀ ਲੀਟਰ ਵਧਾ ਦਿੱਤਾ ਹੈ। ਡੀਜ਼ਲ ਦਿੱਲੀ ਅਤੇ ਕੋਲਕਾਤਾ ਵਿਚ 10 ਪੈਸੇ ਜਦਕਿ ਮੁੰਬਈ ਅਤੇ ਚੇਨੱਈ ਵਿਚ 11 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।
Petrol Diesel Price
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਿੰਨ ਦਿਨਾਂ ਵਿਚ ਪੈਟਰੋਲ 23 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ ਅਤੇ ਡੀਜ਼ਲ ਦੀ ਕੀਮਤ ਵੀ ਤਿੰਨ ਦਿਨਾਂ ਵਿਚ 21 ਪੈਸੇ ਪ੍ਰਤੀ ਲੀਟਰ ਵਧ ਗਿਆ ਹੈ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿਚ ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਲੜੀਵਾਰ: 70.28 ਰੁਪਏ, 72.54 ਰੁਪਏ, 75.97 ਰੁਪਏ ਅਤੇ 73.01 ਰੁਪਏ ਪ੍ਰਤੀ ਲੀਟਰ ਹੋ ਗਿਆ।
Petrol and diesel prices
ਚਾਰਾਂ ਮਹਾਂਨਗਰਾਂ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਲੜੀਵਾਰ: 64.11 ਰੁਪਏ, 66.03 ਰੁਪਏ, 67.22 ਰੁਪਏ ਅਤੇ 67.81 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪਿਛਲੇ ਦਿਨਾਂ ਵਿਚ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਕਿਉਂ ਕਿ ਭਾਰਤ ਅਪਣੀ ਤੇਲ ਦੀ ਜ਼ਰੂਰਤਾਂ ਦਾ ਤਕਰੀਬਨ 84 ਫ਼ੀਸਦੀ ਹਿੱਸਾ ਆਯਾਤ ਕਰਦਾ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚਾ ਤੇਲ ਮਹਿੰਗਾ ਹੁੰਦਾ ਹੈ ਤਾਂ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਸਮੇਤ ਕਈ ਪੈਟਰੋਲੀਅਮ ਉਤਪਾਦ ਮਹਿੰਗੇ ਹੋ ਜਾਂਦੇ ਹਨ। ਹਾਲਾਂਕਿ ਹੋਰ ਉਤਪਾਦਾਂ ਦੀਆਂ ਕੀਮਤਾਂ ਵਿਚ ਇਹ ਵਾਧਾ ਕੁੱਝ ਸਮੇਂ ਬਾਅਦ ਹੁੰਦਾ ਹੈ ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਆਧਾਰ ’ਤੇ ਇਸ ਦਾ ਪਤਾ ਲਗਦਾ ਹੈ ਕਿਉਂ ਕਿ ਦੇਸ਼ ਵਿਚ ਤੇਲ ਦੀਆਂ ਕੀਮਤਾਂ ਦਾ ਨਿਰਧਾਰਣ ਲਈ ਡਾਇਨਾਮਿਕ ਪ੍ਰਾਈਸਿੰਗ ਮੈਕੇਨਿਜ਼ਮ ਲਾਗੂ ਹੋਣ ਤੋਂ ਬਾਅਦ ਰੋਜ਼ਾਨਾ ਆਧਾਰ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਦਲਦੀਆਂ ਰਹਿੰਦੀਆਂ ਹਨ। ਡਾਇਨਾਮਿਕ ਫਿਊਲ ਪ੍ਰਾਈਸਿੰਗ 16 ਜੂਨ 2017 ਤੋਂ ਲਾਗੂ ਹੈ।