
ਬੇਮੌਸਮੀ ਬਰਸਾਤ ਕਾਰਨ ਬਿਜਾਈ ਵੀ ਪਛੜ ਗਈ ਹੈ। ਇਸ ਕਾਰਨ ਸਪਲਾਈ ਵਿਚ ਵੀ ਦੇਰੀ ਹੋਵੇਗੀ।
Onion Price Hike: - ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਪਿਆਜ਼ ਦੀ ਕੀਮਤ 75 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਰਾਜਧਾਨੀ ਦਿੱਲੀ 'ਚ ਇਕ ਹਫ਼ਤੇ 'ਚ ਪਿਆਜ਼ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ। ਮੱਧ ਪ੍ਰਦੇਸ਼ 'ਚ ਪਿਆਜ਼ 60 ਤੋਂ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਸਰਕਾਰ ਨੇ ਪਿਆਜ਼ 'ਤੇ ਘੱਟੋ-ਘੱਟ ਬਰਾਮਦ ਮੁੱਲ ਲਗਾਇਆ ਹੈ। ਇਕ ਟਨ 'ਤੇ ਨਿਰਯਾਤ ਡਿਊਟੀ 66,730 ਰੁਪਏ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਨਵੰਬਰ 'ਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਤੱਕ ਪਹੁੰਚ ਸਕਦੀਆਂ ਹਨ। ਪਿਛਲੇ 15 ਦਿਨਾਂ 'ਚ ਪਿਆਜ਼ ਦੀ ਆਮਦ 'ਚ 40 ਫੀਸਦੀ ਦੀ ਕਮੀ ਆਈ ਹੈ। ਦੇਸ਼ ਵਿਚ ਸਭ ਤੋਂ ਵੱਧ ਪਿਆਜ਼ ਉਤਪਾਦਕ ਸੂਬਿਆਂ - ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿਚ, ਆਮ ਨਾਲੋਂ ਘੱਟ ਬਾਰਿਸ਼ ਕਾਰਨ ਉਤਪਾਦਨ ਵਿਚ ਕਮੀ ਆਈ ਹੈ। ਬੇਮੌਸਮੀ ਬਰਸਾਤ ਕਾਰਨ ਬਿਜਾਈ ਵੀ ਪਛੜ ਗਈ ਹੈ। ਇਸ ਕਾਰਨ ਸਪਲਾਈ ਵਿਚ ਵੀ ਦੇਰੀ ਹੋਵੇਗੀ।
ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਇਸ ਦਾ ਨਿਰਯਾਤ ਮੁੱਲ 800 ਡਾਲਰ ਪ੍ਰਤੀ ਟਨ (₹67/ਕਿਲੋਗ੍ਰਾਮ) ਤੈਅ ਕੀਤਾ ਹੈ। ਇਹ ਕੀਮਤਾਂ 31 ਦਸੰਬਰ ਤੱਕ ਲਾਗੂ ਰਹਿਣਗੀਆਂ। ਸਰਕਾਰ ਬਫਰ ਸਟਾਕ ਲਈ ਬਾਜ਼ਾਰ ਤੋਂ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 2 ਲੱਖ ਮੀਟ੍ਰਿਕ ਟਨ ਪਿਆਜ਼ ਖਰੀਦੇਗੀ। 5 ਲੱਖ ਟਨ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ। ਇਸ ਵਿਚੋਂ 1.70 ਲੱਖ ਟਨ ਪਿਆਜ਼ ਕੀਮਤਾਂ ਵਧਣ ਕਾਰਨ ਬਾਜ਼ਾਰ ਵਿਚ ਉਤਾਰਿਆ ਗਿਆ। ਦਰਅਸਲ, ਦੇਸ਼ ਵਿਚ ਪਿਆਜ਼ ਦੀ ਕੀਮਤ 50 ਤੋਂ 80 ਰੁਪਏ ਕਿਲੋ ਤੱਕ ਵਧ ਗਈ ਹੈ।