
ਪੰਜਾਬ ਵਿਚ 29 ਜੁਲਾਈ ਨੂੰ ਪੂਰਾ ਦਿਨ ਪਟਰੌਲ ਪੰਪ ਬੰਦ ਰਹਿਣਗੇ
ਚੰਡੀਗੜ੍ਹ, 28 ਜੁਲਾਈ (ਸ.ਸ.ਸ.) : ਪੰਜਾਬ ਵਿਚ 29 ਜੁਲਾਈ ਨੂੰ ਪੂਰਾ ਦਿਨ ਪਟਰੌਲ ਪੰਪ ਬੰਦ ਰਹਿਣਗੇ। ਇਸ ਹੜਤਾਲ ਦਾ ਸੱਦਾ ਪੰਜਾਬ ਪਟਰੌਲੀਅਮ ਡੀਲਰਜ਼ ਐਸੋਸੀਏਸ਼ਨ ਵਲੋਂ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਲੀਂ ਮੋਹਾਲੀ ਦੇ ਪ੍ਰਸਿੱਧ ਪਟਰੌਲ ਪੰਪ ਡੀਲਰ ਜੀ.ਐਸ. ਚਾਵਲਾ ਨੇ ਪੰਚਕੂਲਾ ਦੇ ਇਕ ਹੋਟਲ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ।
Petrol Pumps
ਚਾਵਲਾ ਉਹ ਡੀਲਰ ਹਨ ਜੋ ਲਗਾਤਾਰ 15 ਸਾਲ ਪੰਜਾਬ ਦੇ ਚੰਡੀਗੜ੍ਹ ਨਾਲ ਲਗਦੇ ਜ਼ਿਲ੍ਹਿਆਂ ਵਿਚ ਵੈਟ ਵਧ ਹੋਣ ਕਰ ਕੇ ਚੰਡੀਗੜ੍ਹ ਵਿਚ ਸਸਤਾ ਪਟਰੌਲ ਡੀਜ਼ਲ ਮਿਲਣ ਕਾਰਨ ਕਾਰੋਬਾਰ ਨੂੰ ਨੁਕਸਾਨ ਵਿਰੁਧ ਲੜਾਈ ਲੜਦੇ ਰਹੇ। ਉਹ ਵੈਟ ਇਕਸਾਰ ਕਰਨ ਦੀ ਮੰਗ ਕਰ ਰਹੇ ਸਨ। ਚਾਵਲਾ ਦੀ ਖ਼ੁਦਕੁਸ਼ੀ ਬਾਅਦ ਪੰਜਾਬ ਦੇ ਪਟਰੌਲੀਅਮ ਡੀਲਰਾਂ ਨੇ ਇਸੇ ਮੰਗ ਨੂੰ ਲੈ ਕੇ 29 ਜੁਲਾਈ ਨੂੰ ਇਕ ਦਿਨ ਦੀ ਹੜਤਾਲ ਕਰ ਕੇ ਪਟਰੌਲ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ।