
750 ਰੁਪਏ ਦੇ ਵੱਡੇ ਉਛਾਲ ਨਾਲ ਨਾਲ ਸੋਨੇ ਦੀ ਕੀਮਤ 63500 ਰੁਪਏ ਪ੍ਰਤੀ ਤੋਲਾ ਦੇ ਸਭ ਤੋਂ ਉੱਚੇ ਪੱਧਰ ’ਤੇ
Gold Rate Today : ਮਜ਼ਬੂਤ ਗਲੋਬਲ ਰੁਝਾਨਾਂ ਵਿਚਕਾਰ ਬੁਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 750 ਰੁਪਏ ਦੀ ਤੇਜ਼ੀ ਨਾਲ 63,500 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 62,750 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 800 ਰੁਪਏ ਦੀ ਤੇਜ਼ੀ ਨਾਲ 79,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ’ਚ ਤੇਜ਼ੀ ਦੇ ਰੁਝਾਨ ਵਿਚਕਾਰ ਬੁਧਵਾਰ ਨੂੰ ਸੋਨੇ ਦੀ ਕੀਮਤ 750 ਰੁਪਏ ਦੀ ਤੇਜ਼ੀ ਨਾਲ 63,500 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚਤਮ ਪੱਧਰ ’ਤੇ ਪਹੁੰਚ ਗਈ।’’
ਆਲਮੀ ਬਾਜ਼ਾਰ ’ਚ ਸੋਨੇ ਅਤੇ ਚਾਂਦੀ ਦੋਹਾਂ ’ਚ ਤੇਜ਼ੀ ਆਈ ਹੈ। ਸੋਨਾ 2,041 ਡਾਲਰ ਪ੍ਰਤੀ ਔਂਸ ਅਤੇ ਚਾਂਦੀ 24.95 ਡਾਲਰ ਪ੍ਰਤੀ ਔਂਸ ’ਤੇ ਆ ਗਈ ਹੈ। ਮੋਡਿਟੀ ਐਕਸਚੇਂਜ ਕਾਮੈਕਸ ’ਤੇ ਸੋਨੇ ਦੀ ਸਪਾਟ ਕੀਮਤ 2,041 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ, ਜੋ ਪਿਛਲੇ ਬੰਦ ਮੁੱਲ ਨਾਲੋਂ 27 ਡਾਲਰ ਜ਼ਿਆਦਾ ਹੈ।
ਗਾਂਧੀ ਨੇ ਕਿਹਾ ਕਿ ਡਾਲਰ ’ਚ ਨਰਮੀ ਤੋਂ ਇਲਾਵਾ ਫੈਡਰਲ ਰਿਜ਼ਰਵ ਦੇ ਇਕ ਅਧਿਕਾਰੀ ਦੇ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਅਮਰੀਕੀ ਕੇਂਦਰੀ ਬੈਂਕ ਅਗਲੇ ਸਾਲ ਵਿਆਜ ਦਰਾਂ ’ਚ ਕਟੌਤੀ ਸ਼ੁਰੂ ਕਰ ਦੇਵੇਗਾ। ਇਸ ਨਾਲ ਕਾਰੋਬਾਰੀ ਭਾਵਨਾ ਨੂੰ ਹੁਲਾਰਾ ਮਿਲਿਆ ਅਤੇ ਕਾਮੈਕਸ ਵਿਚ ਸੋਨਾ ਮਈ ਤੋਂ ਬਾਅਦ ਅਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ।
(For more news apart from Gold Rate Today, stay tuned to Rozana Spokesman)