ਬੀਮਾ ਕੰਪਨੀਆਂ ਕੋਲ ਲਵਾਰਸ ਪਏ ਹਨ 15000 ਕਰੋਡ਼ ਰੁਪਏ, ਹੁਣ ਵਾਰਸਾਂ 'ਚ ਵੰਡਣ ਦੀ ਤਿਆਰੀ
Published : Jul 29, 2018, 11:13 am IST
Updated : Jul 29, 2018, 11:13 am IST
SHARE ARTICLE
Insurance
Insurance

ਜੋ ਲੋਕ ਜੀਵਨ ਬੀਮਾ ਵਿਚ ਅਪਣੀ ਮੋਟੀ ਕਮਾਈ ਇਹ ਸੋਚ ਕੇ ਨਿਵੇਸ਼ ਕਰਦੇ ਹਨ ਕਿ ਉਸ ਦੇ ਨਾ ਰਹਿਣ 'ਤੇ ਪਰਵਾਰ ਦੀ ਜ਼ਿੰਦਗੀ ਬੇਪਟੜੀ ਨਾ ਹੋਵੇ, ਉਨ੍ਹਾਂ ਨੂੰ ਉਸ ਪਾਲਿਸ...

ਨਵੀਂ ਦਿੱਲੀ : ਜੋ ਲੋਕ ਜੀਵਨ ਬੀਮਾ ਵਿਚ ਅਪਣੀ ਮੋਟੀ ਕਮਾਈ ਇਹ ਸੋਚ ਕੇ ਨਿਵੇਸ਼ ਕਰਦੇ ਹਨ ਕਿ ਉਸ ਦੇ ਨਾ ਰਹਿਣ 'ਤੇ ਪਰਵਾਰ ਦੀ ਜ਼ਿੰਦਗੀ ਬੇਪਟੜੀ ਨਾ ਹੋਵੇ, ਉਨ੍ਹਾਂ ਨੂੰ ਉਸ ਪਾਲਿਸੀ ਦੇ ਬਾਰੇ ਵਿਚ ਅਪਣੇ ਕਰੀਬਿਆਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਵਰਨਾ ਮਾੜੇ ਸਮੇਂ ਵਿਚ ਉਸ ਨਿਵੇਸ਼ ਦਾ ਫ਼ਾਇਦਾ ਨਹੀਂ ਮਿਲੇਗਾ। ਹਜ਼ਾਰਾਂ - ਲੱਖਾਂ ਲੋਕਾਂ  ਦੇ ਨਾਲ ਅਜਿਹਾ ਹੋਇਆ ਹੈ। ਸੰਸਦ ਵਿਚ ਹਾਲ ਵਿਚ ਪੇਸ਼ ਰਿਪੋਰਟ ਦੱਸਦੀ ਹੈ ਕਿ 23 ਬੀਮਾ ਕੰਪਨੀਆਂ ਦੇ ਕੋਲ 15 ਹਜ਼ਾਰ ਕਰੋਡ਼ ਰੁਪਏ ਅਜਿਹੇ ਪਏ ਹਨ, ਜਿਨ੍ਹਾਂ 'ਤੇ ਕੋਈ ਦਾਅਵਾ ਨਹੀਂ ਕਰ ਰਿਹਾ ਹੈ। 

LICLIC

ਇਸ ਵਿਚ LIC ਦੇ ਕੋਲ 10,509 ਕਰੋਡ਼ ਰੁਪਏ ਤਾਂ ਪ੍ਰਾਈਵੇਟ ਜੀਵਨ ਬੀਮਾ ਕੰਪਨੀਆਂ ਦੇ ਕੋਲ 4,675 ਕਰੋਡ਼ ਹਨ।  ਹੁਣ ਸਰਕਾਰ ਨੇ ਇਸ ਅਨਕਲੇਮਡ ਰਕਮ ਨੂੰ ਉਸ ਦੇ ਵਾਰਸਾਂ ਤੱਕ ਪਹੁੰਚਾਣ ਦੀ ਪਹਿਲ ਸ਼ੁਰੂ ਕੀਤੀ ਹੈ। ਕੇਂਦਰ ਸਰਕਾਰ ਨੇ ਸਾਰੀਆਂ ਬੀਮਾ ਕੰਪਨੀਆਂ ਤੋਂ ਕਿਹਾ ਹੈ ਕਿ ਉਹ ਅਪਣੀ ਵੈਬਸਾਈਟਾਂ 'ਤੇ ਵੱਖ ਤਰ੍ਹਾਂ ਸੈਕਸ਼ਨ ਬਣਾ ਕੇ ਅਨਕਲੇਮਡ ਰਾਸ਼ੀ ਦੀ ਜਾਣਕਾਰੀ ਦੇਣ।  

invest moneyinvest money

ਨਾਲ ਹੀ ਕੇਂਦਰ ਨੇ ਬੀਮਾ ਕੰਪਨੀਆਂ ਤੋਂ ਕਿਹਾ ਹੈ ਕਿ ਅਜਿਹਾ ਇੰਤਜ਼ਾਮ ਕਰੋ ਕਿ ਇਥੇ ਲੋਕ ਅਪਣੀ ਜਾਂ ਪਰਵਾਰਾਂ ਦੀ ਸੰਭਾਵਿਕ ਬੀਮਾ ਪਾਲਿਸੀ ਉਸ ਦੇ ਨੰਬਰ, ਆਧਾਰ ਨੰਬਰ, ਪੈਨ, ਮੋਬਾਇਲ ਨੰਬਰ ਅਤੇ ਜਨਮ ਤਰੀਕ ਆਦਿ ਦੇ ਕੇ ਸਰਚ ਕਰ ਸਕਨ। ਇਕ ਕਮੇਟੀ ਬਣਾਓ, ਜੋ ਅਜਿਹੀ ਰਕਮ ਨੂੰ ਅਸਲੀ ਵਾਰਸਾਂ ਤੱਕ ਪਹੁੰਚਾਉਣ ਵਿਚ ਮਦਦ ਕਰੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement